ਸਿਖੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਖੀ. ਸਿੱਖੀਂ. ਸਿੱਖਾਂ ਨੇ. “ਸਿਖੀ ਸਿਖਿਆ ਗੁਰਵੀਚਾਰੁ.” (ਵਾਰ ਆਸਾ) “ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ.” (ਰਾਮ ਵਾਰ ੩) ੨ ਦੇਖੋ, ਸਿੱਖੀ । ੩ ਸੰ. शिखिन्. ਵਿ—ਚੋਟੀ ਵਾਲਾ। ੪ ਸੰਗ੍ਯਾ—ਮੋਰ। ੫ ਮੁਰਗਾ। ੬ ਬਿਰਛ। ੭ ਅਗਨਿ। ੮ ਪਹਾੜ। ੯ ਬੋਦੀ ਵਾਲਾ ਤਾਰਾ । ੧੦ ਘੋੜਾ । ੧੧ ਦੀਵਾ । ੧੨ ਤੀਰ. ਵਾਣ । ੧੩ ਇੰਦ੍ਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8126, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿਖੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਿਖੀ (ਸੰ.। ਦੇਖੋ , ਸਿਖ। ਦੇਸ਼ ਭਾਸ਼ਾ ਸਿਖ ਤੋਂ ਸਿਖੀ) ਸਿਖਾਂ ਦੀ ਸੰਗਤ ਨੇ। ਸਿਖ ਧਰਮ ਦੇ ਪੈਰੋਕਾਰਾਂ ਦੀ ਸੰਗਤ ਨੇ। ਯਥਾ-‘ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ’।   

ਦੇਖੋ, ‘ਸਿਖ’

੨. ਸਿਖ੍ਯਪਣਾ, ਸਿਖ ਹੋਣ ਦੀ ਅਵਸਥਾ। ਯਥਾ-‘ਸਿਖੀ ਸਿਖਿਆ ਗੁਰ ਵੀਚਾਰਿ’। ਗੁਰ ਸਿਖਿਆ ਦਾ ਵਿਚਾਰ ਹੀ ਸਿਖੀ ਹੈ।

੩. (ਕ੍ਰਿ.। ਸਿਖਣਾ ਤੋਂ) ਸਿਖੀ ਹੈ ਤੁਕ ਉਪਰਲੀ ਦਾ ਅਰਥ ਬਣੇਗਾ:- ਜਿਨ੍ਹਾਂ ਨੇ ਗੁਰ ਵੀਚਾਰ ਦੀ ਸਿਖਿਆ ਸਿੱਖੀ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8060, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.