ਸੰਪਾਦਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਪਾਦਕ [ਵਿਸ਼ੇ] ਸੰਪਾਦਨ ਕਰਨ ਵਾਲ਼ਾ , ਐਡੀਟਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5606, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਪਾਦਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ੰਪਾਦਕ. ਸੰ. सम्पादक. ਵਿ—ਪੈਦਾ ਕਰਨ ਵਾਲਾ। ੨ ਕੰਮ ਚਲਾਉਣ ਵਾਲਾ. ਕਾਰਕੁਨ। ੩ ਤਿਆਰ ਕਰਨ ਵਾਲਾ। ੪ ਪੁਸਤਕ ਅਥਵਾ ਅਖਬਾਰ ਦੇ ਮਜਮੂਨਾਂ ਨੂੰ ਕ੍ਰਮ ਅਨੁਸਾਰ ਜੋੜਨ ਵਾਲਾ. Editor.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5514, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਪਾਦਕ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Editor_ਸੰਪਾਦਕ: ਹਾਲਜ਼ਬਰੀ ਦੇ ਲਾਜ਼ ਔਫ਼ ਇੰਗਲੈਂਡ ਮੁਤਾਬਕ ਕਿਸੇ ਸਾਹਿਤਕ ਰਚਨਾ ਦੇ ਪ੍ਰਕਾਸ਼ਨ ਦਾ ਅਧੀਖਣ ਕਰਨ ਵਾਲੇ ਵਿਅਕਤੀ ਨੂੰ ਸੰਪਾਦਕ ਕਿਹਾ ਜਾਂਦਾ ਹੈ। ਅਖ਼ਬਾਰਾਂ ਅਤੇ ਰਸਾਲਿਆਂ ਦੇ ਮਾਲਕਾਂ ਦੁਆਰਾ ਆਮ ਤੌਰ ਤੇ ਅਜਿਹਾ ਵਿਅਕਤੀ ਜਰਨਲ ਦੇ ਸਾਹਿਤਕ ਭਾਗ ਲਈ ਜ਼ਿੰਮੇਵਾਰ ਹੁੰਦਾ ਹੈ। ਪਰ ਇਸ ਬਾਰੇ ਕੋਈ ਆਮ ਜਿਹਾ ਬਿਆਨ ਸਰਬ ਵਿਆਪੀ ਨਹੀਂ ਹੋ ਸਕਦਾ। ਸੰਪਾਦਕ ਦੀ ਭੂਮਿਕਾ ਦਾ ਵੇਰਵਾ ਉਸ ਮੁਆਇਦੇ ਤੇ ਨਿਰਭਰ ਕਰਦੀ ਹੈ ਜੋ ਮਾਲਕ ਅਤੇ ਸੰਪਾਦਕ ਵਿਚਕਾਰ ਹੁੰਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5415, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.