ਸੱਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੱਤ [ਵਿਸ਼ੇ] ਪੰਜ ਜਮ੍ਹਾ ਦੋ, 7


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 82107, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੱਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ੱਤ. ਦੇਖੋ, ਸਤ, ਸਤਿ ਅਤੇ ਸਤ੍ਯ। ੨ ਸਪ੍ਤ. ਸਾਤ। ੩ ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ—“ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ.” (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿ੄ਨਦੇਵ. ਦੇਖੋ, ਸੱਤਰਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 81877, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸੱਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੱਤ, (ਸੰਸਕ੍ਰਿਤ : ਸਤੂ) / ਪੁਲਿੰਗ : ਛੇ ਅਰ ਅੱਠ ਦੇ ਵਿਚਾਲੇ ਦੀ ਗਿਣਤੀ

–ਸੱਤ ਅਸਮਾਨ, ਪੁਲਿੰਗ : ਮੁਸਲਮਾਨੀ ਮਤ ਅਨੁਸਾਰ ਅਕਾਸ਼ ਸੱਤ ਹਨ

–ਸੱਤ ਸਇਆ, ਵਿਸ਼ੇਸ਼ਣ  : ਸੱਤ, ਸੌ (ਤਾਰਾਂ) ਵਾਲਾ (ਕੱਪੜਾ), ਸੱਤ ਸੌ ਰੁਪਿਆ ਜਿਸ ਦਾ ਮੁੱਲ ਹੈ, ਜਿਸ ਵਿਚ ਸੱਤ ਸੌ ਰੁਪਏ ਹਨ।

–ਸੱਤਸਈ, ਇਸਤਰੀ ਲਿੰਗ : ਸੱਤ ਸੌ ਤਾਰਾਂ ਦੀ ਚੌੜਿਤਣ ਵਾਲਾ (ਕੱਪੜਾ), ਸੱਤ ਸੌ ਛੰਦਾਂ ਵਾਲੀ ਪੋਥੀ

–ਸੱਤ ਸਲਾਮਾਂ, ਅਖੌਤ : ਮੱਥਾ ਟੇਕਿਆ, ਦੂਰ ਹੀ ਭਲੇ

–ਸੱਤ ਸਮੁੰਦਰ, ਪੁਲਿੰਗ : ੧. ਬਹੈਰਾ ਕੁਲਜ਼ਮ, ਬਹੈਰਾ ਅਮਾਨ, ਬਹੈਰਾ ਅਰਬ, ਬਹੈਰਾ ਰੋਮ, ਬਹੈਰਾ ਅਖਜ਼ਰ, ਬਹੈਰਾ ਅਸਵਦ ਤੇ ਬਹੈਰਾ ਜ਼ੁਲਮਾਤ; ੨. ਦੁਨੀਆ ਦੇ ਸਾਰੇ ਵੱਡੇ ਸਮੁੰਦਰ

–ਸੱਤ ਸਮੁੰਦਰ ਪਾਰ, ਮੁਹਾਵਰਾ : ਬਹੁਤ ਦੂਰ

–ਸੱਤ ਗੁਣਾ, ਵਿਸ਼ੇਸ਼ਣ : ਸੱਤ ਨਾਲ ਗੁਣਿਆ ਹੋਇਆ, ਸੱਤ ਹਿੱਸੇ

–ਸੱਤ ਘੜੇ ਪਾਣੀ ਪੈ ਜਾਣਾ, ਮੁਹਾਵਰਾ : ਝੂਠੇ ਪੈਣਾ, ਸ਼ਰਮਿੰਦੇ ਹੋਣਾ, ਗੱਲ ਨਾ ਆਉਣਾ, ਬੋਲਣ ਜੋਗੇ ਨਾ ਰਹਿਣਾ

–ਸੱਤ ਤੇ ਵੀਹ ਖੈਰਾਂ ਹੋਣਾ, ਮੁਹਾਵਰਾ : ਹਰ ਤਰ੍ਹਾਂ ਨਾਲ ਸੁਰੱਖਿਅਤ ਹੋਣਾ, ਕਿਸੇ ਤਰ੍ਹਾਂ ਦੇ ਖਤਰੇ ਜਾਂ ਚਿੰਤਾ ਦੀ ਸੰਭਾਵਨਾ ਨਾ ਹੋਣਾ

