ਸੌਂਹ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਸੌਂਹ. ਸੰਗ੍ਯਾ—ਸ਼ਪਥ. ਸੁਗੰਦ. ਕਸਮ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 43834, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੌਂਹ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੌਂਹ, ਇਸਤਰੀ ਲਿੰਗ : ਸੁਗੰਦ, ਕਸਮ (ਲਾਗੂ ਕਿਰਿਆ : ਖਾਣਾ, ਚੁੱਕਣਾ)

–ਸੌਂਹ ਉਤਾਰਨਾ, ਮੁਹਾਵਰਾ : ਆਪਣੀ ਪਰਤੱਗਿਆ ਪੂਰੀ ਕਰ ਕੇ ਛੱਡਣਾ, ਪ੍ਰਣ ਨਿਭਾਉਣਾ

–ਸੌਂਹ ਚੁਕਾਉਣਾ, ਇਸਤਰੀ ਲਿੰਗ : ਹਲਫ਼ ਦਿਵਾਉਣਾ, ਨਵਾਂ ਗਵਰਨਰ ਜਨਰਲ ਜਾਂ ਗਵਰਨਰ ਜਾਂ ਵਜੀਰ ਬਣਨ ਵੇਲੇ ਫੈਡਰਲ ਕੋਰਟ ਜਾਂ ਹਾਈ ਕੋਰਟ ਦਾ ਜੱਜ ਉਸ ਨੂੰ ਸੌਂਹ ਚੁਕਾਉਂਦਾ ਹੈ ਕਿ ਉਹ ਆਪਣਾ ਦਫ਼ਤਰ ਦਾ ਕੰਮ ਪੂਰੀ ਇਮਾਨਦਾਰੀ ਨਾਲ ਕਰੇਗਾ, ਕਿਸੇ ਜੱਜ ਦਾ ਮੁਜਰਮ ਪਾਸੋਂ ਉਸ ਦੇ ਇਸ਼ਟ ਦੇ ਨਾਂ ਤੇ ਕਸਮ ਲੈਣਾ ਕਿ ਉਸ ਨੇ ਜੁਰਮ ਕੀਤਾ ਹੈ ਜਾਂ ਨਹੀਂ, ਨਵੇਂ ਗਵਰਨਰ ਜਨਰਲ ਜਾਂ ਗਵਰਨਰ ਜਾਂ ਵਜ਼ੀਰ ਪਾਸੋਂ ਦੇਸ਼ ਦਾ ਵਫਾਦਾਰ ਰਹਿਣ ਲਈ ਕਸਮ ਲੈਣਾ, ਮੁਹਾਵਰਾ : ਸੱਚਾ ਹੋਣ ਦਾ ਸਬੂਤ ਲੈਣਾ

–ਸੌਂਹ-ਪੱਤਰ, ਪੁਲਿੰਗ : ਹਲਫ਼ਨਾਮਾ, ਧਰਮੀਆ ਬਿਆਨ, ਸੁਗੰਦ-ਪੱਤਰ, ਸ਼ਪਥ- ਪੱਤਰ, ਸੁਗੰਦਨਾਮਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 18682, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-27-12-49-04, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.