ਸੀਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੀਰ (ਨਾਂ,ਪੁ) 1 ਭਿਆਲੀ; ਹਿੱਸੇਦਾਰੀ 2 ਖੂਹ ਦੀ ਡੂੰਘ ਵਿਚਲੇ ਮਹਿਲ ਦੇ ਚੁਫ਼ੇਰਿਓਂ ਜਾਂ ਖਾਲ ਆਦਿ ਦੀ ਵੱਟ ਵਿੱਚੋਂ ਸਿੰਮਣ ਵਾਲਾ ਪਾਣੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4615, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੀਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੀਰ [ਨਾਂਇ] ਹਿੱਸਾ , ਸਾਂਝ , ਹਿੱਸੇਦਾਰੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4609, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੀਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੀਰ. ਸੰਗ੍ਯਾ—ਸ਼ਰਾਕਤ. ਸਾਂਝ. “ਸੀਰ ਨਾ ਸੁਸੰਗ ਮੇ.” (ਗੁਪ੍ਰਸੂ) ੨ ਸ਼ੀਤਲਤਾ. ਠੰਢ. “ਸੀਰ ਜਿਮ ਨੀਰ ਮਹਿ ਹੋਤ ਸੁਖਕਾਰ ਹੈ.” (ਨਾਪ੍ਰ) ੩ ਵਿ—ਸ਼ੀਤਲ. ਠੰਢਾ. “ਫਟੇ ਮਾਸ ਲਾਗੇ ਜਲ ਸੀਰ.” (ਗੁਪ੍ਰਸੂ) ੪ ਸੰ. ਸੰਗ੍ਯਾ—ਸੂਰਜ। ੫ ਅੱਕ । ੬ ਹਲ. ਜ਼ਮੀਨ ਵਾਹੁਣ ਦਾ ਸੰਦ । ੭ ਸੰ. ਸ਼ੀਰ. ਅਜਗਰ. ਅਜਦਹਾ। ੮ ਵਿ—ਤਿੱਖਾ। ੯ ਫ਼ਾ ਸ਼ੀਰ. ਸੰਗ੍ਯਾ—ਰ. ਦੁੱਧ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4466, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੀਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੀਰ, ਪੁਲਿੰਗ : ੧. ਹਿੱਸਾ; ੨. ਭਿਆਲੀ, ਹਿੱਸੇਦਾਰੀ, ਸਾਂਝ; ੩. ਖੂਹ ਦੇ ਮਹਿਲ ਜਾਂ ਖਾਲ ਵਿਚੋਂ ਸਿੰਮ ਕੇ ਨਿਕਲਣ ਵਾਲੀ ਪਾਣੀ ਦੀ ਪਤਲੀ ਧਾਰ (ਲਾਗੂ ਕਿਰਿਆ : ਪੈਣਾ, ਫੁਟਣਾ, ਵਗਣਾ)
–ਸੀਰਾਂ ਪੈਣਾਂ, ਕਿਰਿਆ ਅਕਰਮਕ : ਮਨੁੱਖ ਜਾਂ ਪਸ਼ੂ ਦੇ ਪਿੰਡੇ ਵਿਚੋਂ ਲਹੂ ਦੀਆਂ ਤਤੀਰੀਆਂ ਚੱਲਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1544, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-11-01-15-31, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First