ਸੂਰਤ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੂਰਤ ਸਿੰਘ : ਦਸਵੇਂ ਗੁਰੂ , ਗੋਬਿੰਦ ਸਿੰਘ ਦੇ ਸਮੇਂ ਦਾ ਇਕ ਬਹਾਦਰ ਯੋਧਾ ਸੀ। ਸਰੂਪ ਸਿੰਘ ਕੌਸ਼ਿਸ਼ ਰਚਿਤ ਗੁਰੂ ਕੀਆਂ ਸਾਖੀਆਂ ਅਨੁਸਾਰ ਇਹ 7 ਅਕਤੂਬਰ 1700 ਨੂੰ ਨਿਰਮੋਹਗੜ੍ਹ ਦੀ ਜੰਗ ਵਿਚ ਬਹਾਦਰੀ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ।
ਲੇਖਕ : ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2062, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸੂਰਤ ਸਿੰਘ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸੂਰਤ ਸਿੰਘ : ਇਹ ਲਾਹੌਰ ਦਾ ਇਕ ਪਤਵੰਤਾ ਅਤੇ ਰਸੂਖ਼ ਵਾਲਾ ਸ਼ਾਹੂਕਾਰ ਸੀ। ਲਾਹੌਰ ਦੇ ਗਵਰਨਰਾਂ ਦੀ ਆਮਦਨ ਅਤੇ ਖ਼ਰਚ ਦਾ ਹਿਸਾਬ ਰੱਖਣ ਕਾਰਨ ਇਸ ਨੂੰ ਦੀਵਾਨ ਦਾ ਅਹੁਦਾ ਮਿਲਿਆ ਹੋਇਆ ਸੀ। ਸੂਰਤ ਸਿੰਘ ਨੇ 9 ਅਪ੍ਰੈਲ, 1746 ਨੂੰ ਦੀਵਾਨ ਲਖਪਤ ਰਾਏ ਦੁਆਰਾ ਬੇਦੋਸ਼ੇ ਸਿੱਖਾਂ ਦੇ ਕਤਲਾਮ ਦੀ ਵਿਰੋਧਤਾ ਕੀਤੀ। ਸੰਨ 1759 ਵਿਚ ਅਹਿਮਦ ਸ਼ਾਹ ਅਬਦਾਲੀ ਵੱਲੋਂ ਸੌਂਪੇ ਗਏ ਕਾਰਜਾਂ ਨੂੰ ਇਸ ਨੇ ਬੜੀ ਯੋਗਤਾ ਨਾਲ ਨੇਪਰੇ ਚਾੜ੍ਹ ਕੇ ਉਸ ਨੂੰ ਪ੍ਰਸੰਨ ਕੀਤਾ। ਸੰਨ 1760 ਵਿਚ ਇਸ ਨੂੰ ਅਬਦਾਲੀ ਵੱਲੋਂ ਲਾਹੌਰ ਦੀ ਸੂਬੇਦਾਰੀ ਪੇਸ਼ ਕੀਤੀ ਗਈ ਪਰ ਇਸ ਨੇ ਹਾਲਾਤ ਦੀ ਨਜ਼ਾਕਤ ਨੂੰ ਧਿਆਨ ਵਿਚ ਰੱਖਦੇ ਹੋਏ ਨਿਮਰਤਾ ਨਾਲ ਇਨਕਾਰ ਕਰ ਦਿੱਤਾ। ਜ਼ੋਰ ਪਾਏ ਜਾਣ ਤੇ ਇਹ ਆਰਜ਼ੀ ਤੌਰ ਤੇ ਇਸ ਅਹੁਦੇ ਤੇ ਉਦੋਂ ਤਕ ਕੁਝ ਮਹੀਨੇ ਕੰਮ ਕਰਦਾ ਰਿਹਾ ਜਦੋਂ ਤਕ ਨਵੇਂ ਗਵਰਨਰ ਮੀਰ ਮੁਹੰਮਦ ਖ਼ਾਂ ਨੇ ਇਹ ਅਹੁਦਾ ਨਾ ਸੰਭਾਲ ਲਿਆ।
ਹ. ਪੁ.––ਹਿ. ਸਿ.––ਗੁਪਤਾ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1723, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no
ਸੂਰਤ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸੂਰਤ ਸਿੰਘ : ਇਹ ਲਾਹੌਰ ਦਾ ਇਕ ਅਣਖੀਲਾ, ਇਨਸਫ਼ ਪਸੰਦ ਅਤੇ ਅਸਰ ਰਸੂਖ ਵਾਲਾ ਸ਼ਾਹੂਕਾਰ ਸੀ। ਇਹ ਲਾਹੌਰ ਦੇ ਗਵਰਨਰਾਂ ਦੀ ਆਮਦਨ ਅਤੇ ਖ਼ਰਚ ਦਾ ਹਿਸਾਬ ਰੱਖਦਾ ਸੀ। ਇਸੇ ਕਰਕੇ ਇਸ ਨੂੰ ਦੀਵਾਨ ਦਾ ਅਹੁਦਾ ਮਿਲਿਆ ਹੋਇਆ ਸੀ।
9 ਅਪ੍ਰੈਲ, 1746 ਨੂੰ ਇਸ ਨੇ ਦੀਵਾਨ ਲਖਪਤ ਰਾਏ ਦੁਆਰਾ ਕੀਤੇ ਬੇਦੋਸ਼ੇ ਸਿੱਖਾਂ ਦੇ ਕਤਲੇਆਮ ਦੀ ਬਹੁਤ ਵਿਰੋਧਤਾ ਕੀਤੀ। ਸਨ 1759 ਵਿਚ ਅਹਿਮਦ ਸ਼ਾਹ ਅਬਦਾਲੀ ਵੱਲੋਂ ਸੌਂਪੇ ਗਏ ਕੰਮਾਂ ਨੂੰ ਬੜੀ ਨਿਪੁੰਨਤਾ ਨਾਲ ਸਿਰੇ ਚਾੜ੍ਹਿਆ ਜਿਸ ਕਰ ਕੇ 1760 ਈ. ਵਿਚ ਅਬਦਾਲੀ ਨੇ ਇਸ ਨੂੰ ਲਾਹੌਰ ਦੀ ਸੂਬੇਦਾਰੀ ਪੇਸ਼ ਕੀਤੀ ਪਰ ਇਸ ਨੇ ਇਹ ਪਦਵੀ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਬਹੁਤਾ ਜ਼ੋਰ ਪਾਉਣ ਤੇ ਇਸ ਨੇ ਨਵੇਂ ਗਵਰਨਰ ਮੀਰ ਮੁਹੰਮਦ ਖ਼ਾਂ ਦੇ ਅਹੁਦਾ ਸੰਭਾਲਣ ਤਕ ਆਰਜ਼ੀ ਤੌਰ ਤੇ ਕੁਝ ਮਹੀਨੇ ਇਸੇ ਅਹੁਦੇ ਤੇ ਕੰਮ ਕੀਤਾ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1575, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-11-33-49, ਹਵਾਲੇ/ਟਿੱਪਣੀਆਂ: ਹ. ਪੁ. –ਹਿ. ਸਿ. ਗੁਪਤਾ; ਪੰ. ਵਿ. ਕੋ. 5 : 363
ਵਿਚਾਰ / ਸੁਝਾਅ
Please Login First