ਸਰਮਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਰਮਾ. ਸੰ. ਸੰਗ੍ਯਾ—ਦੇਵਸ਼ੁਨੀ. ਰਿਗਵੇਦ ਵਿੱਚ ਇਹ ਇੰਦ੍ਰ ਦੀ ਕੁੱਤੀ ਲਿਖੀ ਹੈ. ਯਮਰਾਜ ਪਾਸ ਜੋ ਦੋ ਕੁੱਤੇ ਚਾਰ ਚਾਰ ਅੱਖਾਂ ਵਾਲੇ ਚਿਤਕਬਰੇ ਸਾਰਮੇਯ ਨਾਉਂ ਦੇ ਹਨ1, ਇਹ ਉਨ੍ਹਾਂ ਦੀ ਮਾਂ ਹੈ। ੨ ਕੁੱਤੀ ਮਾਤ੍ਰ ਵਾਸਤੇ ਭੀ ਸਰਮਾ ਸ਼ਬਦ ਵਰਤੀਦਾ ਹੈ. “ਹੋਇ ਗਈ ਸਰਮਾ ਤਨ ਤੂਰਨ.” (ਨਾਪ੍ਰ) ੩ ਸ਼ੈਲੂ੄ ਗੰਧਰਵ ਦੀ ਪੁਤ੍ਰੀ ਅਤੇ ਵਿਭੀਸ਼ਣ ਦੀ ਇਸਤ੍ਰੀ , ਜੋ ਅਸ਼ੋਕਵਾਟਿਕਾ ਵਿੱਚ ਸੀਤਾ ਦੀ ਰਾਖੀ ਲਈ ਛੱਡੀ ਹੋਈ ਸੀ ਅਤੇ ਸੀਤਾ ਦਾ ਹਿਤ ਚਾਹੁਣ ਵਾਲੀ ਸੀ. ਵਾਲਮੀਕ ਦੇ ਉੱਤਰ ਕਾਂਡ ਸਰਗ ੧੨ ਵਿੱਚ ਲੇਖ ਹੈ ਕਿ ਸਰਮਾ ਨਾਮ ਹੋਣ ਦਾ ਇਹ ਕਾਰਣ ਹੈ ਕਿ ਜਦ ਇਹ ਕਨ੍ਯਾ ਮਾਨਸਰੋਵਰ ਦੇ ਕਿਨਾਰੇ ਜੰਮੀ ਤਦ ਭਾਰੀ ਵਰਖਾ ਕਰਕੇ ਸਰੋਵਰ ਉਛਲ ਚਲਿਆ, ਇਸ ਦੀ ਮਾਤਾ ਨੇ ਰੋ ਕੇ ਆਖਿਆ, ਹੇ ਸਰ ! ਮਾ (ਮਤ) ਵਧੋ. “ਉਤ ਤ੍ਰਿਜਟੀ ਸਰਮਾ ਸਹਿਤ ਸੁਨਹਿਂ ਸੀਯ ਕੀ ਬਾਤ.” (ਹਨੂ) ੪ ਅਗਨਿ ਪੁਰਾਣ ਅਤੇ ਭਾਗਵਤ ਵਿੱਚ ਸਰਮਾ ਦ੖ ਦੀ ਇੱਕ ਪੁਤ੍ਰੀ ਅਤੇ ਕਸ਼੍ਯਪ ਦੀ ਇਸਤ੍ਰੀ ਲਿਖੀ ਹੈ, ਜੋ ਜੰਗਲੀ ਜੀਵਾਂ ਦੀ ਮਾਂ ਹੈ। ੫ ਦਸਮਗ੍ਰੰਥ ਵਿੱਚ ਤਰੰਗ (ਮੌਜ) ਦਾ ਨਾਉਂ ਸਰਮਾ ਆਇਆ ਹੈ. ਇਸ ਦਾ ਮੂਲ ਸੰ. सरिमन् ਹੈ, ਜਿਸ ਦਾ ਅਰਥ ਪਵਨ ਅਤੇ ਗਤਿ ਹਨ. “ਸੇਤ ਸਰੋਵਰ ਹੈ ਅਤਿ ਹੀ ਤਿਹ ਮੇ ਸਰਮਾ ਸਸਿ ਸੀ ਦਮਕਾਈ.” (ਕ੍ਰਿਸਨਾਵ) ੬ ਸੰ. शर्मन्. ਪਨਾਹ. ਓਟ। ੭ ਘਰ. ਮਕਾਨ । ੮ ਆਨੰਦ। ੯ ਬ੍ਰਾਹਮਣ ਦੀ ਅੱਲ , ਜੋ ਨਾਮ ਦੇ ਪਿੱਛੇ ਲਗਦੀ ਹੈ, ਯਥਾ— ਦੇਵਦੱਤ ਸ਼ਰਮਾ ਆਦਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13933, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਰਮਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਰਮਾ : ਇਹ ਇੰਦਰ ਦੇਵਤਾ ਦੀ ਕੁੱਤੀ ਦਾ ਨਾਂ ਹੈ, ਜਿਸ ਦਾ ਹਵਾਲਾ ਰਿਗਵੇਦ ਵਿਚ ਮਿਲਦਾ ਹੈ। ਇਸ ਤੋਂ ਦੋ ਕੁੱਤੇ ਪੈਦਾ ਹੋਏ, ਜਿਨ੍ਹਾਂ ਦਾ ਨਾਂ ਸਰਮੇਯ ਰਖਿਆ ਗਿਆ। ਇਨ੍ਹਾਂ ਕੁੱਤਿਆ ਦੀਆਂ ਚਾਰ ਅੱਖਾਂ ਸਨ ਅਤੇ ਇਹ ਯਮਰਾਜ ਦੇ ਰਖਵਾਲੇ ਸਨ।

          2. ਭਾਗਵਤ ਪੁਰਾਣ ਅਨੁਸਾਰ ਸਰਮਾ ਨੂੰ ਦਕਸ਼ ਦੀ ਲੜਕੀ ਵੀ ਕਿਹਾ ਗਿਆ ਹੈ, ਜਿਸ ਤੋਂ ਜੰਗਲੀ ਜਾਨਵਰ ਪੈਦਾ ਹੋਏ।

          ਏਸੇ ਨਾਂ ਦੀ ਵਿਭੀਸ਼ਨ ਦੀ ਪਤਨੀ ਸੀ। ਇਸ ਨੇ ਸੀਤਾ ਦੀ ਉਸ ਸਮੇਂ ਦੇਖ ਭਾਲ ਕੀਤੀ ਸੀ, ਜਦੋਂ ਸੀਤਾ ਰਾਵਣ ਦੀ ਕੈਦ ਵਿਚ ਸੀ।

          ਹ. ਪੁ.––ਹਿੰ. ਮਿ. ਕੋ.


ਲੇਖਕ : ਮਧੋਕ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11701, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.