ਸੱਸ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੱਸ (ਨਾਂ,ਇ) ਪਤੀ ਜਾਂ ਪਤਨੀ ਦੀ ਮਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13235, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੱਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੱਸ [ਨਾਂਇ] ਪਤੀ ਜਾਂ ਪਤਨੀ ਦੀ ਮਾਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13220, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੱਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੱਸ. ਦੇਖੋ, ਸਸੁ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13113, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸੱਸ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੱਸ : ਪਤਨੀ ਲਈ ਪਤੀ ਦੀ ਮਾਂ ਅਤੇ ਪਤੀ ਲਈ ਪਤਨੀ ਦੀ ਮਾਂ ਸੱਸ ਅਖਵਾਉਂਦੀ ਹੈ। ਲੋਕ ਗੀਤਾਂ ਵਿਚ ਸੱਸ ਨੂੰ ਕਰੂਪ ਸੁਭਾਅ ਦੀ ਔਰਤ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਲੋਕ ਗੀਤਾਂ ਵਿਚ ਸੱਸ ਨੂੰ ਇਸ ਲਈ ਬੁਰੀ ਕਿਹਾ ਗਿਆ ਹੈ ਕਿਉਂਕਿ ਸੱਸ ਨੂੰਹ ਨੂੰ ਗੱਲ ਗੱਲ ਉਤੇ ਟੋਕਦੀ ਹੈ ਅਤੇ ਉਸ ਨੂੰ ਤਾਹਨੇ ਮਿਹਣੇ ਮਾਰਦੀ ਹੈ। ਸੱਸ ਦੇ ਅਜਿਹੇ ਵਿਵਹਾਰ ਨੂੰ ਸਾਹਮਣੇ ਰਖਦਿਆਂ ਕਈ ਲੋਕ ਗੀਤ ਬਣੇ ਹੋਏ ਹਨ ਜਿਵੇਂ :-

        ਇਕ ਮੇਰੀ ਸੱਸ ਨੀ ਬੁਰੀ,

        ਭੈੜੀ ਰੋਹੀ ਦੀ ਕਿੱਕਰ ਤੋਂ ਕਾਲੀ।

        ਗਲੇ ਕਥੇ ਵੀਰ ਪੁਣਦੀ,

        ਨਿਤ ਦੇਵੇ ਮੇਰੇ ਮਾਪਿਆਂ ਨੂੰ ਗਾਲੀ।

        ਨੀ ਕਿਹੜਾ ਉਸ ਚੰਦਰੀ ਦਾ

        ਲਾਚੀਆਂ ਦਾ ਬਾਗ ਮੈਂ ਉਜਾੜਿਆ।

        ਸੱਸ ਨੂੰਹ ਦੇ ਦਰਮਿਆਨ ਇਕ ਪੀੜ੍ਹੀ ਦਾ ਅੰਤਰ ਹੁੰਦਾ ਹੈ ਅਤੇ ਪੀੜ੍ਹੀ ਦੇ ਇਸ ਅੰਤਰ ਕਾਰਨ ਸੰਘਰਸ਼ ਚਲਦਾ ਰਹਿੰਦਾ ਹੈ। ਨਵੀਂ ਪੀੜ੍ਹੀ ਹਰ ਕੰਮ ਲਈ ਆਜ਼ਾਦੀ ਮੰਗਦੀ ਹੈ ਪਰ ਪੁਰਾਣੀ ਪੀੜ੍ਹੀ ਇਹ ਦੇਣ ਲਈ ਤਿਆਰ ਨਹੀਂ ਹੁੰਦੀ। ਪੁੱਤਰ ਦੇ ਵਿਆਹ ਤੋਂ ਬਾਅਦ ਘਟਿਆ ਅਧਿਕਾਰ ਪਿਆਰ ਤੇ ਸਤਿਕਾਰ ਵੀ ਸੱਸ ਬਣੀ ਮਾਂ ਨੂੰ ਰੜਕਦਾ ਹੈ। ਘਰ ਵਿਚ ਨੂੰਹ ਨੂੰ ਸੱਸ ਦਾ ਭੈੜਾ ਵਰਤਾਉ ਸਹਿਣਾ ਪੈਂਦਾ ਹੈ। ਉਹ ਸੱਸ ਨੂੰ ਵੰਗਾਰ ਨਹੀਂ ਸਕਦੀ ਪਰ ਗੀਤਾਂ ਵਿਚ ਉਸ ਦੇ ਅਚੇਤ ਤੇ ਦਬੇ ਘੁਟੇ ਜਜ਼ਬੇ, ਨਿਝੱਕ ਬੋਲ ਪੈਂਦੇ ਹਨ। ਵਿਆਹ ਸ਼ਾਦੀਆਂ ਦੇ ਮੌਕੇ ਤੇ ਨੂੰਹ ਅਜਿਹੇ ਗੀਤ ਗਾ ਕੇ ਮਨ ਦਾ ਗ਼ੁਬਾਰ ਕੱਢ ਲੈਂਦੀ ਹੈ। ਇਹ ਗੀਤ ਨੂੰਹ ਨੂੰ ਥੋੜ੍ਹੀ ਦੇਰ ਲਈ ਤ੍ਰਿਪਤੀ ਦੇਂਦੇ ਹਨ -

        ਸੱਸ ਪਿੱਟਣੀ ਪੰਜੇਬਾਂ ਪਾ ਕੇ

        ਕੋਈ ਭਾਵੇਂ ਨਿੰਦਿਆ ਕਰੇ।

        ਧਾਰਮਿਕ ਖੇਤਰ ਵਿਚ ਸੱਸ ਨੂੰ ‘ਅਵਿੱਦਿਆ’ ਤੇ ‘ਮਾਇਆ’ ਦਾ ਪ੍ਰਤੀਕ ਮੰਨਿਆ ਗਿਆ ਹੈ ਜੋ ਜੀਵਆਤਮਾ (ਇਸਤਰੀ) ਨੂੰ ਪ੍ਰਮਾਤਮਾ (ਪਤੀ) ਤੋਂ ਦੂਰ ਰਖਦੀ ਹੈ।

        ਅੱਜਕੱਲ੍ਹ ਸਿੱਖਿਆ ਦੇ ਪਸਾਰ ਨਾਲ ਸੱਸ ਨੂੰਹ ਦਾ ਇਹ ਸੰਘਰਸ਼ ਘਟਦਾ ਜਾ ਰਿਹਾ ਹੈ।

       


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8333, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-02-04-28-08, ਹਵਾਲੇ/ਟਿੱਪਣੀਆਂ: ਹ. ਪੁ.– ਪੰ. ਲੋ. ਵਿ. ਕੋ. 2 : 382

ਸੱਸ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੱਸ, ਇਸਤਰੀ ਲਿੰਗ : ਵਹੁਟੀ ਜਾਂ ਗੱਭਰੂ ਦੀ ਮਾਂ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5656, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-26-02-54-34, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.