ਸੰਖ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਖ (ਨਾਂ,ਪੁ) ਧਾਰਮਿਕ ਅਸਥਾਨਾਂ ’ਤੇ ਪਵਿੱਤਰ ਨਾਦ ਵਜੋਂ ਜ਼ੋਰ ਦੀ ਫ਼ੂਕ ਨਾਲ ਵਜਾਇਆ ਜਾਣ ਵਾਲਾ ਸਮੁੰਦਰੀ ਜੀਵ ਦਾ ਘੋਗਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੰਖ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਖ 1 [ਨਾਂਪੁ] ਇੱਕ ਘੁੱਗੂ ਜੋ ਧਰਮ ਅਸਥਾਨ ਵਿੱਚ ਸੱਦੇ ਲਈ ਵਜਾਇਆ ਜਾਂਦਾ ਹੈ, ਘੋਗੇ ਵਰਗੇ ਜੀਵ ਦਾ ਖ਼ੋਲ; ਇੱਕ ਤਰ੍ਹਾਂ ਦਾ ਗਹਿਣਾ 2 [ਵਿਸ਼ੇ] ਸੌ ਪਦਮ ਦੀ ਗਿਣਤੀ, ਅਸੰਖ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25416, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਖ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਖ. ਸੰ. शङ्ख. ਸੰਗ੍ਯਾ—ਸਮੁੰਦਰ ਦਾ ਇੱਕ ਜੀਵ , ਜਿਸ ਦਾ ਖੋਲ ਮੰਦਿਰਾਂ ਵਿੱਚ ਹਿੰਦੂ ਬਿਗਲ ਦੀ ਤਰ੍ਹਾਂ ਵਜਾਉਂਦੇ ਹਨ. Conch-shell. ਕੰਬੁ. ਪਾਵਨਧੑਵਨਿ. ਮਹਾਨਾਦ. ਮੁਖਰ. ਹਰਪ੍ਰਿਯਾ. “ਸੰਖਨ ਕੀ ਧੁਨਿ ਘੰਟਨ ਕੀ ਕਰ.” (ਚੰਡੀ ੧) ਪੁਰਾਣੇ ਸਮੇਂ ਜੰਗ ਵਿੱਚ ਬਿਗਲ ਵਾਂਙ ਸੰਖ ਬਜਾਇਆ ਜਾਂਦਾ ਸੀ. “ਸਿੰਘ ਚੜੀ ਮੁਖ ਸੰਖ ਬਜਾਵਤ.” (ਚੰਡੀ ੧) ਸੰਖ ਨੂੰ ਵਿ੄ਨੁ ਦੇਵਤਾ ਸਦਾ ਆਪਣੇ ਹੱਥ ਰੱਖਦਾ ਹੈ।1 ੨ ਵਿ੄ਨੁ ਦੇ ਸੰਖ ਦਾ ਚੰਦਨ ਆਦਿ ਨਾਲ ਬਣਾਇਆ ਵੈਸਨਵ ਦੇ ਸ਼ਰੀਰ ਉੱਤੇ ਚਿੰਨ੍ਹ ਅਥਵਾ ਧਾਤੁ ਨਾਲ ਤਪਾਕੇ ਲਾਇਆ ਛਾਪਾ. “ਸੰਖ ਚਕ੍ਰ ਮਾਲਾ ਤਿਲਕ ਬਿਰਾਜਤ.” (ਮਾਰੂ ਨਾਮਦੇਵ) ੩ ਇੱਕ ਸਰਪ, ਜੋ ਨਾਗਾਂ ਦਾ ਸਰਦਾਰ ਹੈ। ੪ ਇੱਕ ਗਿਣਤੀ. ੧੦੦੦੦੦੦੦੦੦੦੦੦੦।2 ੫ ਇੱਕ ਰਿਖੀ ਜਿਸ ਦੀ ਲਿਖੀ ਸੰਖ ਸੰਹਿਤਾ ਹੈ. ਇਹ ਲਿਖਿਤ ਰਿਖੀ ਦਾ ਭਾਈ ਅਤੇ ਚੰਪਕ ਪੁਰੀ ਦੇ ਰਾਜਾ ਹੰਸਧ੍ਵਜ ਦਾ ਪੁਰੋਹਿਤ ਸੀ। ੬ ਕਪਾਲ. ਸਿਰ ਦੀ ਹੱਡੀ। ੭ ਇੱਕ ਦੈਤ (ਸੰਖਾਸੁਰ) ਜੋ ਸ਼ੰਖ ਵਿੱਚੋਂ ਜੰਮਿਆ ਸੀ ਅਰ ਵੇਦਾਂ ਨੂੰ ਲੈ ਕੇ ਸਮੁੰਦਰ ਵਿੱਚ ਚਲਾ ਗਿਆ ਸੀ. ਵਿ੄ਨੁ ਨੇ ਮੱਛ ਅਵਤਾਰ ਧਾਰਕੇ ਸੰਖ ਨੂੰ ਮਾਰਿਆ ਅਤੇ ਵੇਦ ਵਾਪਿਸ ਲਿਆਂਦੇ. “ਸੰਖਾਸੁਰ ਮਾਰੇ ਵੇਦ ਉਧਾਰੇ.” (ਮੱਛਾਵ) ਸ਼ਤਪਥ ਵਿੱਚ ਸ਼ੰਖ ਦਾ ਨਾਉਂ ਹਯਗ੍ਰੀਵ ਭੀ ਲਿਖਿਆ ਹੈ. ਦੇਖੋ, ਮਤਸ੍ਯ ਅਵਤਾਰ। ੮ ਦੇਖੋ, ਸੰਖ੍ਯ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25255, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਖ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੰਖ (ਸੰ.। ਸੰਸਕ੍ਰਿਤ ਸ਼ੰਖ। ਪ੍ਰਾਕ੍ਰਿਤ ਸੰਖ) ਸਮੁੰਦਰਾਂ ਵਿਚੋਂ ਇਕ ਸੰਖ ਜਾਤੀ ਦਾ ਵੱਡਾ ਗੋਲ ਮੋਲ ਘੋਗਾ ਨਿਕਲਦਾ ਹੈ, ਜਿਸ ਦੇ ਮੂੰਹ ਵਿਚ ਫੂਕ ਮਾਰਿਆਂ ਉੱਚੀ ਸ਼ਬਦ ਹੁੰਦਾ ਹੈ। ਹਿੰਦੂ ਸੰਖ ਮੰਦਰਾਂ ਵਿਚ ਪੂਜਾ ਵੇਲੇ ਵਜਾਉਂਦੇ ਹਨ। ਯਥਾ-‘ਰਹੁ ਰੇ ਸੰਖ ਮਝੂਰਿ’।

