ਸੂਈ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੂਈ (ਨਾਂ,ਇ) 1 ਕੱਪੜਾ ਸਿਊਣ ਲਈ ਇੱਕ ਸਿਰੇ ’ਤੇ ਤਿੱਖੀ ਨੋਕ ਅਤੇ ਦੂਜੇ ਸਿਰੇ ’ਤੇ ਧਾਗਾ ਪਾਉਣ ਲਈ ਬਣਾਏ ਨੱਕੇ ਵਾਲੀ ਪਤਲੀ ਅਤੇ ਨਿੱਕੀ ਫੌਲਾਦੀ ਤਾਰ 2 ਸਿਰ ਦੇ ਵਾਲਾਂ ਨੂੰ ਲਾਉਣ ਵਾਲਾ ਤਾਰ ਦਾ ਬਣਿਆ ਕਲਿੱਪ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10085, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੂਈ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Needle (ਨੀਡਲ) ਸੂਈ: ਤਿੱਖਾ ਸੂਈ-ਨੁਮਾ ਨੁਕੀਲਾ ਚਟਾਨੀ ਟੁਕੜਾ (pinnacle) ਜੋ ਸਾਗਰੀ ਖੜੀ ਚਟਾਨ ਜਾਂ ਪਹਾੜੀ ਚਟਾਨ ਤੋਂ ਟੁੱਟ ਕੇ ਅਲੱਗ ਹੋਇਆ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10082, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਸੂਈ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੂਈ 1 [ਨਾਂਇ] ਛੋਟਾ ਸੂਆ , ਇੱਕ ਔਜ਼ਾਰ, ਨੀਡਲ 2 [ਨਾਂਇ] ਸਿਰ ਜਾਂ ਦਾੜ੍ਹੀ ਦੇ ਵਾਲ਼ਾਂ ਨੂੰ ਸੰਭਾਲ਼ਨ ਲਈ ਪਤਲੀ ਤਾਰ ਜਾਂ ਕਲਿੱਪ 3 [ਨਾਂਇ] ਘੜੀ ਦੇ ਨੰਬਰਾਂ ਉਤਲੀ ਮਿੰਟਾਂ ਜਾਂ ਘੰਟਿਆਂ ਦੀ ਸੂਚਕ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10072, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੂਈ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੂਈ. ਸੰ. ਸੂਚਿ. ਸੂਚੀ। ੨ ਵਿ—ਸੰ. ਸੂਵਰੀ. ਸੂਈ ਹੋਈ. ਪ੍ਰਸੂਤਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9975, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੂਈ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੂਈ (ਸੰ.। ਸੰਸਕ੍ਰਿਤ ਸੂਚਿ, ਸ਼ਿਵ ਧਾਤੂ (=ਸੀਣਾ) ਤੋਂ) ਕਪੜੇ ਸੀਵਲ ਦੀ ਲੋਹੇ ਦੀ ਨਿੱਕੀ ਜੇਹੀ ਤਾਰ , ਜਿਸ ਦਾ ਇਕ ਸਿਰਾ ਨੱਕਾ ਤੇ ਦੂਆ ਬ੍ਰੀਕ ਹੁੰਦਾ ਹੈ। ਯਥਾ-‘ਸੁਇਨੇ ਕੀ ਸੂਈ ਰੁਪੇ ਕਾ ਧਾਗਾ ’।
