ਸ੍ਰੀ ਹਰਿਗੋਬਿੰਦਪੁਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ੍ਰੀ ਹਰਿਗੋਬਿੰਦਪੁਰ. ਦੇਖੋ, ਸ੍ਰੀ ਗੋਬਿੰਦਪੁਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1274, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸ੍ਰੀ ਹਰਿਗੋਬਿੰਦਪੁਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸ੍ਰੀ ਹਰਿਗੋਬਿੰਦਪੁਰ : ਇਹ ਕਸਬਾ ਜ਼ਿਲ੍ਹਾ ਗੁਰਦਾਸਪੁਰ ਦੀ ਬਟਾਲਾ ਤਹਿਸੀਲ ਵਿਚ ਬਿਆਸ ਦਰਿਆ ਦੇ ਉੱਤਰੀ ਕੰਢੇ ਉੱਤੇ, ਬਟਾਲੇ ਦੇ ਦੱਖਣ-ਪੂਰਬ ਵਿਚ ਲਗਭਗ 30 ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਇਹ ਗੁਰਦਾਸਪੁਰ, ਬਟਾਲਾ ਅਤੇ ਜਲੰਧਰ ਨਾਲ ਸੜਕ ਰਾਹੀਂ ਜੁੜਿਆ ਹੋਇਆ ਹੈ। ਇਸ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਿਕਰਮੀ ਸੰਮਤ 1644 (ਲਗਭਗ 1587 ਈ.) ਵਿਚ ਵਸਾਇਆ ਸੀ ਅਤੇ ਆਪਣੇ ਸਪੁੱਤਰ (ਗੁਰੂ) ਹਰਿਗੋਬਿੰਦ ਜੀ ਦੇ ਨਾਂ ਤੇ ਇਸ ਦਾ ਨਾਂ ਸ੍ਰੀ ਹਰਿਗੋਬਿੰਦਪੁਰ ਰੱਖ ਦਿੱਤਾ। ਹੁਣ ਇਸ ਨੂੰ ਸ੍ਰੀ ਹਰਿਗੋਬਿੰਦ ਪੁਰਾ ਵੀ ਕਹਿ ਦਿੱਤਾ ਜਾਂਦਾ ਹੈ। ਇਹ ਕਸਬਾ ਚੰਦੂ ਦੀ ਸ਼ਰਾਰਤ ਨਾਲ ਭਗਵਾਨ ਦਾਸ ਘੇਰੜ ਨੂੰ ਮਿਲ ਗਿਆ। ਮਹਾਨ ਕੋਸ਼ ਅਨੁਸਾਰ ‘ਗੁਰ ਪ੍ਰਤਾਪ ਸੂਰਯ’ ਵਿਚ ਲਿਖਿਆ ਹੈ ਕਿ ਇਹ ਨਗਰ ਛੇਵੇਂ ਸਤਿਗੁਰੂ ਜੀ ਨੇ ਵਸਾਇਆ ਸੀ ਪਰ ਇਹ ਗੱਲ ਸਹੀ ਨਹੀਂ। ਇਹ ਵੀ ਮਹਾਨ ਕੋਸ਼ ਵਿਚ ਲਿਖਿਆ ਮਿਲਦਾ ਹੈ ਕਿ ਇਸ ਦਾ ਮੂਲ ਨਾਂ ਗੋਬਿੰਦਪੁਰ ਸੀ।

        ਇਥੇ ਦੋ ਪ੍ਰਸਿੱਧ ਗੁਰਦੁਆਰੇ ਹਨ ਜਿਨ੍ਹਾਂ ਵਿਚੋਂ ਸ਼ਹੀਦੀ ਗੁਰਦੁਆਰਾ ਦਮਦਮਾ ਸਾਹਿਬ ਵਧੇਰੇ ਪ੍ਰਸਿੱਧ ਹੈ। ਇਹ ਉਨ੍ਹਾਂ 17,000 ਸਿੱਖ ਸ਼ਹੀਦਾਂ ਦੀ ਯਾਦ ਵਿਚ ਬਣਾਇਆ ਗਿਆ ਹੈ ਜਿਨ੍ਹਾਂ ਨੇ ਇਥੇ ਹੋਈ ਇਕ ਜੰਗ ਵਿਚ ਸ਼ਹੀਦੀ ਦਿੱਤੀ। ਦੂਜਾ ਗੁਰਦੁਆਰਾ ‘ਗੁਰੂ ਕੇ ਮਹੱਲ’ ਹੈ ਜੋ ਗੁਰੂ ਸਾਹਿਬ ਨੇ ਆਪਣੇ ਨਿਵਾਸ ਲਈ ਬਣਵਾਇਆ ਸੀ। ਸ਼ਹੀਦੀ ਗੁਰਦੁਆਰਾ ਦਮਦਮਾ ਸਾਹਿਬ ਵਿਚ ਵਿਸਾਖੀ ਅਤੇ ਹੋਲੇ ਮਹੱਲੇ ਨੂੰ ਮੇਲਾ ਲਗਦਾ ਹੈ।

        ਇਥੇ ਲੜਕਿਆਂ ਅਤੇ ਲੜਕੀਆਂ ਦੇ ਦੋ ਵੱਖ ਵੱਖ ਹਾਈ ਸਕੂਲ ਹਨ। ਇਨ੍ਹਾਂ ਦੋਹਾਂ ਸਕੂਲਾਂ ਵਿਚ ਜੇ. ਬੀ. ਟੀ. ਦੀ ਸਿਖਲਾਈ ਦਾ ਵੀ ਪ੍ਰਬੰਧ ਹੈ। ਇਥੇ ਨਗਰ ਪਾਲਕਾ, ਸਿਵਲ ਡਿਸਪੈਂਸਰੀ, ਪਸ਼ੂ ਚਿਕਿਤਸਾ ਡਿਸਪੈਂਸਰੀ, ਉਪ ਡਾਕਘਰ, ਥਾਣਾ ਅਤੇ ਬਲਾਕ ਸਦਰ ਮੁਕਾਮ ਦਫ਼ਤਰ ਸਥਾਪਤ ਹਨ। ਖਾਦੀ ਗ੍ਰਾਮ ਉਦਯੋਗ ਸੰਘ ਨੇ ਇਥੇ ਇਕ ਖਾਦੀ ਕੇਂਦਰ ਵੀ ਕਾਇਮ ਕੀਤਾ ਹੋਇਆ ਹੈ।

        ਸਥਿਤੀ – 31° 41' ਉ. ਵਿਥ.; 75° 29' ਪੂ. ਲੰਬ.

        ਆਬਾਦੀ – 3,461 (1991)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 987, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-10-04-25-37, ਹਵਾਲੇ/ਟਿੱਪਣੀਆਂ: ਹ. ਪੁ.–ਮ. ਕੋ.:251; ਡਿ. ਸੈਂ. ਹੈਂ. ਬੁ.-ਗੁਰਦਾਸਪੁਰ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.