੨. (ਸੰ.। ਸੰਸਕ੍ਰਿਤ ਸਙੑਖ੍ਯਾ) ਗੇਣਤੀ। ਯਥਾ-‘ਸੰਖ ਅਸੰਖ’ ਗੇਣਤੀ ਤੋਂ ਬੇਗਿਣਤ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 25126, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੰਖ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੰਖ : ਇਹ ਇਕ ਤਰ੍ਹਾਂ ਦੇ ਘੋਗਾ ਹੈ ਜੋ ਸ਼ੁਭ ਤੇ ਕਲਿਆਣਕਾਰੀ ਮੰਨਿਆ ਜਾਂਦਾ ਹੈ। ਸੰਖ ਵਿਚੋਂ ਨਿਕਲੀ ਧੁਨੀ ਨੂੰ ਪਵਿੱਤਰ ਸਮਝਿਆ ਜਾਂਦਾ ਹੈ ਅਤੇ ਪੂਜਾ ਸਮੇਂ ਇਸ ਨੂੰ ਮੰਦਰਾਂ ਵਿਚ ਵਜਾਇਆ ਜਾਂਦਾ ਹੈ। ਧਾਰਨਾ ਹੈ ਕਿ ਸੰਖ ਦੇ ਵਜਾਉਣ ਨਾਲ ਦੇਵਤੇ ਪ੍ਰਸੰਨ ਹੁੰਦੇ ਹਨ ਅਤੇ ਸੰਖ ਨੂੰ ਵਜਾਉਣ ਵਾਲੇ ਉਤੇ ਬਖ਼ਸ਼ਿਸ਼ ਕਰਦੇ ਹਨ। ਮੰਦਰਾਂ ਵਿਚ ਪੁਜਾਰੀ ਉਪਾਸ਼ਕਾਂ ਨੂੰ ਸੱਦਣ ਲਈ ਵੀ ਸੰਖ ਵਜਾਉਂਦੇ ਹਨ। ਪੁਰਾਣੇ ਸਮਿਆਂ ਵਿਚ ਯੁੱਧ ਹੋਣ ਸਮੇਂ ਸੰਖ ਵਜਾਉਣ ਦੀ ਪ੍ਰਥਾ ਸੀ।

