ਸਰਘੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਘੀ (ਨਾਂ,ਇ) 1 ਵਰਤ ਵਾਲੇ ਦਿਨ ਪਹੁ ਫੁਟਣ ਤੋਂ ਪਹਿਲਾਂ ਖਾਧਾ ਜਾਣ ਵਾਲਾ ਭੋਜਨ 2 ਪ੍ਰਭਾਤ ਦਾ ਸਮਾਂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5936, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸਰਘੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਘੀ [ਨਾਂਇ] ਉਹ ਰੋਟੀ ਜਾਂ ਖਾਣਾ ਜੋ ਵਰਤ ਰੱਖਣ ਵੇਲ਼ੇ ਮੂੰਹ-ਹਨ੍ਹੇਰੇ ਖਾਧਾ ਜਾਂਦਾ ਹੈ; ਪ੍ਰਭਾਤ , ਅੰਮ੍ਰਿਤ ਵੇਲ਼ਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5931, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਰਘੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਘੀ. ਅ਼ ਸਹ਼ਰੀ. ਪਹਿ ਫਟਣ ਤੋਂ ਪਹਿਲਾਂ ਕੀਤਾ ਭੋਜਨ. ਦੇਖੋ, ਰਮਜਾਨ ੨.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5879, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਰਘੀ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸਰਘੀ : ਕਰਵਾ ਚੌਥ ਦੇ ਵਰਤ ਵਾਲੇ ਦਿਨ ਪਹੁ ਫੁਟਣ ਤੋਂ ਪਹਿਲਾਂ ਖਾਧੇ ਭੋਜਨ ਨੂੰ ਸਰਘੀ ਕਿਹਾ ਜਾਂਦਾ ਹੈ। ਕਰਵਾ ਚੌਥ ਦੀ ਪੂਰਵ-ਰਾਤ੍ਰੀ ਨੂੰ ਸੱਸਾਂ ਆਪਣੀਆਂ ਨੂੰਹਾਂ ਦੇ ਵਰਤ ਲਈ ਸਰਘੀ ਭੇਜਦੀਆਂ ਹਨ ਜਿਸ ਵਿਚ ਫ਼ਲ, ਮਠਿਆਈਆਂ ਤੇ ਫੇਣੀਆਂ ਆਦਿ ਹੁੰਦੀਆਂ ਹਨ। ਨੂੰਹਾਂ ਸਰਘੀ ਖਾ ਕੇ ਵਰਤ ਰਖਦੀਆਂ ਹਨ। ਵਰਤ ਪੂਜਣ ਮਗਰੋਂ ਨੂੰਹਾਂ ਆਪੋ ਆਪਣੀਆਂ ਸੱਸਾਂ ਨੂੰ ‘ਪੋਹੀਆ’ ਭੇਟ ਕਰਦੀਆਂ ਹਨ।
ਮੁਸਲਮਾਨ ਰਮਜ਼ਾਨ ਦੇ ਮਹੀਨੇ, ਰੋਜ਼ਿਆਂ ਦੇ ਦਿਨਾਂ ਵਿਚ ਸਵੇਰੇ ਮੂੰਹ-ਝਾਖਰੇ ਜੋ ਰੋਟੀ ਦੇ ਫ਼ਲ ਖਾਂਦੇ ਹਨ, ਉਸ ਨੂੰ ਵੀ ਸਰਘੀ (ਸਹਿਰੀ) ਕਿਹਾ ਜਾਂਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3021, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-10-03-21-20, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਲੋ. ਵਿ. ਕੋ. 2:529; ਮ. ਕੋ. :164, 1023.
ਸਰਘੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਰਘੀ, (ਫ਼ਾਰਸੀ ਸਹਿਰਗਾਹੀ) / ਇਸਤਰੀ ਲਿੰਗ : ੧. ਰੋਜ਼ਿਆਂ ਦੇ ਦਿਨਾਂ ਵਿਚ ਚੋਖੇ ਤੜਕੇ ਦੀ ਰੋਟੀ ਜੋ ਮੁਸਲਮਾਨ ਖਾਂਦੇ ਹਨ, ਵਰਤ ਰਖਣ ਲਈ ਜੋ ਕੁਝ ਤੜਕੇ ਖਾਧਾ ਜਾਂਦਾ ਹੈ; ੨. ਤੜਕਾ, ਪਰਭਾਤ, ਅੰਮ੍ਰਿਤ ਵੇਲਾ, ਤੜਕਸਾਰ, ਮੁਨ੍ਹੇਰਾ, ਮੂੰਹ ਝਾਖਰਾ, ਪਹੁਫੁਟਾਲਾ, ਪਹੁਫਟਦੀ ਵੇਲਾ
–ਸਰਘੀ ਵੇਲਾ, ਪੁਲਿੰਗ : ਪਰਭਾਤ, ਤੜਕਸਾਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1120, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-08-12-52-39, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First