ਸੰਸਥਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਸਥਾ [ਨਾਂਇ] ਸਭਾ , ਜਥੇਬੰਦੀ, ਸੁਸਾਇਟੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4691, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੰਸਥਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Institution_ਸੰਸਥਾ: ਕੇ.ਵੀ. ਕ੍ਰਿਸ਼ਨਾ ਰਾਉ ਬਨਾਮ ਸਬ-ਕੁਲੈਕਟਰ, ਓਗੋਲ (ਏ ਆਈ ਆਰ 1969 ਐਸ ਸੀ 563) ਵਿਚ ਔਕਸਫ਼ੋਰਡ ਇੰਗਲਿਸ਼ ਡਿਕਸ਼ਨਰੀ ਦਾ ਹਵਾਲਾ ਦੇ ਕੇ ਕਿਹਾ ਗਿਆ ਹੈ ਕਿ ਉਸ ਕੋਸ਼ ਵਿਚ ਸੰਸਥਾ ਸ਼ਬਦ ਨੂੰ ਕਿਸੇ ਮਨੋਰਥ ਅਥਵਾ ਉਦੇਸ਼, ਖ਼ਾਸ ਕਰ ਕਿਸੇ ਲੋਕ ਪ੍ਰਯੋਜਨ ਜਾਂ ਆਮ ਉਪਯੋਗਤਾ ਵਾਲੀ ਧਾਰਮਕ, ਦਾਨ-ਆਧਾਰੀ ਜਾਂ ਸਿਖਿਅਕ ਉਦੇਸ਼ ਨੂੰ ਤਰੱਕੀ ਦੇਣ ਲਈ ਕਾਇਮ ਕੀਤੀ ਗਈ ਕਿਸੇ ਸਥਾਪਨਾ, ਸੰਗਠਨ ਜਾਂ ਸਭਾ ਦੇ ਤੌਰ ਤੇ ਪਰਿਭਾਸ਼ਤ ਕੀਤਾ ਗਿਆ ਹੈ। ਹੋਰਨਾਂ ਡਿਕਸ਼ਨਰੀਆ ਵਿਚ ਉਸ ਸ਼ਬਦ ਨੂੰ ਕਿਸੇ ਲੋਕ ਉਦੇਸ਼ ਜਾਂ ਸਮਾਜਕ ਉਦੇਸ਼ ਨੂੰ ਤਰੱਕੀ ਦੇਣ ਲਈ ਲੋਕ ਸੱਤਾ ਜਾਂ ਸਰਕਾਰੀ ਸੱਤਾ ਦੁਆਰਾ ਸਥਾਪਤ ਸੰਗਠਤ ਸੋਸਾਇਟੀ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ।
ਭਾਵੇਂ ਅਜ ਦੇ ਸਮਾਜਕ ਢਾਂਚੇ ਵਿਚ ਇਸ ਸ਼ਬਦ ਨੂੰ ਨਪੇ ਤੁਲੇ ਸ਼ਬਦਾਂ ਵਿਚ ਪਰਿਭਾਸ਼ਤ ਕਰਨਾ ਔਖਾ ਹੈ, ਪਰ ਇਹ ਕਿਹਾ ਜਾ ਸਕਦਾ ਹੈ ਕਿ ਸੰਸਥਾ ਦਾ ਮਤਲਬ ਉਸ ਦੇ ਮੋਢੀਆਂ ਦੁਆਰਾ ਚਿਤਵੇ ਕਿਸੇ ਉਦੇਸ਼ ਦੀ ਪ੍ਰਾਪਤ ਲਈ ਕਾਇਮ ਕੀਤੀ ਸਭਾ ਤੋਂ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4472, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸੰਸਥਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੰਸਥਾ, (ਸੰਸਕ੍ਰਿਤ) / ਇਸਤਰੀ ਲਿੰਗ : ਜਮਾਤ, ਸਭਾ, ਸੁਸਾਇਟੀ, ਕਿਸੇ ਉਚੇਚੇ ਉਦੇਸ਼ ਨੂੰ ਮੁੱਖ ਰੱਖ ਕੇ ਬਣੀ ਸਭਾ
–ਸਹਿਕਾਰੀ ਸੰਸਥਾ, ਇਸਤਰੀ ਲਿੰਗ : ਸਹਿਯੋਗ ਦੇਣ ਵਾਲੀ ਸਭਾ ਜਾਂ ਸੁਸਾਇਟੀ, ਕੋਪਰੇਟਿਵ ਸੁਸਾਇਟੀ, ਪਰਸਪਰ, ਸਹਾਇਤਾ (ਮਿਲਵਰਤਨ) ਸਭਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1930, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-26-04-26-37, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First