ਹਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰਾ (ਨਾਂ,ਪੁ) ਪਸ਼ੂਆਂ ਦੇ ਚਾਰੇ ਵਜੋਂ ਵੱਢ੍ਹ ਕੇ ਲਿਆਦੇ ਹਰੇ ਪੱਠੇ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12903, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰਾ [ਨਾਂਪੁ] ਇੱਕ ਰੰਗ [ਵਿਸ਼ੇ] ਸਾਵਾ , ਸਬਜ਼; ਸੁਖੀ, ਸਿਹਤਮੰਦ, ਖ਼ੁਸ਼ਹਾਲ [ਨਾਂਪੁ] ਚਾਰਾ , ਹਰੇ ਪੱਠੇ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12895, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰਾ. ਵਿ—ਹਰਿਤ. ਸਬਜ਼. ਸਾਵਾ. “ਸਗਲਾ ਬਨੁ ਹਰਾ.” (ਬਿਲਾ ਛੰਤ ਮ: ੪) ੨ ਵਾਲਾ. ਵਾਨ. ਹਾਰ. “ਸਿਧ ਸਮਾਧਿਹਰਾ.” (ਸਵੈਯੇ ਮ: ੩ ਕੇ) ੩ ਹਰਣ ਕੀਤਾ. ਮਿਟਾਇਆ. ਦੇਖੋ, ਹ੍ਰੀ ਧਾ. “ਸਗਲ ਸਹਸਾ ਦੁਖੁ ਹਰਾ.” (ਬਿਲਾ ਛੰਤ ਮ: ੫) ੪ ਸੰਗ੍ਯਾ—ਹਾਰਿਣ. ਮ੍ਰਿਗਚਰਮ. ਹਿਰਣ ਦਾ ਚੰਮ. “ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ.” (ਮਾਰੂ ਸੋਲਹੇ ਮ: ੫) ੫ ਅ਼ .ਹੁਰਾ. ਸੰਗ੍ਯਾ—ਯੋਗ੍ਯਤਾ. ਲਿਆਕ਼ਤ। ੬ ਡਿੰਗ. ਪੋਤ੍ਰਾ. ਪੌਤ੍ਰ। ੭ ਨਿਹੰਗ ਸਿੰਘ ਸੁੱਕੇ (ਖੁਸ਼ਕ) ਲਈ ਹਰਾ ਸ਼ਬਦ ਵਰਤਦੇ ਹਨ, ਜਿਵੇਂ—ਕੇਸ ਹਰੇ ਕਰ ਲਓ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12777, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਰਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਹਰਾ (ਸੰ.। ਸੰਸਕ੍ਰਿਤ ਹਾਰਿਣ=ਮ੍ਰਿਤ ਦਾ। ਪੰਜਾਬੀ-ਹਰਣ+ਦਾ-ਦਾ ਸੰਖੇਪ) ੧. ਹਰਨ ਦਾ ਚਮੜਾ, ਮ੍ਰਿਗਾਣ। ਯਥਾ-‘ਕੁਸਮ ਪਾਟੁ ਘਿਉ ਪਾਕੁ ਹਰਾ’।

੨. (ਗੁ.। ਸੰਸਕ੍ਰਿਤ ਹਰਿਤ=ਸਾਵਾ) ਸੱਜਰਾ, ਤਾਜ਼ਾ।

੩. (ਕ੍ਰਿ.। ਸੰਸਕ੍ਰਿਤ ਹ੍ਰੀ। ਪੰਜਾਬੀ ਹਰਨਾ) ੧. ਦੂਰ ਕੀਤਾ।

੨. ਦੂਰ ਹੋ ਗਿਆ। ਯਥਾ-‘ਸਗਲ ਸਹਸਾ ਦੁਖੁ ਹਰਾ’ ਸਾਰੇ ਸੰਸੇ ਅਤੇ ਦੁਖ ਦੂਰ ਹੋ ਗਏ।

੪. ਵਾਲਾ।         ਦੇਖੋ, ‘ਸਮਾਧਿਹਰਾ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12705, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਹਰਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਰਾ, (ਸੰਸਕ੍ਰਿਤ : ਹਰਿਤ) / ਵਿਸ਼ੇਸ਼ਣ : ੧. ਸਾਵਾ, ਸਬਜ਼; ੨. ਘਾਹ ਪੱਤੀ ਆਦਿ ਦੇ ਰੰਗ ਦਾ; ੩. ਸਰਸਬਜ਼, ਸਰਵਾ; ੪. ਖੁਸ਼ਹਾਲ, ਸੁਖੀ; ੫. ਪੁਲਿੰਗ : ਚਾਰਾ, ਹਰੇ ਪੱਠੇ

–ਮੂੰਹ ਹਰਾ ਹੋਣਾ, ਮੁਹਾਵਰਾ : ੧. ਸਿਹਤ ਹੱਛੀ ਹੋਣਾ, ਲਿੱਸਪੁਣਾ ਹਟ ਜਾਣਾ; ੨. ਖਾਣ ਨੂੰ ਕੁਝ ਮਿਲ ਜਾਣਾ

–ਮੂੰਹ ਹਰਾ ਕਰਾਉਣਾ, ਮੁਹਾਵਰਾ : ਕੋਈ ਚੰਗੀ ਚੀਜ਼ ਖਵਾਉਣਾ

–ਹਰਾਜਾਲਾ, ਪੁਲਿੰਗ : ਕਾਈ, (ਸਰੀਰਕ ਵਿਗਿਆਨ) : ਸਮੁੰਦਰ ਦੀ ਕਾਈ, ਜੋ ਪਾਣੀ ਦੇ ਤਾਲਾਬਾਂ ਅਤੇ ਛੱਪੜਾਂ ਆਦਿ ਵਿੱਚ ਵੀ ਆਮ ਹੁੰਦੀ ਹੈ

–ਹਰਾ ਭਰਾ, ਵਿਸ਼ੇਸ਼ਣ : ੧. ਸਰਸਬਜ਼, ਸਰਵਾ, ਹਰਿਆਵਲ ਵਾਲਾ, ਜੋ ਮੁਰਝਾਇਆ ਨਾ ਹੋਵੇ; ੨. ਸੁਖੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3925, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-18-12-36-08, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.