ਹਟ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਟ. ਹਟਣਾ ਦਾ ਅਮਰ. ਮੁੜ. ਪਰਤ। ੨ ਸੰ. हट्. ਧਾ—ਪ੍ਰਕਾਸ਼ਿਤ ਹੋਣਾ. ਚਮਕਣਾ। ੩ ਸੰ. हट्ट—ਹੱਟ. ਸੰਗ੍ਯਾ—ਦੁਕਾਨ. ਹਾਟ। ੪ ਬਾਜਾਰ. “ਦਸਚਾਰਿ ਹਟੁ ਤੁਧੁ ਸਾਜਿਆ.” (ਵਾਰ ਸ੍ਰੀ ਮ: ੪) ਇਸ ਥਾਂ ਭਾਵ ਚੌਦਾਂ ਲੋਕ ਹੈ। ੫ ਹਰਟ ਦਾ ਸੰਖੇਪ. ਦੇਖੋ, ਹਟਮਾਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11486, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹਟ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਹਟ (ਸੰ.। ਸੰਸਕ੍ਰਿਤ ਹਟ੍ਟ=ਮੰਡੀ) ੧. ਦੁਕਾਨ। ਯਥਾ-‘ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ’ ਉਮਰ ਨੂੰ (ਹਾਣ) ਖੀਣ ਭਾਵ ਨਾਸ਼ ਹੁੰਦੀ ਜਾਣਨਾ ਇਹ ਦੁਕਾਨ ਕਰ ਤੇ ਸੱਚਾ ਨਾਮ ਇਹ ਵਸਤੁ (ਦੁਕਾਨ) ਵਿਚ ਪਾ।
੨. (ਪੰਜਾਬੀ ਹਟਣਾ) ਰੁਕ ।
੩. ਹੱਟ ਭਾਵ ਲੋਕ। ਯਥਾ-‘ਦਸ ਚਾਰਿ ਹਟ ਤੁਧੁ ਸਾਜਿਆ’ ਭਾਵ ੧੪ ਲੋਕ ਤੈਨੇ ਸਾਜੇ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11469, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First