ਸੰਦਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਦਾ ਵ੍ਯ—ਦਾ. ਦੀ. ਕਾ. ਕੀ. “ਬਿਰਦ ਸੁਆਮੀ ਸੰਦਾ.” (ਬਿਹਾ ਛੰਤ ਮ: ੫) “ਕਰਮਾ ਸੰਦੜਾ ਖੇਤ.” (ਮਾਝ ਬਾਰਹਮਾਹਾ) “ਮੰਦਰ ਮਿਟੀ ਸੰਦੜੇ.” (ਸੂਹੀ ਮ: ੧ ਕੁਚਜੀ) “ਕੁੰਨੈ ਹੇਠਿ ਜਲਾਈਐ ਬਾਲਣ ਸੰਦੈ ਥਾਇ.” (ਸ. ਫਰੀਦ) ੨ ਸੰ. सान्द्र —ਸਾਂਦ੍ਰ ਸ਼ਬਦ ਦੀ ਥਾਂ ਭੀ ਸੰਦੜਾ ਪਦ ਆਇਆ ਹੈ. ਸਾਂਦ੍ਰ ਦਾ ਅਰਥ ਹੈ ਕੋਮਲ, ਸੰਘਣਾ ਅਤੇ ਜੰਗਲ. “ਖਾਵਣ ਸੰਦੜੈ ਸੂਲ.” (ਵਾਰ ਗਉ ੨ ਮ: ੫) ਔਝੜ ਵਿੱਚ ਕੰਡੇ ਖਾਂਦੇ ਹਨ। ੩ ਦੇਖੋ, ਸਾਂਦ੍ਰ ਅਤੇ ਵਾਊਸੰਦੇ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15671, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੰਦਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੰਦਾ, ਪੁਲਿੰਗ : ੧. ਅਸਬਾਬ; ੨. ਸਮਿਆਨਾ, ਬੰਦੋਬਸਤ; ੩. ਆਸਰਾ, ਸਹਾਰਾ; ੪. ਧਨ ਦੌਲਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-12-12-05-35, ਹਵਾਲੇ/ਟਿੱਪਣੀਆਂ:
ਸੰਦਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੰਦਾ, ਅਵਯ : ੧.‘ਹੁੰਦਾ’ ਸ਼ਬਦ ਦੇ ਪਿੱਛੇ ਆਉਣ ਵਾਲਾ ਨਿਰਾਰਥਕ ਸ਼ਬਦ; ੨. ਸਬੰਧ ਵਾਚੀ ਸ਼ਬਦ, ਦਾ
–ਸੰਦੀ, ਇਸਤਰੀ ਲਿੰਗ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-12-12-05-59, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First