ਸੈਣੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੈਣੀ [ਨਾਂਪੁ] ਖੇਤੀ ਕਰਨ ਵਾਲ਼ੀ ਇੱਕ ਬਰਾਦਰੀ; ਇੱਕ ਗੋਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9166, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੈਣੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੈਣੀ. ਸੰਗ੍ਯਾ—ਇੱਕ ਜਾਤਿ, ਜੋ ਕੰਬੋ ਅਤੇ ਮਾਲੀਆਂ ਸਮਾਨ ਹੈ. ੨ ਸਿਆਣੂ. ਵਾਕਿਫ. “ਹਰਿ ਪ੍ਰਭੁ ਸਜਣ ਸੈਣੀ ਜੀਉ.” (ਗਉ ਮ: ੪) ੩ ਸੇਨਾਨੀ. ਸੈਨਾ ਵਾਲਾ। ੪ ਫੌਜੀ. ਸੈਨਿਕ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9104, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੈਣੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੈਣੀ (ਸੰ.। ਦੇਖੋ , ਸੈਣ) ਸਾਥੀ, ਸਨਬੰਧੀ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9054, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸੈਣੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸੈਣੀ : ਪੰਜਾਬ ਦੀਆਂ ਖੇਤੀ ਕਰਨ ਵਾਲੀਆਂ ਜ਼ਾਤਾਂ ਵਿਚੋਂ ‘ਸੈਣੀ’ ਕਾਫ਼ੀ ਪ੍ਰਸਿੱਧ ਹਨ। ਪਹਿਲੋਂ-ਪਹਿਲ ਇਹ ਵਧੇਰੇ ਕਰਕੇ ਬਾਗ਼ਬਾਨੀ ਦਾ ਕੰਮ ਕਰਦੇ ਸਨ ਪ੍ਰੰਤੂ ਅੱਜ ਕੱਲ੍ਹ ਬਾਕੀ ਜ਼ਿਮੀਦਾਰਾਂ ਵਾਂਗ ਜ਼ਮੀਨਾਂ ਦੇ ਮਾਲਕ ਹਨ ਤੇ ਵਾਹੀ ਕਰਦੇ ਹਨ। ਇਨ੍ਹਾਂ ਦੀ ਵੱਸੋਂ ਜਲੰਧਰ ਅਤੇ ਅੰਬਾਲੇ ਦੇ ਜ਼ਿਲ੍ਹਿਆਂ ਵਿਚ ਮੁਕਾਬਲਤਨ ਵਧੇਰੇ ਹੈ। ਇਹ ਲੋਕ ਕਾਫ਼ੀ ਮਿਹਨਤੀ ਤੇ ਸੂਝ-ਬੂਝ ਵਾਲੇ ਹੋਣ ਕਰਕੇ ਇਕੋ ਖੇਤ ਵਿਚੋਂ ਸਾਲ ਅੰਦਰ ਤਿੰਨ-ਚਾਰ ਫ਼ਸਲਾਂ ਲੈ ਲੈਂਦੇ ਹਨ। ਮੁਸਲਮਾਨਾਂ ਵਿਚ ਅਰਾਈਆਂ ਤੇ ਹਿੰਦੂਆਂ ਵਿਚ ਸੈਣੀਆਂ ਦਾ ਸਮਾਜਕ ਦਰਜਾ ਬਰਾਬਰ ਹੈ। ਪਰ ਸਿੱਖ ਸੈਣੀ ਆਪਣੀ ਮਿਹਨਤ ਕਾਰਨ ਸਮਾਜ ਵਿਚ ਚੰਗੀ ਥਾਂ ਰੱਖਦੇ ਹਨ।
ਕਈ ਸੈਣੀ ਆਪਣੀ ਵੰਸ਼-ਪਰੰਪਰਾ ਰਾਜਪੂਤਾਂ ਨਾਲ ਜੋੜਦੇ ਹਨ ਤੇ ਕਈ ਸਰਹੱਦੀ ਸੂਬੇ ਦੀ ਮਾਲੀ ਜਾਤੀ ਨਾਲ ਆਪਣਾ ਪੁਰਾਣਾ ਸਬੰਧ ਦੱਸਦੇ ਹਨ।
ਹ. ਪੁ.––ਮ. ਕੋ. 229; ਪੰ. ਕਾ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7179, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-19, ਹਵਾਲੇ/ਟਿੱਪਣੀਆਂ: no
