ਸੰਜੋਗ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਜੋਗ (ਨਾਂ,ਪੁ) ਇਤਫ਼ਾਕ; ਜੋੜ-ਮੇਲ; ਸ਼ੁਭ ਗ੍ਰਹਿਆਂ ਦਾ ਮੇਲ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9209, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੰਜੋਗ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਜੋਗ [ਨਾਂਪੁ] ਮੇਲ਼, ਸਬੱਬ , ਇਤਫ਼ਾਕ, ਢੋਅ; ਚੰਗਾ ਮੇਲ਼, ਜੋੜ-ਮੇਲ਼; ਸੰਬੰਧ , ਰਿਸ਼ਤਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9199, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੰਜੋਗ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਜੋਗ ਸੰ. ਸੰਯੋਗ. ਸੰਗ੍ਯਾ—ਸੰਬੰਧ. “ਧੀਆ ਪੂਤ ਸੰਜੋਗ.” (ਸ੍ਰੀ ਅ: ਮ: ੧) ੨ ਏੱਕਾ. ਇੱਤਫਾਕ. “ਸੰਜੋਗ ਨਾਮ ਸੂਰਮਾ ਅਖੰਡ ਏਕ ਜਾਨਿਯੈ.” (ਪਾਰਸਾਵ) ੩ ਜੋਤਿ ਅਨੁਸਾਰ ਗ੍ਰਹ ਰਾਸ਼ੀ ਯੋਗ ਆਦਿ ਦਾ ਮੇਲ. “ਧਨ ਮੂਰਤ ਚਸੇ ਪਲ ਘੜੀਆ, ਧੰਨ ਸੁ ਓਇ ਸੰਜੋਗਾ ਜੀਉ.” (ਮਾਝ ਮ: ੫) “ਨਾਮ ਹਮਾਰੈ ਸਉਣ ਸੰਜੋਗ.” (ਭੈਰ ਮ: ੫) ੪ ਕਰਮਫਲ. “ਲਿਖਿਆ ਧੁਰਿ ਸੰਜੋਗ.” (ਮਾਝ ਬਾਰਹਮਾਹਾ) ੫ ਦੇਹ ਨਾਲ ਜੀਵਾਤਮਾ ਦਾ ਮਿਲਾਪ. ਜਨਮ. “ਸਾਹਾ ਸੰਜੋਗ, ਵੀਆਹੁ ਵਿਜੋਗ.” (ਗਉ ਮ: ੧) ੬ ਉਪਾਯ. ਯਤਨ। ੭ ਸੰ. ਸੰਯੋਕ੍ਤ. ਬੈਲਾਂ ਦਾ ਜੋੜਨਾ. “ਚੇਤਾ ਵਤ੍ਰ ਵਖਤ ਸੰਜੋਗ.” (ਮ: ੧ ਵਾਰ ਰਾਮ ੧) ਕਰਤਾਰ ਦੀ ਯਾਦ ਵਤ੍ਰ ਹੈ ਅਤੇ ਨਾਮ ਸਿਮਰਣ ਦਾ ਵੇਲਾ ਹਲ ਜੋੜਣਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9112, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੰਜੋਗ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੰਜੋਗ, (ਸੰਸਕ੍ਰਿਤ) / ਪੁਲਿੰਗ : ੧. ਨੇਤ, ਸਬੱਬ, ਢੋ, ਇਤਫਾਕ; ੨. ਚੰਗਾ ਮੇਲ, ਜੋੜ ਮੇਲ; ੩. (ਜੋਤਸ਼) ਰਾਤ ਦਿਨ ਦੀ ਬਰਾਬਰੀ; ੪. ਸਬੰਧ, ਰਿਸ਼ਤਾ, ਮਿਲਾਪ, ਲਗਾਉ; ੫. ਦੋ ਚੀਜ਼ਾਂ ਦੇ ਮਿਲਣ ਦਾ ਭਾਵ, ਮੇਲ, ਹੋਣਾ, ਕਰਨਾ, ਢੋਣਾ, ਮੇਲਣਾ)
–ਸੰਜੋਗ ਵਸ, ਕਿਰਿਆ ਵਿਸ਼ੇਸ਼ਣ : ਇਤਫਾਕ ਨਾਲ, ਪਹਿਲੋਂ ਨਿਸ਼ਚਿਤ ਕੀਤੇ ਬਿਨਾਂ
–ਸੰਜੋਗਾਤਮਕ, (ਸੰਸਕ੍ਰਿਤ) / ਵਿਸ਼ੇਸ਼ਣ : ਜੋੜਨ ਵਾਲਾ
–ਸੰਜੋਗੀ, (ਸੰਸਕ੍ਰਿਤ) / ਵਿਸ਼ੇਸ਼ਣ / ਪੁਲਿੰਗ : ੧. ਸੰਜੋਗ ਕਰਨ ਵਾਲਾ; ਇਕ ਦੂਜੇ ਨੂੰ ਜੋੜਨ ਵਾਲਾ, ਇਕ ਦੂਜੇ ਨੂੰ ਆਪਸ ਵਿਚ ਚੇਪਣ ਵਾਲਾ; ੨. ਅਜੇਹਾ ਫਕੀਰ ਜਿਸ ਦਾ ਟੱਬਰ ਹੋਵੇ; ੩. ਤਿੱਤਰਾਂ ਦਾ ਪਿੰਜਰਾ; ੪. ਵਿਆਹਿਆ ਹੋਇਆ, ਸ਼ਾਦੀਸ਼ੁਦਾ
–ਸੰਜੋਗਣ, ਇਸਤਰੀ ਲਿੰਗ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3301, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-10-03-06-55, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First