ਸੋਹੰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੋਹੰ. ਸੰ. सोऽहम्. ਉਹ ਮੈ ਹਾਂ. “ਸੋਹੰ ਆਪੁ ਪਛਾਣੀਐ.” (ਸ੍ਰੀ ਅ: ਮ: ੧) “ਤਤੁ ਨਿਰੰਜਨ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀਉ.” (ਸੋਰ ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 36329, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੋਹੰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸੋਹੰ: ਵੇਦਾਂਤ ਦੀ ਇਸ ਉਕਤੀ ਤੋਂ ਭਾਵ ਹੈ ‘ਉਹ ਮੈਂ ਹਾਂ’। ਗੁਰਬਾਣੀ ਵਿਚ ਇਹ ਪਰਮ-ਸੱਤਾ ਨਾਲ ਤਦਾਕਾਰਤਾ ਦੀ ਅਵਸਥਾ ਦਾ ਸੂਚਕ ਸ਼ਬਦ ਹੈ। ਇਸ ਨੂੰ ਅਭੇਦਤਾ ਦੀ ਅਵਸਥਾ ਵੀ ਕਿਹਾ ਜਾ ਸਕਦਾ ਹੈ। ਜਦੋਂ ਕੋਈ ਗੁਰੂ ਦੇ ਸ਼ਬਦ ਦੁਆਰਾ ਪਤੀਜ ਜਾਂਦਾ ਹੈ, ਤਾਂ ਉਹ ਪਰਮਾਤਮਾ ਨਾਲ ਅਭੇਦ ਹੋਣ ਦੀ ਸਥਿਤੀ ਵਿਚ ਪਹੁੰਚ ਜਾਂਦਾ ਹੈ। ਪਰਮ-ਸੱਤਾ ਨਾਲੋਂ ਇਹ ਅਭਿੰਨਤਾ ਦੀ ਅਵਸਥਾ ਹੈ। ਗੁਰੂ ਨਾਨਕ ਦੇਵ ਜੀ ਨੇ ਸਿਰੀ ਰਾਗ ਵਿਚ ਕਿਹਾ ਹੈ— ਸੋਹੰ ਆਪੁ ਪਛਾਣੀਐ ਸਬਦਿ ਭੇਦਿ ਪਤੀਆਇ। (ਗੁ.ਗ੍ਰੰ.60)।
ਕਈ ਵਾਰ ਇਸ ਨੂੰ ਪਰਮਾਤਮਾ ਦਾ ਵਾਚਕ ਵੀ ਮੰਨ ਲਿਆ ਜਾਂਦਾ ਹੈ। ਸੋਰਠਿ ਰਾਗ ਵਿਚ ਗੁਰੂ ਨਾਨਕ ਦੇਵ ਜੀ ਨੇ ਮਾਇਆ-ਮੁਕਤ ਪਰਮਾਤਮਾ ਨੂੰ ਸਭ ਦਾ ਮੂਲ ਤੱਤ੍ਵ ਕਹਿ ਕੇ, ਸਭ ਵਿਚ ਉਸੇ ਦੀ ਜੋਤਿ ਪਸਰੀ ਹੋਈ ਦਸੀ ਹੈ। ਸਭ ਕੁਝ ਉਹ ਆਪ ਹੀ ਹੈ, ਉਸ ਤੋਂ ਭਿੰਨ ਕੁਝ ਨਹੀਂ—ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀਉ। (ਗੁ.ਗ੍ਰੰ.599)।
ਸੰਤ ਕਬੀਰ ਜੀ ਨੇ ‘ਸੋਹੰ’ (ਉਹ ਮੈਂ ਹਾਂ) ਨੂੰ ਜਪ ਦੀ ਇਕ ਜੁਗਤ ਦਸਦੇ ਹੋਇਆਂ ਕਿਹਾ ਹੈ— ਸੋਹੰ ਸੋ ਜਾ ਕਉ ਹੈ ਜਾਪ। ਜਾ ਕਉ ਲਿਪਤ ਨ ਹੋਇ ਪੁੰਨੁ ਅਰੁ ਪਾਪ। (ਗੁ.ਗ੍ਰੰ.1162)। ਇਸ ਦਾ ਉਲਟੇ ਰੂਪ ਵਿਚ ਵੀ ਜਪ ਕੀਤਾ ਜਾਂਦਾ ਹੈ, ਜਿਵੇਂ ਉਹ ਮੈਂ ਹਾਂ (ਸੋਹੰ), ਮੈਂ ਉਹ ਹੈ (ਹੰਸਾ)। ਗੁਰੂ ਨਾਨਕ ਦੇਵ ਨੇ ਮਾਰੂ ਰਾਗ ਵਿਚ ਕਿਹਾ ਹੈ ਕਿ ਉਹ ਮੈਂ ਹਾਂ ਅਤੇ ਮੈਂ ਉਹ ਹੈ, ਵਾਲਾ ਜਾਪ ਜਪੋ ਕਿਉਂਕਿ ਤਿੰਨੋਂ ਲੋਕ ਉਸੇ ਵਿਚ ਸਮਾਏ ਹੋਏ ਹਨ— ਨਾਨਕ ਸੋਹੰ ਹੰਸਾ ਜਪੁ ਜਾਪਹੁ ਤ੍ਰਿਭਵਣ ਤਿਸੈ ਸਮਾਹਿ। (ਗੁ.ਗ੍ਰੰ.1093)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 36056, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਸੋਹੰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੋਹੰ (ਸੰ.। ਸੰਸਕ੍ਰਿਤ lks·ge~=ਖ਼ੁਦ ਮੈਂ) ਮੈਂ ਆਪ। ਖ਼ੁਦ ਮੈਂ। ਯਥਾ-‘ਸੋਹੰ ਸੋ ਜਾ ਕਉ ਹੈ ਜਾਪ’ -ਖ਼ੁਦ ਮੈਂ ਉਹ- ਜਿਸ ਦਾ ਜਾਪ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 36047, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸੋਹੰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੋਹੰ ਸ਼ੋਭਦੀ ਹੈ- ਰਸਨਾ ਰਾਮ ਕਹਤ ਗੁਣ ਸੋਹੰ। ਵੇਖੋ ਸੋਹਹਿ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 36046, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First