ਸੱਦਾ ਸਿੰਘ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਸੱਦਾ ਸਿੰਘ. ਦੇਖੋ, ਕਪੂਰਥਲਾ । ੨ ਇੱਕ ਨਿਰਮਲੇ ਸਾਧੂ , ਜੋ ਵਡੇ ਪੰਡਿਤ ਸੀ. ਇਹ ਕਾਸ਼ੀ ਵਿੱਚ ਬਹੁਤ ਰਹਿਆ ਕਰਦੇ. ਇਨ੍ਹਾਂ ਨੇ ਅਦ੍ਵੈਤਸਿੱਧੀ ਨਾਮਕ ਵੇਦਾਂਤ ਦੇ ਕਠਿਨ ਗ੍ਰੰਥ ਤੇ ਸੁਗਮਸਾਰ ਚੰਦ੍ਰਿਕਾ ਉੱਤਮ ਟੀਕਾ ਲਿਖਿਆ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2545, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸੱਦਾ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੱਦਾ ਸਿੰਘ : ਉੱਪਲ ਖਤਰੀ ਹਜ਼ੂਰੀ ਸਿੰਘ ਦਾ ਪੁੱਤਰ ਸੀ , ਜੋ ਅੰਮ੍ਰਿਤਸਰ ਜ਼ਿਲੇ ਦੇ ਪੰਜਗੜ ਦਾ ਵਾਸੀ ਸੀ ਅਤੇ ਇਸ ਦੀ ਕਰੋੜਸਿੰਘੀਆ ਮਿਸਲ ਪ੍ਰਤੀ ਵਫ਼ਾਦਾਰੀ ਸੀ। ਸੱਦਾ ਸਿੰਘ ਦਾ ਪਿਤਾ ਆਪਣੇ ਪਰਵਾਰ ਵਿਚੋਂ ਪਹਿਲਾ ਵਿਅਕਤੀ ਸੀ, ਜਿਸ ਨੇ ਖ਼ਾਲਸੇ ਦਾ ਰਹਿਣ ਸਹਿਣ ਤੇ ਰੀਤੀ-ਰਿਵਾਜ ਅਪਣਾਏ ਸਨ। ਸੱਦਾ ਸਿੰਘ ਨੇ ਸੰਨ 1770 ਵਿਚ ਪਟਿਆਲੇ ਦੇ ਰਾਜਾ ਅਮਰ ਸਿੰਘ ਦੀ ਸੈਨਾ ਵਿਚ ਸੇਵਾ ਕੀਤੀ ਜਿਸ ਦੇ ਬਦਲੇ ਇਸ ਨੂੰ ਜ਼ਿਲਾ ਅੰਬਾਲਾ ਦੇ ਪਿੰਡ ਧਨੌਰਾ ਦੇ ਆਸ-ਪਾਸ 48 ਪਿੰਡਾਂ ਦੀ ਚੌਥਾਈ ਆਮਦਨੀ ਇਨਾਮ ਵਜੋਂ ਮਿਲੀ। ਮਗਰੋਂ ਇਸ ਨੇ ਆਪਣੀ ਹਿੰਮਤ ਨਾਲ ਹੋਰ ਸੱਤ ਪਿੰਡ ਜਿੱਤੇ ਤੇ ਧਨੌਰਾ ਵਿਖੇ ਆਪਣਾ ਕੇਂਦਰੀ ਟਿਕਾਣਾ ਕਾਇਮ ਕੀਤਾ। ਇਸ ਦੀ ਜਗੀਰ ਦਾ ਵਾਰਿਸ ਇਸ ਦਾ ਭਤੀਜਾ ਸਾਹਿਬ ਸਿੰਘ ਬਣਿਆ।
ਲੇਖਕ : ਸ.ਸ.ਭ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2512, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First