ਸਰਦਾਈ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਦਾਈ (ਨਾਂ,ਇ) ਬਦਾਮ ਲਾਚੀ ਕਾਲੀ ਮਿਰਚ ਖਸਖਸ ਕਾਸਨੀ ਅਤੇ ਗੁਲਾਬ ਦੇ ਫੁੱਲ ਆਦਿਕ ਘੋਟ ਕੇ ਬਣਾਇਆ ਸ਼ਰਬਤ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3126, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸਰਦਾਈ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਦਾਈ [ਨਾਂਇ] ਇੱਕ ਪੀਣ-ਪਦਾਰਥ ਜੋ ਖਸਖਸ/ਬਦਾਮ/ਮਗਜ਼ ਆਦਿ ਘੋਟ ਕੇ ਬਣਾਇਆ ਜਾਂਦਾ ਹੈ ਅਤੇ ਜਿਸ ਦੀ ਤਾਸੀਰ ਬਹੁਤ ਠੰਢੀ ਹੁੰਦੀ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3124, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਰਦਾਈ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਦਾਈ. ਸੰਗ੍ਯਾ—ਸੀਤਲਤਾ। ੨ ਠੰਢ ਪਾਉਣ ਵਾਲੀ ਦਵਾਈ ਅਥਵਾ ਪੀਣ ਯੋਗ ਵਸਤੁ. ਬਦਾਮ , ਲਾਚੀ , ਕਾਲੀ ਮਿਰਚਾਂ, ਕਾਸਨੀ, ਚੇਤੀ ਗੁਲਾਬ ਦੇ ਫੁੱਲ ਆਦਿਕ ਘੋਟਕੇ ਮਿਸ਼ਰੀ ਅਤੇ ਠੰਢੇ ਜਲ ਨਾਲ ਬਣਿਆ ਪੇਯ ਪਦਾਰਥ, ਜੋ ਵਿਸ਼ੇ ਕਰਕੇ ਗ੍ਰੀਖਮ (ਕਰਸਾਹ) ਵਿੱਚ ਪੀਤਾ ਜਾਂਦਾ ਹੈ। ੩ ਘੋਟੀ ਹੋਈ ਭੰਗ ਨੂੰ ਭੀ ਕਈ ਸਰਦਾਈ ਆਖਦੇ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3033, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਰਦਾਈ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਰਦਾਈ, ਇਸਤਰੀ ਲਿੰਗ : ਬਦਾਮ ਮਗਜ਼ ਖਸਖਸ ਆਦਿਕ ਦੇ ਘੋਟਣ ਨਾਲ ਬਣਿਆ ਹੋਇਆ ਠੰਢਾ ਪਦਾਰਥ ਜਿਸ ਨੂੰ ਗਰਮੀਆਂ ਵਿੱਚ ਪੀਂਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1221, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-08-03-05-28, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First