ਸੀਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੀਰਾ (ਨਾਂ,ਪੁ) 1 ਗੁੜ ਦਾ ਤਰਲ ਰੂਪ 2 ਪਤਲਾ ਕੜਾਹ 3 ਤਮਾਕੂ ਆਦਿ ਵਿੱਚ ਪਾਈ ਜਾਣ ਵਾਲੀ ਖੰਡ ਦੀ ਮੈਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3362, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੀਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੀਰਾ. ਵਿ—ਸ਼ੀਤਲ. ਠੰਢਾ. “ਸੀਰਾ ਤਾਤਾ ਹੋਇ.” (ਸ. ਕਬੀਰ) ੨ ਫ਼ਾ ਸ਼ੀਰਾ. ਸੰਗ੍ਯਾ—ਪਤਲੀ ਮਿਠਿਆਈ. ਦਾਣੇਦਾਰ ਰਾਬ । ੩ ਖਜੂਰ ਆਦਿ ਫਲਾਂ ਦਾ ਗਾੜ੍ਹਾ ਰਸ । ੪ ਤਿਲਾਂ ਦਾ ਤੇਲ । ੫ ਸੰ. सीरा—ਸੀਰਾ. ਨਦੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3306, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੀਰਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੀਰਾ ਸੰਸਕ੍ਰਿਤ ਸ਼ੀਤਲ। ਪ੍ਰਾਕ੍ਰਿਤ ਸੀਅਲ, ਸੀਅੜ। ਠੰਢਾ, ਸਰਦ, ਜੰਮਿਆ ਹੋਇਆ- ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3274, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੀਰਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੀਰਾ (Sira) : ਤਅੱਲੁਕਾ––ਇਸ ਤਅੱਲੁਕੇ ਦਾ ਰਕਬਾ ਬਾਕੀ ਜ਼ਿਲ੍ਹੇ ਦੇ ਰਕਬੇ ਨਾਲੋਂ ਨੀਵਾਂ ਹੈ। ਇਹ ਕਰਨਾਟਕ ਰਾਜ ਦੇ ਟੁਮਕੁਰ ਜ਼ਿਲ੍ਹੇ ਦਾ ਉੱਤਰੀ ਤਅੱਲੁਕਾ ਹੈ। ਇਸੇ ਨਾਂ ਦਾ ਸ਼ਹਿਰ ਇਸ ਤਅੱਲੁਕੇ ਦਾ ਸਦਰ ਮੁਕਾਮ ਹੈ। ਇਸ ਤਅੱਲੁਕੇ ਵਿਚ 247 ਪਿੰਡ ਹਨ। ਇਸ ਇਲਾਕੇ ਵਿਚ ਪੂਰਬ ਤੋਂ ਪੱਛਮ ਵੱਲ ਇਕ ਨਦੀ ਵਗਦੀ ਹੈ ਜਿਹੜੀ ਵੇਦਾਵਤੀ ਵਿਚ ਮਿਲ ਜਾਂਦੀ ਹੈ। ਇਸ ਨਦੀ ਦੇ ਦੋਵੇਂ ਕਿਨਾਰਿਆਂ ਤੇ ਨਾਰੀਅਲ ਦੇ ਬਾਗ਼ ਹਨ। ਇਸ ਦਾ ਉੱਤਰ-ਪੂਰਬੀ ਭਾਗ ਵਿਚ ਉਪਜਾਊ ਹੈ। ਬਾਕੀ ਦਾ ਭਾਗ ਚਟਾਨਾਂ ਅਤੇ ਸਖ਼ਤ ਧਰਮੀ ਵਾਲਾ ਹੈ। ਪੱਛਮੀ ਭਾਗ ਵੱਲ ਜੰਗਲਾਂ ਦੀ ਬਹੁਤਾਤ ਹੈ।

          ਆਬਾਦੀ––1,53,983 (1961)

