ਸਾਹਿਬ ਦਿਆਲ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਹਿਬ ਦਿਆਲ (ਜ. 1801) ਮਿਸਰ ਰਲੀਆ ਰਾਮ ਦੇ ਪੰਜ ਪੁੱਤਰਾਂ ਵਿਚੋਂ ਦੂਜੇ ਨੰਬਰ ਤੇ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਵਿਚ ਇਸ ਨੇ ਆਪਣੇ ਪਿਤਾ ਅਧੀਨ ਹੀ ਮਹਿਕਮਾ ਮਸੂਲ (ਦਰਾਮਦ-ਚੁੰਗੀ) ਵਿਚ ਮੁਨਸ਼ੀ ਦੇ ਤੌਰ ਤੇ ਨੌਕਰੀ(ਸੇਵਾ) ਸ਼ੁਰੂ ਕੀਤੀ। ਸੰਨ 1832 ਵਿਚ ਇਸ ਦੀ ਬਾਕਾਇਦਾ ਫ਼ੌਜ (ਫ਼ੌਜ-ਇ-ਆਇਨ) ਦੇ ਵੇਤਨ ਦਫ਼ਤਰ (ਤਨਖ਼ਾਹ ਅਦਾਇਗੀ ਦਫ਼ਤਰ) ਵਿਚ ਬਦਲੀ ਹੋਈ, ਅਤੇ 1839 ਵਿਚ ਇਸਨੂੰ ਜਲੰਧਰ ਵਿਖੇ ਚੁੰਗੀ ਦਾ ਮੁਖੀ ਲਗਾਇਆ ਗਿਆ। ਇਸ ਪਦਵੀ ਉੱਤੇ ਇਹ ਪਹਿਲੀ ਐਂਗਲੋ-ਸਿੱਖ ਲੜਾਈ(ਯੁੱਧ) ਦੇ ਖ਼ਤਮ ਹੋਣ ਤਕ ਲੱਗਾ ਰਿਹਾ। 1846 ਦੇ ਅਖ਼ੀਰ ਵਿਚ ਜਦੋਂ ਝੰਗ ਦੇ ਵੱਡੇ ਜ਼ਿਲੇ ਨੂੰ ਮੁਲਤਾਨ ਦੇ ਸੂਬੇ ਤੋਂ ਵੱਖ ਕੀਤਾ ਗਿਆ ਤਾਂ ਸਾਹਿਬ ਦਿਆਲ ਨੂੰ ਸਮੁੱਚੀ ਆਯਾਤ ਪ੍ਰਣਾਲੀ ਨੂੰ ਸੋਧਣ ਲਈ ਨਿਯੁਕਤ ਕੀਤਾ ਗਿਆ। ਸਤੰਬਰ 1847 ਨੂੰ ਸਾਰੇ ਦੇਸ ਦੇ ਆਯਾਤ-ਕਰ ਦਾ ਕੰਮ ਇਸ ਦੇ ਅਧੀਨ ਤੇ ਨਿਗਰਾਨੀ ਹੇਠ ਸੌਂਪ ਦਿੱਤਾ ਗਿਆ। ਸਾਹਿਬ ਦਿਆਲ ਨੇ ਦੂਜੀ ਐਂਗਲੋ-ਸਿੱਖ ਲੜਾਈ ਅਤੇ 1857 ਦੇ ਗਦਰ ਦੌਰਾਨ ਅੰਗਰੇਜ਼ਾਂ ਦੀ ਸਹਾਇਤਾ ਕੀਤੀ। ਇਸ ਬਦਲੇ ਅੰਗਰੇਜ਼ਾਂ ਨੇ ਇਸ ਨੂੰ ਕਈ ਜਗੀਰਾਂ ਦਿੱਤੀਆਂ ਅਤੇ ਨਾਲ ਹੀ ਇਸ ਨੂੰ ‘ਰਾਜਾ` ਦਾ ਖ਼ਿਤਾਬ ਦਿੱਤਾ। ਫ਼ਰਵਰੀ 1884 ਨੂੰ ਸਾਹਿਬ ਦਿਆਲ ਨੂੰ ਭਾਰਤੀ ਵਿਧਾਨ ਕੌਂਸਿਲ ਦਾ ਮੈਂਬਰ ਨਿਯੁਕਤ ਕੀਤਾ ਗਿਆ।
ਲੇਖਕ : ਸ.ਸ.ਭ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 873, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸਾਹਿਬ ਦਿਆਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ
ਸਾਹਿਬ ਦਿਆਲ : ਇਸ ਦੇਸ਼ ਭਗਤ ਦਾ ਜਨਮ ਸ੍ਰੀ ਸੁਲੱਖਣ ਦੇ ਘਰ 1864 ਈ. ਵਿਚ ਹੋਇਆ। ਇਹ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਵਸਨੀਕ ਸੀ। ਇਹ ਹਲਵਾਈ ਦੀ ਦੁਕਾਨ ਕਰਦਾ ਸੀ। ਦੇਸ਼ ਭਗਤੀ ਦਾ ਜਜ਼ਬਾ ਇਸ ਵਿਚ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਇਸ ਨੇ ਇਸ ਜਜ਼ਬੇ ਦੇ ਕਾਰਨ ਰਾਸ਼ਟਰਵਾਦੀ ਸਰਗਰਮੀਆਂ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ। 13 ਅਪ੍ਰੈਲ , 1919 ਨੂੰ ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲੇ ਬਾਗ਼ ਵਿਚ ਗੋਲੀ ਚੱਲਣ ਤੇ ਇਹ ਪੁਲਸ ਦੁਆਰਾ ਮਸ਼ੀਨ–ਗੰਨ ਰਾਹੀਂ ਕੀਤੀ ਫਾਇਰਿੰਗ ਦੇ ਨਤੀਜੇ ਵਜੋਂ ਜ਼ਖ਼ਮੀ ਹੋਣ ਤੋਂ ਬਾਅਦ ਹੀ ਇਸ ਦੀ ਮੌਤ ਹੋ ਗਈ।
ਹ. ਪੁ. ––ਹੂ. ਜ਼ ਹੂ. ਇੰਡੀ. ਮਾਰ. 1 : 313.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 700, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First