ਹਨੇਰੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਨੇਰੀ (ਨਾਂ,ਇ) ਮਿੱਟੀ-ਘੱਟੇ ਦੇ ਰਲਾਅ ਵਾਲੀ ਤੇਜ਼ ਹਵਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4220, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹਨੇਰੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਨੇਰੀ [ਨਾਂਇ] ਮਿੱਟੀ-ਘੱਟਾ ਲੈ ਕੇ ਉੱਡਣ ਵਾਲ਼ੀ ਤੇਜ਼ ਹਵਾ , ਬਹੁਤ ਤੇਜ਼ ਚੱਲਣ ਵਾਲ਼ੀ ਹਵਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4209, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹਨੇਰੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਨੇਰੀ, ਇਸਤਰੀ ਲਿੰਗ : ਅਨ੍ਹੇਰੀ, ਬਹੁਤ ਤੇਜ਼ ਹਵਾ ਜਿਸ ਵਿੱਚ ਘੱਟਾ ਉਡ ਕੇ ਅਕਾਸ਼ ਵਿੱਚ ਚੜ੍ਹਿਆ ਹੋਇਆ ਹੋਵੇ, ਅੰਨ੍ਹੀ (ਲਾਗੂ ਕਿਰਿਆ : ਆਉਣਾ, ਚਲਣਾ; ਚੜਨਾ, ਝਲਣਾ, ਥਮਣਾ, ਵਗਣਾ, ਖਲੋਣਾ, ਹਟਣਾ)
–ਹਨੇਰੀ ਦਾ ਝੰਬਿਆ ਹੋਇਆ, ਵਿਸ਼ੇਸ਼ਣ : ਅਨ੍ਹੇਰੀ ਦਾ ਮਾਰਿਆ ਹੋਇਆ, ਬੜਾ ਟੁੱਟਾ ਖੁਸਾ ਤੇ ਨਿਰਾਸ਼ ਜੇਹਾ, ਨਿਹੈਤ ਪਰੇਸ਼ਾਨ
–ਹਨੇਰੀ ਹੋਵੇ ਮੀਂਹ ਹੋਵੇ, ਮੀਂਹ ਹੋਵੇ ਹਨੇਰੀ ਹੋਵੇ, ਅਵਯ : ਹਰ ਹਾਲਤ ਵਿੱਚ, ਹਾਲਾਤ ਭਾਵੇਂ ਕੇਹੋ ਜੇਹੇ ਵੀ ਹੋਣ
–ਹਨੇਰੀ ਜਾਏ ਮੀਂਹ ਜਾਏ, ਮੀਂਹ ਜਾਏ ਹਨੇਰੀ ਜਾਏ, ਅਵਯ : ਚਾਹੇ ਕੁਝ ਹੋਵੇ, ਹਰ ਹਾਲਤ ਵਿੱਚ
–ਹਨੇਰੀ ਦਾ ਕਾਂ, ਪੁਲਿੰਗ : ਮੁਸੀਬਤ ਦਾ ਮਾਰਿਆ ਹੋਇਆ, ਨਿਹੈਤ ਪਰੇਸ਼ਾਨੀ ਦੀ ਹਾਲਤ ਵਿੱਚ ਪਿਆ ਹੋਇਆ ਬੰਦਾ
–ਹਨੇਰੀ ਵਾਂਙੂ ਆਉਣਾ ਵਰੋਲੇ ਵਾਂਙੂ ਜਾਣਾ, ਮੁਹਾਵਰਾ : ਅਚਾਣਕ ਆ ਕੇ ਤੁਰੰਤ ਚਲੇ ਜਾਣਾ
–ਹਨੇਰੀ ਮਸ਼ਿਰੇਟ, ਪੁਲਿੰਗ : ਆਨਰੇਰੀ ਮਜਿਸਟਰੇਟ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1375, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-12-04-18-36, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First