ਹਥੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਥੀ. ਸੰਗ੍ਯਾ—ਭੁਜਾ. ਬਾਂਹ , ਜੋ ਹੱਥ ਨੂੰ ਧਾਰਨ ਕਰਦੀ ਹੈ. “ਹਥੀ ਦਿਤੀ ਪ੍ਰਭੁ ਦੇਵਨਹਾਰੈ.” (ਮਾਝ ਮ: ੫) ੨ ਪਾਣੀ ਰੱਖਣ ਦੀ ਚੰਮ ਦੀ ਥੈਲੀ. “ਹਥੀ ਕੱਢ ਨ ਦਿੱਤੋ ਪਾਣੀ.” (ਭਾਗੁ) ੩ ਵਾਲਾਂ ਅਥਵਾ ਕਪੜੇ ਦੀ ਥੈਲੀ, ਜੋ ਦਸਤਾਨੇ ਦੀ ਤਰਾਂ ਹੱਥ ਤੇ ਪਹਿਰਕੇ ਮਾਲਿਸ਼ ਕਰੀਦੀ ਹੈ। ੪ ਹਥਕੜੀ. ਹਸ੍ਤਬੰਧਨ. “ਹਥੀ ਪਉਦੀ ਕਾਹੇ ਰੋਵੈ?” (ਮਾਰੂ ਮ: ੧) ਜਦ ਯਮਾਂ ਦੀ ਹਥਕੜੀ ਪੈਂਦੀ ਹੈ, ਤਦ ਕਿਉਂ ਰੋਂਦਾ ਹੈਂ? ੫ ਸਿੰਧੀ ਅਤੇ ਪੋਠੋ. ਸਹਾਇਤਾ. ਇਮਦਾਦ। ੬ ਦਸਤਾ. Handle. ਜਿਵੇਂ—ਚੱਕੀ ਦੀ ਹਥੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5681, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹਥੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਹਥੀ (ਕ੍ਰਿ.। ਵਿ.। ਦੇਖੋ , ਹਥ) ੧. ਹੱਥਾਂ ਦੇ ਪੈਣ) ਨਾਲ ।
੨. ਹਥਕੜੀ। ਯਥਾ-‘ਹਥੀ ਪਉਦੀ ਕਾਹੇ ਰੋਵੈ’ ਹੱਥਾਂ ਦੇ (ਯਾ ਹਥਕੜੀ) ਪੈਣ ਨਾਲ ਕਾਹਨੂੰ ਰੋਂਦਾ ਹੈ ਭਾਵ ਜਮਾਂ ਦੇ ਕਾਬੂ ਚੜ੍ਹ ਕੇ ਪਛੁਤਾਵੇ ਦਾ ਕੀ ਗੁਣ ਹੈ।
੩. (ਸੰ.। ਦੇਖੋ, ਹਥ। ਹਥੀ=ਦਸਤੀ) ਆਸਰਾ। ਯਥਾ-‘ਹਥੀ ਦਿਤੀ ਪ੍ਰਭਿ ਦੇਵਣਹਾਰੈ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5637, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First