ਸਰਕਾਰੀ ਸੇਵਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Government service_ਸਰਕਾਰੀ ਸੇਵਾ: ਕੀ ਸਰਕਾਰੀ ਸੇਵਾ ਕਰਮਚਾਰੀ ਅਤੇ ਸਰਕਾਰ ਵਿਚ ਮੁਆਇਦੇ ਤੇ ਆਧਾਰਤ ਹੈ ਜਾਂ ਨਹੀਂ। ਇਸ ਗੱਲ ਦਾ ਉੱਤਰ ਦਿੰਦੇ ਹੋਏ ਸਰਵ ਉੱਚ ਅਦਾਲਤ ਨੇ ਰੋਸ਼ਨ ਲਾਲ ਟੰਡਨ ਬਨਾਮ ਭਾਰਤ ਦਾ ਸੰਘ (ਏ ਆਈ ਆਰ 1967 ਐਸ ਸੀ 737) ਵਿਚ ਕਰਾਰ ਦਿੱਤਾ ਹੈ ਕਿ ‘‘ਇਹ ਸਹੀ ਹੈ ਕਿ ਸਰਕਾਰੀ ਸੇਵਾ ਦਾ ਮੁਢ ਮੁਆਇਦੇ ਨਾਲ ਹੁੰਦਾ ਹੈ। ਸਰਕਾਰ ਵਲੋਂ ਨੌਕਰੀ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਅਤੇ (ਦੂਜੀ ਧਿਰ ਵਲੋਂ) ਉਸ ਦੀ ਸਵੀਕ੍ਰਤਿੀ ਵੀ ਹੁੰਦੀ ਹੈ। ਪਰ ਜਦੋਂ ਇਕ ਵਾਰੀ ਕੋਈ ਕਿਸੇ ਆਸਾਮੀ ਜਾਂ ਅਹੁਦੇ ਲਗ ਜਾਵੇ ਤਾਂ ਸਰਕਾਰੀ ਕਰਮਚਾਰੀ ਇਕ ਹੈਸੀਅਤ ਹਾਸਲ ਕਰ ਲੈਂਦਾ ਹੈ ਅਤੇ ਉਸ ਦੇ ਅਧਿਕਾਰ ਅਤੇ ਬਾਨ੍ਹਾਂ ਦੋਹਾਂ ਧਿਰਾਂ ਦੀ ਰਜ਼ਾਮੰਦੀ ਨਾਲ ਤੈਅ ਨਹੀਂ ਹੁੰਦੇ ਸਗੋਂ ਪ੍ਰਵਿਧਾਨ ਜਾਂ ਪ੍ਰਵਿਧਾਨਕ ਨਿਯਮਾਂ ਦੁਆਰਾ ਤੈਅ ਹੁੰਦੇ ਹਨ ਜੋ ਸਰਕਾਰ ਦੁਆਰਾ ਇਕਤਰਫ਼ਾ ਕਾਰਵਾਈ ਨਾਲ ਬਣਾਏ ਜਾਂ ਬਦਲੇ ਜਾ ਸਕਦੇ ਹਨ।’’


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 854, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.