ਸਾਂਝ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਂਝ (ਨਾਂ,ਇ) ਭਿਆਲੀ; ਹਿੱਸੇਦਾਰੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10599, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸਾਂਝ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਂਝ [ਨਾਂਇ] ਜੋੜ , ਇਤਫ਼ਾਕ, ਇਕਸੁਰਤਾ, ਏਕਾ, ਏਕਤਾ, ਇਕੱਠ , ਮੇਲ਼; ਹਿੱਸੇਦਾਰੀ, ਭਿਆਲ਼ੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10591, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਾਂਝ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਂਝ ਸੰ. ਸੰਧਿ. ਸੰਗ੍ਯਾ—ਮਿਲਾਪ. ਸ਼ਰਾਕਤ. ਹਿੱਸੇਦਾਰੀ. “ਸਾਝ ਕਰੀਜੈ ਗੁਣਹ ਕੇਰੀ , ਛੋਡਿ ਅਵਗੁਣ ਚਲੀਐ.” (ਸੂਹੀ ਛੰਤ ਮ: ੧) ੨ ਸੰ. ਸੰਧ੍ਯਾ. ਸੰਝ. “ਸਾਂਝ ਪਰੀ ਦਹ ਦਿਸਿ ਅੰਧਿਆਰਾ.” (ਸੂਹੀ ਰਵਿਦਾਸ) ੩ ਭਾਵ—ਅੰਤ ਸਮਾ, ਕਿਉਂਕਿ ਅਵਸਥਾ ਦਾ ਅਸ੍ਤ ਹੁੰਦਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10455, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਾਂਝ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸਾਂਝ* (ਸੰ.। ਸੰਸਕ੍ਰਿਤ ਸੰਧ੍ਯਾ। ਸੰਧਿ=ਜੋੜ) ਦਿਨ ਤੇ ਰਾਤ ਦੇ ਜੁੜਨ ਦਾ ਵੇਲਾ। ਸ਼ਾਮਾਂ ਦਾ ਵੇਲਾ, ਸੰਧ੍ਯਾ। ੨. ਸੰਝਾ, ਸੰਝ , ਸਾਂਝ ਇਹ ਪੰਜਾਬੀ ਵਿਚ ਬੋਲੇ ਜਾਂਦੇ ਹਨ ਭਾਵ ਮਰਨ ਸਮੇਂ ਤੋਂ ਬੀ ਹੈ। ਯਥਾ-‘ਸਾਂਝ ਪਰੀ ਦਹ ਦਿਸ ਅੰਧਿਆਰਾ ’।
੨. (ਸਾਂਧ੍ਯ (ਤੋਂ ਸਾਂਝ)=ਮੇਲ ਵਾਲਾ) ਭਾਈਵਾਲੀ , ਹਿੱਸੇਦਾਰੀ। ਯਥਾ-‘ਸਾਝ ਕਰੀਜੈ ਗੁਣਹ ਕੇਰੀ ’।
----------
* ਪ੍ਰਾਕ੍ਰਿਤ ਵਿਚ ਸੁਤ੍ਰ ਹੈ ‘ਧ੍ਯਸ੍ਯ ਝੋ ਭਵਤਿ’ ਅਰਥਾਤ- ‘ਧ੍ਯ’ ਬਦਲ ਜਾਂਦਾ ਹੈ-‘ਝਝੇ’ ਨਾਲ , ਜੈਸੇ ਸੰਸਕ੍ਰਿਤ ਹੈ- ਧ੍ਯਾਨ। ਪ੍ਰਾਕ੍ਰਿਤ ਹੈ ਝਾਣ। ਤਿਵੇਂ ਦੇਸ਼ ਭਾਸ਼ਾ ਵਿਚ ਤੇ ਖਾਸ ਕਰ ਪੰਜਾਬੀ ਵਿਚ ਧਧਾ ਵੀ ਝਝੇ ਨਾਲ ਬਦਲ ਜਾਂਦਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10343, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸਾਂਝ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਾਂਝ, ਇਸਤਰੀ ਲਿੰਗ : ਭਿਆਲੀ, ਸ਼ਰੀਕਤਾ, ਹਿੱਸੇਦਾਰੀ (ਲਾਗੂ ਕਿਰਿਆ : ਹੋਣਾ, ਕਰਨਾ, ਟੁੱਟਣਾ, ਪਾਉਣਾ)
–ਸਾਂਝ ਭਿਆਲੀ, ਇਸਤਰੀ ਲਿੰਗ : ਸਾਂਝੀਵਾਲੀ, ਹਿੱਸੇਦਾਰੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3874, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-03-19-01, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First