ਦੇਖੋ,‘ਰੁਪੇ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9881, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸੂਈ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੂਈ, ਇਸਤਰੀ ਲਿੰਗ : ੧. ਲੋਹੇ ਦੀ ਇੱਕ ਪਤਲੀ ਤਾਰ ਜਿਸ ਦੇ ਇੱਕ ਸਿਰੇ ਉਤੇ ਨੱਕਾ ਜਾਂ ਛੇਕ ਹੁੰਦਾ ਹੈ ਅਤੇ ਪਤਲੀ ਹੁੰਦੀ ਹੁੰਦੀ ਦੂਏ ਸਿਰੇ ਤਕ ਨੋਕ ਬਣ ਜਾਂਦੀ ਹੈ। ਇਸ ਨਾਲ ਕੱਪੜੇ ਸੀਊਂਦੇ ਹਨ; ੨. ਸੂਈ ਵਰਗੀ ਕੋਈ ਹੋਰ ਚੀਜ਼; ੩. ਸਿਲਾਈ ਦੀ ਮਸ਼ੀਨ; ੪. ਸਿਰ ਜਾਂ ਦਾੜ੍ਹੀ ਦੇ ਵਾਲਾਂ ਨੂੰ ਸੰਭਾਲਣ ਲਈ ਪਤਲੀ ਤਾਰ ਦਾ ਪਤਲਾ ਕਲਿੱਪ; ੫. ਘੜੀ ਦੇ ਡਾਇਲ ਉਤਲਾ ਮਿੰਟਾਂ ਜਾਂ ਘੰਟਿਆਂ ਦਾ ਪੁਆਇੰਟਰ; ੬. ਕੁਤਬਨੁਮਾ ਦਾ ਪੁਆਇੰਟਰ ਜੋ ਆਪਣੀ ਨੋਕ ਸਦਾ ਧ੍ਰੂ ਜਾਂ ਉੱਤਰੀ ਧ੍ਰੂ ਵਲ ਨੂੰ ਰੱਖਦਾ ਹੈ; ੭. ਗਰਾਮੋਫੋਨ ਦੇ ਸਾਊਂਡ ਬਕਸ ਵਿੱਚ ਲੱਗੀ ਸੂਈ ਵਰਗੀ ਮੇਖ ਜੋ ਤਵੇ ਤੇ ਘਸ ਕੇ ਆਵਾਜ਼ ਪੈਦਾ ਕਰਦੀ ਹੈ
–ਸੂਈਆਂ ਲਾਉਣਾ, ਕਿਰਿਆ ਸਕਰਮਕ : ਕਾਪੀਆਂ ਜਾਂ ਛੋਟੀਆਂ ਕਿਤਾਬਾਂ ਨੂੰ ਸਟਿਚਿੰਗ ਮਸ਼ੀਨ ਨਾਲ ਤਾਰ ਦੇ ਤੋਪੇ ਲਾਉਣਾ
–ਸੂਈ ਛੇਕ ਕੈਮਰਾ, (ਪਦਾਰਥ ਵਿਗਿਆਨ) / ਪੁਲਿੰਗ : ਕੈਮਰਾ ਜਿਸ ਵਿੱਚ ਬਹੁਤ ਛੋਟਾ ਸੁਰਾਖ ਹੁੰਦਾ ਹੈ ਅਤੇ ਲੈਨਜ਼ ਨਹੀਂ ਲੱਗਿਆ ਹੁੰਦਾ। ਰੌਸ਼ਨੀ ਨੂੰ ਬਕਾਇਦਾ ਬਣਾਉਣ ਲਈ ਇਸ ਵਿੱਚ ਇੱਕ ਸ਼ਟਰ ਵੀ ਲੱਗਿਆ ਹੁੰਦਾ ਹੈ
–ਸੂਈਦਾਨੀ, ਇਸਤਰੀ ਲਿੰਗ : ਉਹ ਗੁੱਥੀ ਜਿਸ ਦੇ ਵਿੱਚ ਸੀਊਣ ਲਈ ਜ਼ਰੂਰੀ ਸਮਾਨ ਸੂਈ ਧਾਗਾ ਆਦਿ ਸਾਂਭੇ ਜਾਂਦੇ ਹਨ
–ਸੂਈ ਦੇ ਨੱਕੇ ਵਿੱਚ ਦੀ ਲੰਘਉਣਾ, ਸੂਈ ਦੇ ਨੱਕੇ ਵਿਚੋਂ ਕੱਢਣਾ, ਮੁਹਾਵਰਾ : ਵਲ ਵਿੰਗ ਕੱਢਣਾ, ਸਿੱਧਾ ਕਰਨਾ, ਨਿੱਸਲ ਕਰਨਾ, ਬੜੀ ਸਖ਼ਤ ਅਜ਼ਮਾਇਸ਼ ਲੈਣਾ
–ਸੂਈਨੁਮਾ, (ਰਸਾਇਣ ਵਿਗਿਆਨ) / ਵਿਸ਼ੇਸ਼ਣ : ਜਿਸ ਦੀ ਸ਼ਕਲ ਸੂਈ ਵਰਗੀ ਹੋਵੇ
–ਸੂਈ ਭਰ, ਵਿਸ਼ੇਸ਼ਣ : ਥੋੜ੍ਹਾ ਜੇਹਾ, ਬਹੁਤ ਘੱਟ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3245, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-09-11-11-17, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First