–ਸੱਤ ਪੱਤਣਾਂ ਦਾ ਤਾਰੂ ਹੋਣਾ, ਮੁਹਾਵਰਾ : ਬਹੁਤ ਸਿਆਣਾ ਹੋਣਾ, ਤਜ਼ਰਬੇਕਾਰ ਅਤੇ ਹੁਸ਼ਿਆਰ ਹੋਣਾ, ਜੋ ਚਵ੍ਹੀ ਖੂੰਟੀਂ ਫਿਰਿਆ ਤੁਰਿਆ ਹੋਵੇ

–ਸੱਤ ਪੜਦਿਆਂ ’ਚ ਮੁਹਾਵਰਾ : ਜਿਥੋਂ ਉੱਘ ਸੁੱਘ ਨਾ ਨਿਕਲੇ, ਕਤਈ ਪਤਾ ਨਾ ਲੱਗ ਸਕਣ ਵਾਲੇ, ਮਹਿਫੂਜ਼, ਬੜਾ ਸਾਂਭ ਕੇ ਰੱਖਿਆ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 48804, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-11-12-27-41, ਹਵਾਲੇ/ਟਿੱਪਣੀਆਂ:

ਸੱਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੱਤ, (ਸੰਸਕ੍ਰਿਤ : ਸਤਯ) / ਪੁਲਿੰਗ :  ਸੱਚਾ ਧਰਮ, ਸੱਚ ਪਰਮੇਸ਼ਰ, ਪਰਮਾਤਮਾ, (ਲਾਗੂ ਕਿਰਿਆ : ਕਹਿਣਾ, ਬੋਲਣਾ) / ਵਿਸ਼ੇਸ਼ਣ : ਯਥਾਰਥ, ਠੀਕ, ਸਹੀ ਜਿਵੇਂ ਸਤਵਚਨ, ਅਵਯ : ਸੱਚੀ, ਸੱਚਮੁੱਚ

–ਸਤਸੰਗ; ਪੁਲਿੰਗ : ਸੱਚਾ ਮੇਲ, ਮਹਾਤਮਾ ਪੁਰਸ਼ ਨਾਲ ਗੋਸ਼ਟ ਜਾ ਬਚਨ ਬਿਲਾਸ, ਨੇਕਾਂ ਦੀ ਸੁਹਬਤ, ਸੰਤ ਸਭਾ ਵਿਚ ਜਾਣ ਆਉਣ

–ਸਤਸੰਗਤ, ਇਸਤਰੀ : ਸੱਚ ਦੀ ਪਰਾਪਤੀ ਵਾਲੇ ਗੁਰਮੁਖਾਂ ਨਾਲ ਮੇਲ ਗੇਲ, ਸਤ ਪੁਰਸ਼ਾਂ ਦਾ ਸਮਾਗਮ

–ਸਤਸੰਗੀ, ਵਿਸ਼ੇਸ਼ਣ / ਪੁਲਿੰਗ : ਸਤ ਸੰਗ ਕਰਨ ਵਾਲਾ

–ਸਤ ਸੰਗਣ, ਇਸਤਰੀ ਲਿੰਗ

ਸੱਤ ਸਰੂਪ, ਵਿਸ਼ੇਸ਼ਣ : ਸੱਚਾ ਹੈ ਜਿਸ ਦਾ ਸਰੂਪ ਜਾਂ ਹੋਂਦ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 48803, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-11-12-27-54, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

