ਸਿਧੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਧੀ. ਦੇਖੋ, ਸਿਧਿ। ੨ ਵਿ—ਸੀਧੀ. ਬਲ (ਵਿੰਗ) ਬਿਨਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8713, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿਧੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਿਧੀ (ਸੰ.। ਸੰਸਕ੍ਰਿਤ ਸਿਦਿਧੑ) ਸਿਧੀਆਂ ਕਰਾਮਾਤਾਂ, ਤਾਕਤਾਂ। ਯਥਾ-‘ਅਠਾਰਹ ਸਿਧੀ ਪਿਛੈ ਲਗੀਆ ਫਿਰਨਿ’।

ਦੇਖੋ, ‘ਅਠਾਰਹ ਸਿਧੀ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8661, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਿਧੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਿਧੀ, ਵਿਸ਼ੇਸਣ : ਸਿਧਾ ਦਾ ਇਸਤਰੀ ਲਿੰਗ

–ਸਿੱਧ ਸਪੈਕਟਰੋਸਕੋਪ, (ਪਦਾਰਥ ਵਿਗਿਆਨ) : ਸਪੈਕਟਰੋਸਕੋਪ ਦੀ ਇੱਕ ਕਿਸਮ ਜਿਸ ਵਿੱਚ ਤਿੰਨ ਜਾਂ ਤਿੰਨ ਤੋਂ ਵੱਧ ਪ੍ਰਿਜ਼ਮ ਕੱਠੇ ਕੀਤੇ ਹੁੰਦੇ ਹਨ ਤਾਂ ਜੋ ਵਰਣਪੱਟ ਬਗੈਰ ਵਿਚਲਣ ਦੇ ਪਰਾਪਤ ਹੋ ਸਕੇ

–ਸਿਧੀ ਕਾਟ, ਇਸਤਰੀ ਲਿੰਗ : ਖੜਵੀਂ ਕਾਟ, ਸਿੱਧੇ ਰੁੱਖ ਕੱਟਣ ਦਾ ਕੰਮ ਉੱਪਰ ਤੋਂ ਹੇਠਾਂ ਵਲ ਕੱਟਣ ਦਾ ਕੰਮ

–ਸਿਧੀ ਚਾਲ, (ਭੂਗੋਲ) / ਇਸਤਰੀ ਲਿੰਗ : ਸਿਆਰੇ ਦੀ ਪੱਛਮ ਤੋਂ ਪੂਰਬ ਵਲ ਗਰਦਸ਼

–ਸਿਧੀ ਛੋਹ, (ਸਿਹਤ ਵਿਗਿਆਨ) / ਪੁਲਿੰਗ : ਦੋ ਚੀਜ਼ਾਂ ਦਾ ਇੱਕ ਦੂਜੇ ਨੂੰ ਅਜੇਹਾ ਛੁਹਣ ਕਿ ਉਨ੍ਹਾਂ ਦੇ ਵਿਚਾਲੇ ਕੋਈ ਹੋਰ ਚੀਜ਼ ਨਾ ਹੋਵੇ, ਸਿੱਧਾ ਲਗਾਉ

–ਸਿੱਧੀ ਤਰ੍ਹਾਂ, ਕਿਰਿਆ ਵਿਸ਼ੇਸ਼ਣ : ਚੰਗੀ ਤਰ੍ਹਾਂ, ਸ਼ਰਾਫਤ ਨਾਲ, ਬੰਦਿਆਂ ਵਾਂਙੂ

–ਸਿੱਧੀ ਪੱਧਰੀ, ਇਸਤਰੀ ਲਿੰਗ : ਸਾਦੀ, ਸਾਧਾਰਣ, ਮੂਰਖ, ਸਿਧੜ, ਸਾਧਾਰ

–ਸਿੱਧੀ ਲਾਗ, (ਸਿਹਤ ਵਿਗਿਆਨ) / ਇਸਤਰੀ ਲਿੰਗ : ਲਾਗ ਜੋ ਬਿਨਾਂ ਕਿਸੇ ਮਾਧਿਅਮ ਦੇ ਇੱਕ ਤੋਂ ਦੂਜੇ ਨੂੰ ਲੱਗ ਜਾਵੇ

–ਸਿੱਧੀਆਂ ਸੁਣਾਉਣਾ, ਮੁਹਾਵਰਾ : ਖਰੀਆਂ ਖਰੀਆਂ ਕਹਿਣਾ, ਕੋਈ ਲਿਹਾਜ਼ ਨਾ ਰੱਖ ਕੇ ਗੱਲ ਕਹਿਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3105, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-17-04-45-37, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.