ਸੰਪਰਦਾਇ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਪਰਦਾਇ [ਨਾਂਇ] ਸਮੁਦਾਇ, ਫ਼ਿਰਕਾ, ਮੱਤ , ਜਾਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5848, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਪਰਦਾਇ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Denomination_ਸੰਪਰਦਾਇ: ਅੰਗਰੇਜ਼ੀ ਦੇ ਇਸ ਸਬਦ ਦੀ ਆਕਸਫ਼ੋਰਡ ਡਿਕਸ਼ਨਰੀ ਵਿਚ ਦਿੱਤੀ ਪਰਿਭਾਸ਼ਾ ਅਨੁਸਾਰ ਇਸ ਦਾ ਮਤਲਬ ਹੈ, ‘‘ਵਿਅਕਤੀਆਂ ਦਾ ਸਮੂਹ ਜਿਸ ਦਾ ਇਕੱਠਿਆਂ ਇਕ ਨਾਂ ਅਧੀਨ ਵਰਗੀਕਰਣ ਕੀਤਾ ਗਿਆ ਹੋਵੇ; ਕੋਈ ਧਾਰਮਿਕ ਸੰਪਰਦਾਇਕ (sect) ਜਾਂ ਬਾਡੀ ਜਿਸ ਵਿਚ ਵਿਸ਼ਵਾਸ ਅਤੇ ਸੰਗਠਨ ਦੀ ਸਾਂਝ ਹੋਵੇ ਅਤੇ ਨਿਖੜਵੇਂ ਨਾਂ ਨਾਲ ਜਾਣੀ ਜਾਂਦੀ ਹੋਵੇ। [ਕਮਿਸ਼ਨਰ, ਹਿੰਦੂ ਰਿਲੀਜਸ ਇੰਡੌਮੈਟਸ ਮਦਰਾਸ ਬਨਾਮ ਲਕਸ਼ਮੇਦਰ ਤੀਰਥ ਸਵਾਮੀ- ਆਰ-ਏ ਆਈ ਆਰ 1954 ਐਸ ਸੀ 282] ਵੈਬਸਟਰਜ਼ ਥਰਡ ਇੰਟਰਨੈਸ਼ਨਲ ਡਿਕਸ਼ਨਰੀ ਦੇ ਹਵਾਲੇ ਨਾਲ ਰਾਜਸਥਾਨ ਰਾਜ ਬਨਾਮ ਸ੍ਰੀ ਸਜਨ ਲਾਲ ਪੰਜਾਵਤ (ਏ ਆਈ ਆਰ 1975 ਐਸ ਸੀ 706) ਵਿਚ ਅਦਾਲਤ ਅਨੁਸਾਰ ਸੰਪਰਦਾਇ ਦਾ ਮਤਲਬ ਹੈ ਆਸਤਕਾਂ ਦੇ ਫ਼ਿਰਕੇ ਦਾ ਧਾਰਮਕ ਗਰੁਪ ਜਿਸ ਨੂੰ ਇਕ ਨਾਂ ਨਾਲ ਜਾਣਿਆ ਜਾਂਦਾ ਹੋਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5582, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੰਪਰਦਾਇ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Sect_ਸੰਪਰਦਾਇ: ‘ਦ ਕਾਨਸਾਈਜ਼ ਆਕਸਫ਼ੋਰਡ ਡਿਕਸ਼ਨਰੀ ਅਨੁਸਾਰ ਅੰਗਰੇਜ਼ੀ ਦੇ ਸ਼ਬਦ Sect ਦਾ, ਜਿਸ ਦਾ ਪੰਜਾਬੀ ਸਮਾਨਾਰਥਕ ਸੰਪਰਦਾਇ ਹੈ, ਮਤਲਬ ਹੈ ‘‘ਕਿਸੇ ਧਰਮ ਦੇ ਅੰਦਰ ਵਿਅਕਤੀਆਂ ਦਾ ਸਮੂਹ ਜੋ ਉਸ ਹੀ ਧਰਮ ਦੇ ਅੰਦਰ ਹੋਰਨਾਂ ਦੁਆਰਾ ਮੰਨੇ ਜਾਂਦੇ ਧਾਰਮਕ ਸਿਧਾਂਤਾਂ ਤੋਂ ਵਖਰੇ  ਸਿਧਾਂਤਾਂ ਨੂੰ ਮੰਨਦਾ ਹੈ।’’ ਆਧੁਨਿਕ ਅੰਗਰੇਜ਼ੀ ਭਾਸ਼ਾ ਵਿਚ ਇਸ ਸ਼ਬਦ ਦੀ ਥਾਂ ‘ਡੀਨਾਮੀਨੇਸ਼ਨ ’ ਸ਼ਬਦ ਵਰਤਿਆ ਜਾਂਦਾ ਹੈ। ਹਰੀ ਰਾਮ ਬਨਾਮ ਚੋਣ ਟ੍ਰਿਬਿਊਨਲ ਮੁਜ਼ੱਫ਼ਰ ਨਗਰ (ਏ ਆਈ ਆਰ 1970 ਇਲਾ. 146) ਅਨੁਸਾਰ ਵਖਰੇ ਰੂਪ ਵਿਚ ਸੰਗਠਤ ਧਾਰਮਕ ਬਾਡੀ ਜੋ ਆਪਣੇ ਨਿਖੜਵੇਂ ਨਾਂ ਨਾਲ ਜਾਣੀ ਜਾਂਦੀ ਹੈ ਅਤੇ ਪੂਜਾ ਦੀ ਆਪਣੀ ਥਾਂ ਰਖਦੀ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 26 ਵਿਚ ਇਹ ਹੀ ਅਰਥ ਪ੍ਰਗਟ ਕਰਨ ਲਈ ਅੰਗਰੇਜ਼ੀ ਰੂਪ ਵਿਚ ਪਦ ‘‘ਰਿਲਿਜਸ ਡੀਨਾਮੀਨੇਸ਼ਨ’’ ਆਰ ਐਨੀ ਸੈਕਸ਼ਨ ਦੇਅਰ-ਆਫ਼’’ ਵਰਤਿਆ ਗਿਆ ਹੈ ਅਤੇ ਪੰਜਾਬੀ ਰੂਪ ਵਿਚ ਉਸ ਦੇ ਲਈ ‘‘ਸੰਪਰਦਾਇ ਜਾਂ ਉਸ ਦਾ ਕੋਈ ਅਨੁਭਾਗ’’ ਦੇ ਸ਼ਬਦ ਰਖੇ ਗਏ ਹਨ। ਹਰ ਹਾਲ ਇਹ ਗੱਲ ਸਪਸ਼ਟ ਹੈ ਕਿ ਸੰਪਰਦਾਇ ਕਿਸੇ ਧਰਮ ਦੇ ਅੰਦਰ ਦਾ ਗਰੁਪ ਹੁੰਦਾ ਹੈ ਜਿਸ ਦਾ ਉਸ ਹੀ ਧਰਮ ਦੇ  ਮੰਨਣ ਵਾਲਿਆਂ ਨਾਲ ਕਿਸੇ ਅਸੂਲ ਤੇ ਮਤ-ਭੇਦ ਹੁੰਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5581, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.