ਸੂਝ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੂਝ [ਨਾਂਇ] ਸਿਆਣਪ, ਸਮਝ , ਅਕਲ , ਸੋਝੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13480, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੂਝ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੂਝ. ਸੰਗ੍ਯਾ—ਸਮਝ. ਗਿਆਨ. ਸੁਬੁੱਧਿ। ੨ ਦ੍ਰਿ੡੄੍ਟ. ਨਜਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੂਝ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੂਝ* (ਸੰ.। ਸੰਸਕ੍ਰਿਤ ਸੁ+ਧ੍ਯੈ (=ਸੋਚਣਾ) ਸੁਧੀ=ਧ੍ਯਾਨ ਸ਼ਕਤੀ, ਸਮਝ , ਬੱਧੀ। ਹਿੰਦੀ ਤੇ ਪੰਜਾਬੀ ਸੁਧ। ਸੁਧ ਤੋਂ ਪੰਜਾਬੀ ਦੂਸਰਾ ਰੂਪ ਸੂਝ, ਸੁਝ , ਸੋਝੀ, ਸੂਝਤ, ਸੋਝਾਈ, ਕ੍ਰਿਯਾ ਰੂਪ ਸੁਝਣਾ, ਸੂਝਣਾ=ਪ੍ਰਤੀਤ ਹੋਣਾ, ਸਮਝ ਵਿਚ ਆਉਣਾ, ਦਿਸਣਾ) ਦਿੱਸਣਾ, ਪ੍ਰਤੀਤੀ, ਸਮਝ। ਯਥਾ-‘ਸੂਝ ਬੂਝ ਨਹ ਕਾਇ’।

----------

* ਪ੍ਰਾਕ੍ਰਿਤ ਵਿਚ ਸੁਤ੍ਰ ਹੈ ‘ਧ੍ਯਸ੍ਯ ਝੋ ਭਵਤਿ’ ਅਰਥਾਤ- ‘ਧ੍ਯ’ ਬਦਲ ਜਾਂਦਾ ਹੈ-‘ਝਝੇ’ ਨਾਲ , ਜੈਸੇ ਸੰਸਕ੍ਰਿਤ ਹੈ-ਧ੍ਯਾਨ। ਪ੍ਰਾਕ੍ਰਿਤ ਹੈ ਝਾਣ। ਤਿਵੇਂ ਦੇਸ਼ ਭਾਸ਼ਾ ਵਿਚ ਤੇ ਖਾਸ ਕਰ ਪੰਜਾਬੀ ਵਿਚ ਧਧਾ ਵੀ ਝਝੇ ਨਾਲ ਬਦਲ ਜਾਂਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13291, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੂਝ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੂਝ, ਇਸਤਰੀ ਲਿੰਗ : ਸਮਝ, ਵਿਚਾਰ, ਖ਼ਬਰ, ਸੋਝੀ, ਨਜ਼ਰ

–ਸੂਝਵਾਨ, ਪੁਲਿੰਗ : ਸੂਝ ਵਾਲਾ, ਬੁਧੀਮਾਨ ਸਮਝਦਾਰ, ਜਿਸ ਨੂੰ ਗਲ ਚੰਗੀ ਸੁਝਦੀ ਹੋਵੇ, ਸੁਝਦੀ ਵਾਲਾ, ਗਹਿਰੀ ਤਾੜ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4733, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-09-01-11-40, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.