ਸੋਹਨ ਲਾਲ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੋਹਨ ਲਾਲ (ਦੇ. 1888): ਜੀਂਦ ਰਿਆਸਤ ਵਿਚ ਚਰਖੀ ਦਾਦਰੀ ਦੇ ਸੁਨਿਆਰੇ ਛੱਜੂ ਦਾ ਲੜਕਾ ਸੀ ਅਤੇ ਠਾਕੁਰ ਸਿੰਘ ਸੰਧਾਵਾਲੀਆ ਦੀ ਸੱਸ ਰਾਣੀ ਕਿਸ਼ਨ ਕੌਰ ਬੱਲਬਗੜ੍ਹ ਦੀ ਜਾਇਦਾਦ ਦਾ ਮੈਨੇਜਰ ਸੀ। ਠਾਕਰ ਸਿੰਘ ਨੇ ਗੱਦੀਓਂ ਉਤਾਰੇ ਮਹਾਰਾਜੇ ਦਲੀਪ ਸਿੰਘ ਦੀ ਤਰਫੋਂ ਪਾਂਡੀਚਿਰੀ ਵਿਚ ਪਰਵਾਸੀ ਸਰਕਾਰ ਸਥਾਪਿਤ ਕਰ ਲਈ ਸੀ ਅਤੇ ਸੋਹਨ ਲਾਲ ਨੂੰ ਖੁਫ਼ੀਆ ਚਿੱਠੀਆਂ ਕੁਝ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਦੇਣ ਦਾ ਕੰਮ ਦਿੱਤਾ ਸੀ। ਇਹ ਵਿਅਕਤੀ ਸਨ: ਰਾਜਾ ਨਰੇਂਦਰ ਬਹਾਦਰ ਜੋ ਹੈਦਰਾਬਾਦ ਦੇ ਨਿਜ਼ਾਮ ਦਾ ਪੇਸ਼ਕਾਰ ਸੀ ਅਤੇ ਇਸੇ ਤਰ੍ਹਾਂ ਨਾਭਾ , ਪਟਿਆਲਾ , ਜੀਂਦ ਅਤੇ ਫ਼ਰੀਦਕੋਟ ਦੇ ਰਾਜਿਆਂ ਦੀ ਮਦਦ ਵੀ ਉਸ ਨੇ ਮੰਗੀ। ਸੋਹਨ ਲਾਲ ਨੇ ਵਿਦੇਸ਼ੀ ਫ਼ੌਜਾਂ ਜਿਵੇਂ ਰੂਸੀ , ਤੁਰਕ ਅਤੇ ਅਫ਼ਗਾਨਾਂ ਦੇ ਆਉਣ ਦੀਆਂ ਖਬਰਾਂ ਧੁਮਾਈ ਰੱਖੀਆਂ ਤਾਂ ਕਿ ਦਲੀਪ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾਇਆ ਜਾ ਸਕੇ। ਸਤੰਬਰ 1887 ਵਿਚ ਸੋਹਨ ਲਾਲ ਨੂੰ ਬ੍ਰਿਟਿਸ਼ਾਂ ਨੇ ਗ੍ਰਿਫ਼ਤਾਰ ਕਰ ਲਿਆ ਸੀ। ਇਹ ਕੈਦ ਵਿਚ ਹੀ ਮਾਰਚ 1888 ਨੂੰ ਚਲਾਣਾ ਕਰ ਗਿਆ ਸੀ।


ਲੇਖਕ : ਕ.ਸ.ਥ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 953, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.