ਸੀਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੀਤ (ਨਾਂ,ਇ) ਕੜਾਕੇ ਦੀ ਸਰਦੀ; ਗੜੇ ਪੈਣ ਕਾਰਨ ਹੋਈ ਠੰਢ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5717, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੀਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੀਤ [ਨਾਂਇ] ਠੰਢ, ਸਰਦੀ, ਪਾਲਾ; ਤਿੱਖੀ ਠੰਢ ਜੋ ਬਰਫ਼ ਜਾਂ ਗੜੇ ਪੈਣ ਕਰਕੇ ਹੁੰਦੀ ਹੈ [ਵਿਸ਼ੇ] ਸਰਦੀ ਵਾਲ਼ਾ, ਠੰਢਾ, ਸਰਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5707, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੀਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੀਤ [ਨਾਂਇ] ਠੰਢ, ਸਰਦੀ, ਪਾਲ਼ਾ [ਵਿਸ਼ੇ] ਠੰਢਾ, ਸਰਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5706, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੀਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੀਤ. ਸੰ. ਸ੍ਯੂਤ. ਵਿ—ਸੀੱਤਾ. ਪਰੋਇਆ. “ਸੰਗਿ ਚਰਨਕਮਲ ਮਨ ਸੀਤ.” (ਨਟ ਮ: ੫ ਪੜਤਾਲ) ੨ ਸੰ. ਸ਼ੀਤ. ਸੰਗ੍ਯਾ—ਜਲ। ੩ ਬਰਫ। ੪ ਪਿੱਤਪਾਪੜਾ। ੫ ਨਿੰਮ । ੬ ਕਪੂਰ ੭ ਹਿਮ ਰੁੱਤ । ੮ ਪਾਲਾ. “ਬਿਆਪਤ ਉਸਨ ਨ ਸੀਤ.” (ਮਾਰੂ ਮ: ੫) ੯ ਵਿ—ਠੰਢਾ. ਸ਼ੀਤਲ. “ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ.” (ਮਾਰੂ ਅ: ਮ: ੫) ੧੦ ਸੁਸਤ. ਆਲਸੀ । ੧੧ ਨਪੁੰਸਕ. ਨਾਮਰਦ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5644, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੀਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੀਤ (ਕ੍ਰਿ.। ਦੇਖੋ , ਸੀਤਾ ੨.। ਸੀਤਾ ਦਾ ਸੰਖੇਪ) ਪਰੋਤਾ ਗਿਆ। ਯਥਾ-‘ਸੰਗਿ ਚਰਨ ਕਮਲ ਮਨੁ ਸੀਤ’। ੨. (ਸੰਸਕ੍ਰਿਤ ਸ਼ੀਤ) ਠੰਢ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5584, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੀਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੀਤ, ਸੰਸਕ੍ਰਿਤ / ਪੁਲਿੰਗ : ਠੰਢ, ਸਰਦੀ, ਸੀਂ; ਪਾਲਾ, ਠਾਰੀ, ਬਹੁਤੀ ਤਿੱਖੀ ਠੰਢ ਜੋ ਬਰਫ਼ ਜਾਂ ਗੜੇ ਪੈਣ ਕਰ ਕੇ ਹੁੰਦੀ ਹੈ,  ਵਿਸ਼ੇਸ਼ਣ : ਠੰਡਾ, ਸਰਦ

–ਸੀਤਕਾਲ, (ਸੰਸਕ੍ਰਿਤ) / ਪੁਲਿੰਗ : ਸਰਦੀ ਦੀ ਰੁੱਤ, ਸਿਆਲ

–ਸੀਤ ਚੜ੍ਹਨਾ, ਮੁਹਾਵਰਾ : ਸਰੀਰ ਨੂੰ ਠੰਢ ਦਾ ਅਸਰ ਹੋਣਾ

–ਸੀਤ ਨਿਕਲ ਜਾਣਾ, ਮੁਹਾਵਰਾ : ਬਹੁਤੇ ਪਾਲੇ ਦਾ ਸਮਾਂ ਲੰਘ ਚੁੱਕਣਾ

–ਸੀਤ ਪਰਸਾਦ, ਪੁਲਿੰਗ : ਗੁਰੂ ਦਾ ਜੂਠਾ ਭੋਜਨ

–ਸੀਤ ਰੁੱਤ, ਇਸਤਰੀ ਲਿੰਗ : ੧. ਸਿਆਲ, ਮੱਘਰ ਪੋਹ ਦੀ ਰੁੱਤ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2136, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-10-04-39-00, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.