          ਸ਼ਹਿਰ––ਇਹ ਸ਼ਹਿਰ ਕਰਨਾਟਕ ਰਾਜ ਦੇ ਟੁਮਕੁਰ ਜ਼ਿਲ੍ਹੇ ਵਿਚ ਇਸੇ ਹੀ ਨਾਂ ਦੇ ਤਅੱਲੁਕੇ ਦਾ ਸਦਰ ਮੁਕਾਮ ਹੈ ਅਤੇ ਟੁਮਕੁਰ ਸ਼ਹਿਰ ਤੋਂ 53 ਕਿ. ਮੀ. ਦੂਰ ਹੈ। ਇਸ ਸ਼ਹਿਰ ਦੀ ਨੀਂਹ ਰਤਨਾਗਿਰੀ ਦੇ ਸਰਦਾਰ ਨੇ ਰੱਖੀ ਸੀ ਪਰ ਮੁਕੰਮਲ ਹੋਣ ਤੋਂ ਪਹਿਲਾਂ ਹੀ 1638 ਵਿਚ ਇਸ ਸ਼ਹਿਰ ਉੱਤੇ ਬੀਜਾਪੁਰ ਦੇ ਸੁਲਤਾਨ ਨੇ ਕਬਜ਼ਾ ਕਰ ਲਿਆ। ਸੰਨ 1687 ਵਿਚ ਇਸ ਉੱਤੇ ਮੁਗ਼ਲਾਂ ਨੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਕੋਈ ਸੌ ਸਾਲ ਇਹ ਸ਼ਹਿਰ ਕਦੇ ਮੁਗ਼ਲਾਂ ਅਤੇ ਕਦੇ ਮਰਹੱਟਿਆਂ ਦੇ ਕਬਜ਼ੇ ਵਿਚ ਰਿਹਾ। ਸੰਨ 1724 ਤੋਂ ਲੈ ਕੇ 1756 ਤਕ ਦੇ ਸਮੇਂ ਵਿਚਕਾਰ ਮੁਗ਼ਲ ਦਿਲਾਵਰ ਖ਼ਾਂ ਅਧੀਨ ਇਸ ਸ਼ਹਿਰ ਨੇ ਬਹੁਤ ਉੱਨਤੀ ਕੀਤੀ। ਕਿਹਾ ਜਾਂਦਾ ਹੈ ਕਿ ਉਸ ਸਮੇਂ ਇਸ ਸ਼ਹਿਰ ਵਿਚ 50,000 ਮਕਾਨ ਸਨ। ਸ਼ਹਿਰ ਵਿਚ ਸ਼ਾਹੀ ਮਹਿਲ, ਜਾਮਾ ਮਸਜਿਦ ਅਤੇ ਮਲਿਕ ਰਿਨਹਾ ਦਾ ਮਕਬਰਾ ਇਸ ਸ਼ਹਿਰ ਦੀ ਪਹਿਲੀ ਸੁੰਦਰਤਾ ਦੀ ਸਾਖੀ ਭਰਦੇ ਹਨ। ਸ਼ਹਿਰ ਦੇ ਉੱਤਰ ਵਿਚ ਇਕ ਵੱਡੀ ਝੀਲ ਵੀ ਬਣਾਈ ਗਈ ਸੀ।

          ਇਥੋਂ ਦੀ ਵਸੋਂ ਵਧੇਰੇ ਕਰਕੇ ਕੁਰਬ ਲੋਕਾਂ ਦੀ ਹੈ ਜਿਹੜੇ ਦੇਵਗਿਰੀ ਅਤੇ ਹੋਰ ਭਾਗਾਂ ਤੋਂ ਉਨ ਲਿਆ ਕੇ ਕੰਬਲ ਤਿਆਰ ਕਰਦੇ ਅਤੇ ਬਾਹਰ ਭੇਜਦੇ ਹਨ। ਇਸ ਸ਼ਹਿਰ ਦੀ ਨਗਰਪਾਲਿਕਾ 1870 ਵਿਚ ਕਾਇਮ ਕੀਤੀ ਗਈ ਸੀ।

          ਆਬਾਦੀ––18,301 (1971)

          13° 40' ਉ. ਵਿਥ.; 71° 40' ਪੂ. ਲੰਬ.

          ਹ. ਪੁ.––ਇੰਪ. ਗ. ਇੰਡ. 23:15.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2688, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਸੀਰਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੀਰਾ, (ਫ਼ਾਰਸੀ : ਸ਼ੀਰਾ) / ਪੁਲਿੰਗ : ਸ਼ਰਬਤ, ਫਲਾਂ ਦਾ ਰਸ, ਪਤਲਾ ਕੜਾਹ ਜਿਸ ਦੀ ਸੂਜੀ ਜਾਂ ਆਟਾ ਥੋੜੀ ਹੀ ਘਿਉ ਵਿੱਚ ਭੁੰਨਿਆ ਹੁੰਦਾ ਹੈ, ਖੰਡ ਦੀ ਮੈਲ ਜੋ ਤਮਾਕੂ ਆਦਿਕ ਵਿੱਚ ਪੈਂਦੀ ਹੈ, ਖੰਡ ਜਾਂ ਚੈਨੀ ਦੇ ਰਵੇ (ਦਾਣੇ) ਕੱਢ ਲੈਣ ਪਿੱਛੋ ਜੋ ਗਾੜ੍ਹੀ ਮਿੱਠੀ ਚੀਜ਼ ਰਹਿ ਜਾਂਦੀ ਹੈ, ਰਾਬ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1043, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-11-01-25-29, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.