ਸੰਤ:---ਹਰਿ, ਰਾਮ, ਵਾਹ ਆਦਿ ਸ਼ਬਦਾਂ ਨਾਲ ਭਗਤ ਨਾਮੁ ਜਪਦੇ ਹਨ ।ਇਹਨਾਂ ਸ਼ਬਦਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਆਖਿਆ ਗਿਆ ਹੈ । ਕਿਸੇ ਵੀ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਗੁਰੁ ਆਖਿਆ ਗਿਆ ਹੈ ।ਹਰਿ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਉਸ ਨੂੰ ਹਰਿ ਗੁਰੁ ਆਖਿਆ ਗਿਆ ਹੈ ।ਇਸੇ ਤਰ੍ਹਾਂ ਰਾਮ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਰਾਮ ਗੁਰੁ ਆਖਿਆ ਗਿਆ ਹੈ ।ਵਾਹ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਵਾਹ ਗੁਰੁ ਆਖਿਆ ਗਿਆ ਹੈ ।ਰਾਮ ਗੁਰੁ ਨੂੰ ਰਾਮੁ ਅਤੇ ਵਾਹ ਗੁਰੁ ਨੂੰ ਵਾਹੁ (ਅੰਤ ਮੁਕਤਾ ਅੱਖਰ ਨੂੰ ਔਂਕੜ ਲਾਕੇ) ਲਿਖਿਆ ਮਿਲਦਾ ਹੈ ।ਪਰ ਹਰਿ ਗੁਰੁ ਦੇ ਹਰਿ ਵਿੱਚ ਅੰਤ ਮੁਕਤਾ ਅੱਖਰ ਨ ਹੋਣ ਕਰਕੇ ਔਂਕੜ ਲਾਉਂਣ ਵਿੱਚ ਮੁਸ਼ਕਲ ਆ ਰਹੀ ਹੈ ।ਇਸ ਲਈ ਭਗਤਾਂ ਨੇ ਹਰਿ ਗੁਰੁ ਲਈ ਸੰਤ ਸ਼ਬਦ ਦੀ ਚੋਣ ਕੀਤੀ ਹੈ ।ਸੋ ਬਾਣੀ ਵਿੱਚ ਸੰਤ ਹਰਿ ਧੁੰਨ ਨੂੰ ਆਖਿਆ ਗਿਆ ਹੈ ।।


Sohan Singh, ( 2026/03/06 11:5931)

ਬਾਣੀ ਪ੍ਮਾਣ:--(1)ਹਰਿ ਕਾ ਸੰਤੁ ਸਤ ਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ ।।ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ।।੧।। ਹਰਿ ਕੇ ਸੰਤ ਸੁਨਹੁ ਜਸੁ ਕਾਨੀ ।।ਹਰਿ ਹਰਿ ਕਥਾ ਸੁਨਹੁ ਇਕ ਨਿਮਖ ਪਲ ਸਭਿ ਕਿਲਵਿਖ ਪਾਪ ਲਹਿ ਜਾਨੀ ।।੧।। ਰਹਾਉ ।। ਧਨਾਸਰੀ ਮਹਲਾ ੪ ।। ਅੰਗ ੬੬੭।। (2)ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ।।ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜ ਪਹਿਰਹੁ ਖਿਮਕਾ ।। ਅੰਗ ੬੫੦।। ਰਾਗੁ ਸੋਰਠਿ ਵਾਰ ਮਹਲਾ ੪।। ਪਉੜੀ ੨੧ ।। (3)ਢੂਢਤ ਡੋਲਹਿ ਅੰਧ ਗਤਿ ਅਰੁ ਚੀਨੵਤ ਨਾਹੀ ਸੰਤ ।।ਕਹਿ ਨਾਮਾ ਕਿਉ ਪਾਈਐ ਬਿਨੁ ਭਗਤਹੁ ਭਗਵੰਤੁ ।। (4)ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ।। ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ।। ੧।। ਸੁਖਮਨੀ ।।ਸਲੋਕੁ ਅਸਟਪਦੀ ੨੩ ॥ (5) ਨਾਨਕ ਵੀਚਾਰਹਿ ਸੰਤਿ ਜਨ ਚਾਰਿ ਵੇਦ ਕਹੰਦੇ । ਭਗਤ ਮੁਖੈ ਤੇ ਬੋਲਦੇ ਸੇ ਬਚਨ ਹੋਵੰਦੇ ।। ਪ੍ਰਗਟ ਪਹਾਰਾ ਜਾਪ ਦਾ ਸਭਿ ਲੋਕ ਸੁਣੰਦੇ।।ਸੁਖ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ।। ਅੰਗ੩੦੬ ।।ਗਉੜੀ ਕੀ ਵਾਰ ਮਹਲਾ ੪।।ਪਉੜੀ ੧੨ ।। (6) ਸਲੋਕ ਮਹਲਾ ੫ ।। ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿਨਾਮਾ ਮਨਿ ਮੰਤੁ।।ਧੰਨ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ।।੧।। ਗਉੜੀ ਕੀ ਵਾਰ ਮਹਲਾ ੫।।ਪਉੜੀ ੮ ।। ਜੋ ਮਨੁੱਖ ਸਾਸਿ ਗਿਰਾਸਿ ਨਾਮੁ ਦਾ ਜਾਪ ਕਰਦਾ ਹੈ ਉਹ ਹਰਿ ਹਰਿ ਧੁੰਨ ਹੀ ਬਣ ਜਾਂਦਾ ਹੈ ।ਉਸ ਪੁਰਖੁ ਅਤੇ ਹਰਿ ਹਰਿ ਧੁੰਨ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ ਹੈ ।ਐਸਾ ਪੁਰਸ਼ ਧੰਨ ਹੈ ਜੋ ਪੂਰਨ ਸੰਤ ਦੇ ਤੁੱਲ ਹੀ ਤੁਲ ਜਾਂਦਾ ਹੈ ।।


