ਸੀ ਅਤੇ ਸੀ ਪਲੱਸ ਪਲੱਸ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

C and C++

ਸੀ ਭਾਸ਼ਾ ਸਾਲ 1972 ਵਿੱਚ ਬੈੱਲ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤੀ ਗਈ। ਸੀ ਭਾਸ਼ਾ ਵਿੱਚ ਅਨੁਵਾਦਕ ਵਜੋਂ ਕੰਪਾਈਲਰ ਵਰਤਿਆ ਗਿਆ। ਇਸ ਵਿੱਚ ਬਣੇ ਪ੍ਰੋਗਰਾਮਾਂ ਨੂੰ ਬੜੀ ਅਸਾਨੀ ਨਾਲ ਇਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ 'ਤੇ ਸਥਾਨੰਤਰਿਤ ਕੀਤਾ ਜਾ ਸਕਦਾ ਹੈ।

ਇਸ ਦੀ ਵਰਤੋਂ ਸਿਸਟਮ ਸਾਫਟਵੇਅਰ ਜਿਵੇਂ ਕਿ ਓਪਰੇਟਿੰਗ ਸਿਸਟਮ ਆਦਿ ਦੇ ਨਿਰਮਾਣ ਲਈ ਲਾਭਕਾਰੀ ਸਾਬਤ ਹੋਈ ਹੈ। ਇਸ ਤੋਂ ਬਿਨਾਂ ਚਾਹੇ ਕੰਪਾਈਲਰ ਪ੍ਰੋਗਰਾਮ ਤਿਆਰ ਕਰਨੇ ਹੋਣ , ਸਪਰੈੱਡਸ਼ੀਟ , ਵਰਡ ਪ੍ਰੋਸੈਸਿੰਗ ਜਾਂ ਡਾਟਾਬੇਸ ਮੈਨੇਜਮੈਂਟ ਸਿਸਟਮ ਸਾਫਟਵੇਅਰ ਤਿਆਰ ਕਰਨੇ ਹੋਣ ਸੀ ਭਾਸ਼ਾ ਹੀ ਵਰਤੀ ਜਾਂਦੀ ਹੈ। ਇਹ ਆਮ ਵਰਤੋਂਕਾਰ ਲਈ ਸਿੱਖਣੀ ਕਠਿਨ ਹੈ। ਇਹੀ ਕਾਰਨ ਹੈ ਕਿ ਇਸ ਦੀ ਵਰਤੋਂ ਸਿਰਫ਼ ਪੇਸ਼ੇਵਰ ਵਿਅਕਤੀ ਹੀ ਕਰਦੇ ਹਨ।

ਸੀ ਦਾ ਨਵਾਂ ਸੰਸਕਰਨ ਸੀ ਪਲੱਸ-ਪਲੱਸ 1980 ਦੌਰਾਨ ਤਿਆਰ ਕੀਤਾ ਗਿਆ। ਸੀ ਪਲੱਸ-ਪਲੱਸ ਵਿੱਚ ਸੀ ਵਾਲੀਆਂ ਸਾਰੀਆਂ ਵਿਸ਼ੇਸ਼ਤਾਵਾਂ ਤਾਂ ਸਨ ਹੀ, ਨਾਲ ਇਸ ਵਿੱਚ ਆਬਜੈਕਟ ਔਰੀਐਂਟਿਡ ਪ੍ਰੋਗਰਾਮਿੰਗ ਦੀਆਂ ਵਿਸ਼ੇਸ਼ਤਾਵਾਂ ਵੀ ਭਰ ਦਿੱਤੀਆਂ ਗਈਆਂ। ਹਰ ਸਾਲ ਸੀ ਪਲੱਸ-ਪਲੱਸ ਹੋਰ ਲੋਕ-ਪ੍ਰਿਆ ਹੁੰਦੀ ਜਾ ਰਹੀ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 881, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.