ਸੈਟ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੈਟ, ਅੰਗਰੇਜ਼ੀ / ਪੁਲਿੰਗ : ੧. ਉਹ ਸਭ ਚੀਜ਼ਾਂ ਜੋ ਮਿਲ ਕੇ ਇੱਕ ਵਰਤਣ (ਵਰਤੋਂ) ਬਣਾਉਣ ਜਿਵੇਂ ਪਿਰਚ ਪਿਆਲੀਆਂ ਇੱਕ ਟੀ ਸੈਟ ੨. ਸਬੰਧਤ ਚੀਜ਼ਾਂ ਦਾ ਸੰਗ੍ਰਹਿ; ੩. ਇੱਕ ਸੋਫਾ ਤੇ ਦੋ ਗੱਦੇਦਾਰ ਕੁਰਸੀਆਂ; ੪. ਫੋਟੋ ਪਲੇ ਵਿੱਚ ਕਿਸੇ ਇੱਕ ਦ੍ਰਿਸ਼ ਦੀ ਕੱਚੀ ਤਰਤੀਬ (ਸ਼ੂਟਿੰਗ) "ਸਹਿਗਲ ਕਈ ਵਾਰੀ ਸੈਟ ਤੇ ਖਲੋਤਾ ਡਿੱਗ ਪੈਂਦਾ"
–ਸੈਟ ਸੁਕੇਅਰ, (ਹਿਸਾਬ) / ਪੁਲਿੰਗ : ਜਾਮਿਤੀ (ਜੁਮੈਟਰੀ) ਦੇ ਡੱਬੇ ਦੇ ਦੋ ਤਿਕੋਨੇ ਯੰਤਰ ਜੋ ਮੁਤਵਾਜ਼ੀ ਲਾਈਨਾਂ ਖਿੱਚਣ ਦੇ ਕੰਮ ਆਉਂਦੇ ਹਨ
–ਸੋਫਾ ਸੈਟ, ਪੁਲਿੰਗ : ਦੋ ਗੱਦੇਦਾਰ ਸਪਰਿੰਗੀ ਕੁਰਸੀਆਂ ਅਤੇ ਇੱਕ ਗੱਦੇਦਾਰ ਸਪਰਿੰਗੀ ਬੰਚ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7207, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-21-03-07-41, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First