        ਸੰਖ ਦੀ ਉਤਪਤੀ ਬਾਰੇ ਕਈ ਵਿਚਾਰ ਹਨ। ਵਿਸ਼ਨੂੰ ਪੁਰਾਣ ਅਨੁਸਾਰ ਸੰਖ ਦੀ ਉਤਪਤੀ ਇਕ ਦੈਂਤ ਪੰਚਜਨ (ਪਾਚਯਜਨ) ਦੇ ਪਿੰਜਰ ਤੋਂ ਹੋਈ ਜਿਸ ਨੂੰ ਕ੍ਰਿਸ਼ਨ ਨੇ ਸਮੁੰਦਰ ਵਿਚ ਮਾਰਿਆ ਸੀ। ਇਕ ਵਿਚਾਰ ਅਨੁਸਾਰ ਖੀਰ ਸਾਗਰ ਨੂੰ ਮਥਦਿਆਂ ਜੋ ਚੌਦਾਂ ਰਤਨ ਨਿਕਲੇ, ਉਨ੍ਹਾਂ ਵਿਚੋਂ ਸੰਖ ਵੀ ਇਕ ਸੀ। ਆਮ ਤੌਰ ਤੇ ਸੰਖ ਵਿਚ ਕੁੰਡਲਦਾਰ ਚੱਕਰ ਸੱਜੇ ਤੋਂ ਖੱਬੇ ਵੱਲ ਨੂੰ ਹੁੰਦੇ ਹਨ ਪਰ ਜਿਸ ਸੰਖ ਵਿਚ ਖੱਬੇ ਤੋਂ ਸੱਜੇ ਵੱਲ ਨੂੰ ਚੱਕਰ ਹੋਣ, ਉਹ ਬੜਾ ਸ਼ੁਭ ਮੰਨਿਆ ਜਾਂਦਾ ਹੈ। ਧਾਰਨਾ ਹੈ ਕਿ ਅਜਿਹਾ ਸੰਖ ਜਿਸ ਵਿਅਕਤੀ ਕੋਲ ਹੋਵੇ ਉਹ ਬੜਾ ਧਨੀ ਹੋ ਜਾਂਦਾ ਹੈ।

        ਸੰਖ ਵਿਸ਼ਨੂੰ ਦੇਵਤੇ ਦਾ ਪ੍ਰਤੀਕ ਹੈ ਕਿਉਂਕਿ ਵਿਸ਼ਨੂੰ ਹਮੇਸ਼ਾਂ ਆਪਣੇ ਹੱਥ ਵਿਚ ਸੰਖ ਧਾਰਨ ਕਰਦੇ ਹਨ। ਦੁਰਗਾ ਨੇ ਵੀ ਸੰਖ ਨੂੰ ਸ਼ਸਤਰ ਵੱਜੋਂ ਧਾਰਨ ਕੀਤਾ ਹੋਇਆ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 18238, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-10-02-27-47, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਲੋ. ਵਿ. ਕੋ. 2: 419; ਮ. ਕੋ. : 237, 760.

ਸੰਖ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੰਖ, (ਸੰਸਕ੍ਰਿਤ) / ਪੁਲਿੰਗ : ੧. ਇਕ ਤਰ੍ਹਾਂ ਦਾ ਘੁੱਘੂ ਜੋ ਗੁਰਦੁਆਰਿਆਂ ਅਤੇ ਮੰਦਰਾਂ ਆਦਿ ਵਿਚ ਸੱਦੇ ਵੱਜੋਂ ਵਜਾਉਂਦੇ ਹਨ; ੨. ਇਕ ਤਰ੍ਹਾਂ ਦਾ ਗਹਿਣਾ; ੩. ਵਿਸ਼ੇਸ਼ਣ : ਸੌ ਪਦਮ ਦੀ ਗਿਣਤੀ ( ਲਾਗੂ ਕਿਰਿਆ : ਪੂਰਨਾ, ਵਜਾਉਣਾ)

–ਸੰਖ ਪੂਰਿਆ ਜਾਣਾ, ਮੁਹਾਵਰਾ : ਮਰ ਜਾਣਾ

–ਫੋਕੇ ਸੰਖ ਵਜਾਉਣਾ, ਮੁਹਾਵਰਾ : ਸ਼ੇਖੀਆਂ ਮਾਰਨਾ, ਗੱਪਾਂ ਰੇੜ੍ਹਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 10113, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-05-02-08-36, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.