ਸੂਫ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੂਫ. ਅ਼ ਫ਼. ਸੰਗ੍ਯਾ—ਉੱਨ. ਪਸ਼ਮ । ੨ ਉਂਨੀ ਕਪੜਾ. ਕੰਬਲ. “ਕੰਨ ਮੁਸਲਾ ਸੂਫ ਗਲਿ.” (ਸ. ਫਰੀਦ) ਕੰਨ੍ਹੇ ਉੱਪਰ ਨਮਾਜ ਦਾ ਆਸਣ ਅਤੇ ਗਲ ਕੰਬਲ ਦੀ ਖਫਨੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14622, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੂਫ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੂਫ, (ਅਰਬੀ : ਉੱਨ) / ਪੁਲਿੰਗ : ੧. ਉੱਨ ਦਾ ਕਪੜਾ, ਕੰਬਲ, ਸੂਫੀ ਫ਼ਕੀਰ ਦੀ ਖਫਨੀ (ਕੰਨ ਮੁਸੱਲਾ ਸੂਫ ਗਲਿ); ੨. ਇੱਕ ਕਿਸਮ ਦਾ ਕਾਲੇ ਰੰਗ ਦਾ ਕਪੜਾ; ੩. ਅੰਬਾਂ ਦੇ ਗੁੱਦੇ ਵਿਚਲੇ ਰੇਸ਼ੇ; ੪. ਸਿਆਹੀ ਦੀ ਦਵਾਤ ਵਿਚਲੀ ਲੀਰ
–ਸੂਫਦਾਰ, ਵਿਸ਼ੇਸ਼ਣ : ਸੂਫ ਵਾਲਾ (ਅੰਬ ਆਦਿ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3757, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-15-04-50-15, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First