ਸੈਣੀ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸੈਣੀ : ਪੰਜਾਬ ਦੀਆਂ ਖੇਤੀ ਕਰਨ ਵਾਲੀਆਂ ਜਾਤਾਂ ਵਿਚੋਂ ਇਹ ਇਕ ਪ੍ਰਸਿੱਧ ਜਾਤ ਹੈ। ਪਹਿਲੋਂ-ਪਹਿਲ ਇਸ ਜਾਤ ਦੇ ਲੋਕ ਜ਼ਿਆਦਾ ਕਰ ਕੇ ਬਾਗ਼ਬਾਨੀ ਦਾ ਕੰਮ ਕਰਦੇ ਸਨ ਪਰ ਅੱਜਕੱਲ੍ਹ ਬਾਕੀ ਜ਼ਿਮੀਦਾਰਾਂ ਵਾਂਗ ਇਨ੍ਹਾਂ ਦੀਆਂ ਆਪਣੀਆਂ ਜ਼ਮੀਨਾਂ ਹਨ ਤੇ ਇਹ ਵਾਹੀ ਕਰਦੇ ਹਨ। ਇਨ੍ਹਾਂ ਦੀ ਜ਼ਿਆਦਾ ਵਸੋਂ ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਅੰਬਾਲਾ ਜ਼ਿਲ੍ਹਿਆਂ ਵਿਚ ਹੈ। ਇਹ ਲੋਕ ਮਿਹਨਤੀ ਅਤੇ ਸੂਝ ਬੂਝ ਵਾਲੇ ਹੋਣ ਕਰ ਕੇ ਅਰਾਈਆਂ ਅਤੇ ਜੱਟਾਂ ਨਾਲੋਂ ਜ਼ਿਆਦਾ ਫ਼ਸਲਾਂ ਪ੍ਰਾਪਤ ਕਰਦੇ ਹਨ। ਇਨ੍ਹਾਂ ਵਿਚ 10% ਸਿੱਖ ਅਤੇ ਬਾਕੀ ਹਿੰਦੂ ਹਨ।
ਮੁਸਲਮਾਨਾਂ ਵਿਚੋਂ ਅਰਾਈਆਂ ਅਤੇ ਹਿੰਦੂਆਂ ਵਿਚੋਂ ਸੈਣੀਆਂ ਦਾ ਸਮਾਜਕ ਦਰਜਾ ਬਰਾਬਰ ਹੈ ਪਰ ਸਿੱਖ ਸੈਣੀ ਆਪਣੀ ਮਿਹਨਤ ਕਾਰਨ ਸਮਾਜ ਵਿਚ ਚੰਗਾ ਸਥਾਨ ਪ੍ਰਾਪਤ ਕਰ ਚੁੱਕੇ ਹਨ। ਪਰਸਰ ਦਾ ਕਹਿਣਾ ਹੈ ਕਿ ਸੈਣੀ ਆਪਣਾ ਮੂਲ ਮਾਲੀ ਦਸਦੇ ਹਨ ਅਤੇ ਮੁੱਖ ਤੌਰ ਤੇ ਮਥਰਾ ਜ਼ਿਲ੍ਹੇ ਵਿਚ ਰਹਿੰਦੇ ਸਨ। ਜਦੋਂ ਗਜ਼ਨੀ ਨੇ ਭਾਰਤ ਤੇ ਹਮਲਾ ਕੀਤਾ ਤਾਂ ਇਨ੍ਹਾਂ ਦੇ ਵੱਡ ਵਡੇਰੇ ਜਲੰਧਰ ਆ ਵਸੇ ਸਨ। ਕਈ ਸੈਣੀ ਆਪਣੀ ਬੰਸ-ਪਰੰਪਰਾ ਰਾਜਪੂਤਾਂ ਨਾਲ ਜੋੜਦੇ ਹਨ ਤੇ ਕਈ ਸਰਹੱਦੀ ਸੂਬੇ ਦੀ ਮਾਲੀ ਜਾਤੀ ਨਾਲ ਆਪਣਾ ਨਾਤਾ ਜੋੜਦੇ ਹਨ।
ਇਨ੍ਹਾਂ ਦੇ ਮੁੱਖ ਗੋਤ ਬੜਵਾਲ, ਭੰਗਾ, ਭੀਲਾ, ਭੁੰਡੀ ਬੋਲੇ, ਦੌਲੇ, ਢੇਰੀ,ਘਾਲਾਰ, ਗਿੱਧੇ, ਜਨਧੀਰ, ਕਲੋਟੀ, ਮੁਲਾਨਾ ਆਦਿ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-12-21-56, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. 299; ਪੰ. ਕਾ.; ਪੰ. ਲੋ. ਵਿ.; ਪੰ. ਵਿ. ਕੋ.
ਸੈਣੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੈਣੀ, ਪੁਲਿੰਗ : ਇੱਕ ਜਾਤ ਜੋ ਕੰਬੋਆਂ ਅਤੇ ਮਾਲੀਆਂ ਸਮਾਨ ਹੈ। ਇਹ ਜ਼ਿਆਦਾ ਹੁਸ਼ਿਆਰਪੁਰ ਅਤੇ ਜਲੰਧਰ ਦੇ ਜਿਲਿਆਂ ਵਿੱਚ ਆਬਾਦ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2550, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-22-11-23-06, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First