ਸੁਹਾਗਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁਹਾਗਾ (ਨਾਂ,ਪੁ) 1 ਦੋ ਜੋਗਾਂ ਦੁਆਰਾ ਖਿੱਚ ਕੇ ਹਲ਼ ਨਾਲ ਵਾਹੀ ਭੋਂਏਂ ਨੂੰ ਪੱਧਰਾ ਕਰਨ ਵਾਲਾ ਮੋਟੇ ਫੱਟਿਆਂ ਦਾ ਜ਼ਿਮੀਦਾਰਾ ਸੰਦ 2 ਸੋਨਾ ਗਾਲਣ ਅਤੇ ਟਾਂਕਾ ਲਾਉਣ ਦੇ ਕੰਮ ਆਉਣ ਵਾਲਾ ਫਟਕੜੀ ਦੀ ਸ਼ਕਲ ਦਾ ਸਫ਼ੈਦ ਧੂੜਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8327, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੁਹਾਗਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁਹਾਗਾ 1 [ਨਾਂਪੁ] ਵਾਹੁਣ ਤੋਂ ਪਿੱਛੋਂ ਭੋਂ ਨੂੰ ਪੱਧਰਾ ਕਰਨ ਵਾਲ਼ਾ ਮੋਟੇ ਫੱਟਿਆਂ ਵਾਲ਼ਾ ਸੰਦ 2 [ਨਾਂਪੁ] ਖਣਿਜੀ ਲੂਣ ‘ਸੋਡੀਅਮ ਬੋਰੇਟ’ ਜੋ ਖਾਰੀਆਂ ਝੀਲਾਂ ਦੇ ਕੰਢਿਆਂ ਉੱਤੇ ਬੂਰੇ ਜਾਂ ਰਵਿਆਂ ਦੀ ਸ਼ਕਲ ਵਿੱਚ ਪਾਇਆ ਜਾਂਦਾ ਹੈ, ਇੱਕ ਦਵਾਈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੁਹਾਗਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁਹਾਗਾ. ਸੰਗ੍ਯਾ—ਇੱਕ ਖਾਰਾ ਪਦਾਰਥ, ਜੋ ਪਾਚਨ ਸ਼ਕਤਿ ਵਧਾਉਣ ਵਾਲਾ ਅਤੇ ਕਫ ਨਾਸ਼ਕ ਹੈ. ਸੰ. ਰਸਸ਼ੋਧਨ. ਲੋਹਦ੍ਰਾਵੀ. ਟੰਕਣ. ਅੰ. Borax। ੨ ਜਿਮੀਦਾਰਾ ਇੱਕ ਸੰਦ , ਜਿਸ ਨਾਲ ਖੇਤ ਦੇ ਡਲੇ ਭੰਨੇ ਜਾਂਦੇ ਹਨ. ਇਸ ਦਾ ਅਕਾਰ ਚਪਟਾ ਸ਼ਤੀਰ ਜੇਹਾ ਹੁੰਦਾ ਹੈ. Harrow. ਇਸ ਨੂੰ ਦੋ ਅਥਵਾ ਚਾਰ ਬੈਲ ਜੋੜਕੇ ਜਿਮੀਦਾਰ ਸੁਹਾਗੇ ਉੱਪਰ ਖਲੋਕੇ ਵਾਹੀ ਹੋਈ ਜਮੀਨ ਤੇ ਫੇਰਦਾ ਹੈ. ਸੁਹਾਗਾ ਫੇਰਨ ਤੋਂ ਜ਼ਮੀਨ ਪੱਧਰੀ ਅਤੇ ਕੋਮਲ ਹੋ ਜਾਂਦੀ ਹੈ, ਅਰ ਗਿੱਲ ਨਹੀਂ ਸੁਕਦੀ. “ਨਾਮ ਬੀਜ ਸੰਤੋਖ ਸੁਹਾਗਾ.” (ਸੋਰ ਮ: ੧) “ਲੇਟ ਰਹ੍ਯੋ ਕਰਕੈ ਉਪਮਾ ਇਹ ਡਾਰ ਚਲੇ ਕਿਰਸਾਨ ਸੁਹਾਗਾ.” (ਕ੍ਰਿਸਨਾਵ) ਕਾਲੀ ਨਾਗ ਬਰੇਤੀ ਵਿੱਚ ਸੁਹਾਗੇ ਦੀ ਤਰ੍ਹਾਂ ਪਿਆ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8165, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੁਹਾਗਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੁਹਾਗਾ ਜ਼ਮੀਨ ਨੂੰ ਸਮਤਲ ਕਰਨ ਵਾਲਾ ਲਕੜ ਦਾ ਇਕ ਸੰਦ- ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8030, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸੁਹਾਗਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੁਹਾਗਾ, ਪੁਲਿੰਗ : ਲੱਕੜੀ ਦਾ ਇੱਕ ਹਮਵਾਰ ਤੇ ਵਜ਼ਨੀ ਤਖ਼ਤਾ ਜਿਸ ਨੂੰ ਖੇਤ ਦੀ ਤਹਿ ਬਿਠਾਉਣ ਲਈ ਵਰਤਦੇ ਹਨ (ਲਾਗੂ ਕਿਰਿਆ : ਦੇਣਾ, ਫਿਰਨਾ, ਫੇਰਨਾ, ਮਾਰਨਾ)
–ਸੁਹਾਗਾ ਫਿਰ ਜਾਣਾ, ਕਿਰਿਆ ਅਕਰਮਕ : ਪੱਧਰਾ ਹੋਣਾ, ਸਾਂਵਾਂ ਹੋ ਜਾਣਾ
–ਸੁਹਾਗਾ ਫਿਰਨਾ, ਮੁਹਾਵਰਾ : ੧. ਸਤਿਆਨਾਸ ਹੋ ਜਾਣਾ, ਬਰਬਾਦੀ ਹੋਣਾ; ੨. ਇਕਮਈ ਹੋ ਜਾਣਾ
–ਸੁਹਾਗਾ ਫੇਰਨਾ, ਮੁਹਾਵਰਾ : ਲਤਾੜਨਾ, ਸਤਿਆਨਾਸ ਕਰਨਾ, ਤਬਾਹ ਕਰਨਾ
–ਸੁਹਾਗੀ, ਇਸਤਰੀ ਲਿੰਗ : ਛੋਟਾ ਸੁਹਾਗਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2168, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-16-11-22-26, ਹਵਾਲੇ/ਟਿੱਪਣੀਆਂ:
ਸੁਹਾਗਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੁਹਾਗਾ, ਪੁਲਿੰਗ : ੧. ਇੱਕ ਚਿੱਟੇ ਰੰਗ ਦੀ ਫਟਕੜੀ ਵਰਗੀ ਦਵਾਈ ਜਾਂ ਉਪਧਾਤ ਜਿਸ ਨਾਲ ਸੋਨਾ ਗਾਲਦੇ ਹਨ; ੨. (ਪੋਠੋਹਾਰੀ) : ਰਾਖ, ਖੇਹ, ਸੁਆਹ
–ਕਾਲਾ ਸੁਹਾਗਾ, ਪੁਲਿੰਗ : ਮੁਸੱਬਰ, ਏਲੂਆ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2188, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-16-11-22-49, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First