ਸੰਪਟ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਟ (ਨਾਂ,ਪੁ) ਕੁੱਜੇ ਵਿੱਚ ਬੰਦ ਕਰਕੇ ਜਾਂ ਗਿੱਲ- ਹਿਕਮਤ ਦੁਆਰਾ ਧਾਤ ਮਾਰਨ ਦੀ ਵੈਦਿਕ ਵਿਧੀ; ਹੇਠਾਂ ਉੱਤੇ ਦੋ ਬਰਤਨਾਂ ਵਿੱਚ ਔਸ਼ਧੀ (ਦਵਾ) ਰੱਖ ਕੇ ਆਂਚ ਦੇਣ ਦੀ ਕਿਰਿਆ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2415, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੰਪਟ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਟ. ਸੰ. सम्पुट—ਸੰਪੁਟ. ਸੰਗ੍ਯਾ—ਪੁਟ (ਢਕਣ) ਦੀ ਕ੍ਰਿਯਾ। ੨ ਡੱਬਾ । ੩ ਸੰਦੂਕ । ੪ ਪੜਦਾ. ਆਵਰਣ. ਭਾਵ—ਮਿਚ ਜਾਣ ਦਾ ਭਾਵ. “ਕਕਾ ਕਿਰਣਿ ਕਮਲ ਮਹਿ ਪਾਵਾ । ਸਸਿ ਬਿਗਾਸ ਸੰਪਟ ਨਹੀ ਆਵਾ.” (ਗਉ ਬਾਵਨ ਕਬੀਰ) ਜਦ ਰਿਦੇ ਕਮਲ ਵਿੱਚ ਕਿਰਣਿ (ਸੂਰਜਆਤਮਗ੍ਯਾਨ) ਦਾ ਪ੍ਰਕਾਸ਼ ਹੋਇਆ, ਤਦ ਸਸਿ (ਚੰਦ੍ਰਮਾ—ਮਾਇਆ ਦੇ ਚਮਤਕਾਰ) ਨਾਲ ਰਿਦਾ ਕਮਲ ਮਿਚਦਾ ਨਹੀਂ। ੫ ਮੰਤ੍ਰ ਦੇ ਆਦਿ ਅਤੇ ਅੰਤ ਕਿਸੇ ਪਦ ਦੇ ਜੋੜਨ ਦੀ ਕ੍ਰਿਯਾ। ਦੇਖੋ, ਸੰਪੁਟ ਪਾਠ । ੬ ਦੋ ਬਰਤਨਾਂ ਵਿੱਚ ਰੱਖਕੇ ਦਵਾ ਨੂੰ ਆਂਚ ਦੇਣ ਦੀ ਕ੍ਰਿਯਾ. ਦੇਖੋ, ਸੰਪੁਟ ੨.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2365, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੰਪਟ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੰਪਟ, (ਸੰਸਕ੍ਰਿਤ : ਸੰਪੁਟ) / ਪੁਲਿੰਗ : ਭਾਂਡੇ ਦੀ ਸ਼ਕਲ ਦੀ ਚੀਜ਼, ਕੁੱਜਾ, ਡੱਬਾ, ਇੱਕ ਕੁੱਜੇ ਵਿੱਚ ਬੰਦ ਕਰ ਕੇ ਜਾਂ ਗਿਲ-ਹਿਕਮਤ ਕਰ ਕੇ ਕੋਈ ਧਾਤ ਮਾਰਨ ਦੀ ਵੈਦਕ ਵਿਧੀ
–ਸੰਪਟ ਪਾਠ, ਪੁਲਿੰਗ : ਖਾਸ ਵਿਧੀ ਅਨੁਸਾਰ ਕੀਤਾ ਪਾਠ, ਪਾਠ ਜਿਸ ਵਿੱਚ ਪਾਠੀ ਹਰ ਸ਼ਬਦ ਦੇ ਆਦਿ ਜਾਂ ਅੰਤ ਤੇ ਇੱਕ ਉਚੇਚਾ ਚੁਣਿਆ ਸ਼ਬਦ ਜਾਂ ਤੁਕ ਵੀ ਪੜ੍ਹਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 810, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-03-03-55-56, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First