Sohan Singh, ( 2026/03/06 01:4652)

ਸੰਤ:---ਹਰਿ, ਰਾਮ, ਵਾਹ ਆਦਿ ਸ਼ਬਦਾਂ ਨਾਲ ਭਗਤ ਨਾਮੁ ਜਪਦੇ ਹਨ ।ਇਹਨਾਂ ਸ਼ਬਦਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਆਖਿਆ ਗਿਆ ਹੈ । ਕਿਸੇ ਵੀ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਗੁਰੁ ਆਖਿਆ ਗਿਆ ਹੈ ।ਹਰਿ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਉਸ ਨੂੰ ਹਰਿ ਗੁਰੁ ਆਖਿਆ ਗਿਆ ਹੈ ।ਇਸੇ ਤਰ੍ਹਾਂ ਰਾਮ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਰਾਮ ਗੁਰੁ ਆਖਿਆ ਗਿਆ ਹੈ ।ਵਾਹ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਵਾਹ ਗੁਰੁ ਆਖਿਆ ਗਿਆ ਹੈ ।ਰਾਮ ਗੁਰੁ ਨੂੰ ਰਾਮੁ ਅਤੇ ਵਾਹ ਗੁਰੁ ਨੂੰ ਵਾਹੁ (ਅੰਤ ਮੁਕਤਾ ਅੱਖਰ ਨੂੰ ਔਂਕੜ ਲਾਕੇ) ਲਿਖਿਆ ਮਿਲਦਾ ਹੈ ।ਪਰ ਹਰਿ ਗੁਰੁ ਦੇ ਹਰਿ ਵਿੱਚ ਅੰਤ ਮੁਕਤਾ ਅੱਖਰ ਨ ਹੋਣ ਕਰਕੇ ਔਂਕੜ ਲਾਉਂਣ ਵਿੱਚ ਮੁਸ਼ਕਲ ਆ ਰਹੀ ਹੈ ।ਇਸ ਲਈ ਭਗਤਾਂ ਨੇ ਹਰਿ ਗੁਰੁ ਲਈ ਸੰਤ ਸ਼ਬਦ ਦੀ ਚੋਣ ਕੀਤੀ ਹੈ ।ਸੋ ਬਾਣੀ ਵਿੱਚ ਸੰਤ ਹਰਿ ਧੁੰਨ ਨੂੰ ਆਖਿਆ ਗਿਆ ਹੈ ।।


Sohan Singh, ( 2026/03/06 01:5057)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.