ਹਰਿਦੁਆਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰਿਦੁਆਰ [ਨਿਪੁ] ਹਿੰਦੂਆਂ ਦਾ ਇੱਕ ਪ੍ਰਸਿੱਧ ਤੀਰਥ-ਸਥਾਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2134, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਰਿਦੁਆਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰਿਦੁਆਰ. ਦੇਖੋ, ਹਰਿਦ੍ਵਾਰ. “ਸੁਖੁ ਪਾਵਹਿ ਹਰਿਦੁਆਰ ਪਰਾਨੀ.” (ਗਉ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2032, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਰਿਦੁਆਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਰਿਦੁਆਰ–––––ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੇ ਸਹਾਰਨਪੁਰ ਜ਼ਿਲ੍ਹੇ ਵਿਚ ਹਿੰਦੁਆਂ ਦਾ ਇਕ ਧਾਰਮਕ ਅਸਥਾਨ ਹੈ ਜੋ ਗੰਗਾ ਦਰਿਆ ਤੇ ਸੱਜੇ ਕੰਢੇ ਤੇ ਉਸ ਜਗ੍ਹਾ ਸਥਿਤ ਹੈ ਜਿਥੇ ਇਹ ਦਰਿਆ ਹਿਮਾਲਾ ਪਹਾੜ ਤੋਂ ਹੇਠਾਂ ਉਤਰ ਕੇ ਮੈਦਾਨੀ ਇਲਾਕੇ ਵਿਚ ਦਾਖ਼ਲ ਹੁੰਦਾ ਹੈ। ‘ਹਰਿਦੁਆਰ’ ਸ਼ਬਦ ਦੇ ਅਰਥ ‘ਹਰੀ ਦੁਆਰ’ ਅਰਥਾਤ ‘ਵਿਸ਼ਨੂੰ ਦਾ ਦੁਆਰ’ ਹਨ। ਇਸ ਸ਼ਹਿਰ ਨੂੰ ਕਪਿਲ ਰਿਸ਼ੀ ਦੇ ਨਾਂ ਤੇ ਕਪਿਲ ਵੀ ਕਿਹਾ ਜਾਂਦਾ ਸੀ। ਭਾਰਤ ਦੇ ਹਰ ਭਾਗ ਦੇ ਹਿੰਦੂ ਯਾਤਰਾ ਕਰਨ ਲਈ ਇਥੇ ਆਉਂਦੇ ਹਨ। ਵਧੇਰੇ ਭੀੜ ‘ਹਰਿ ਕੀ ਪੀੜੀ’ ਤੇ ਹੁੰਦੀ ਹੈ। ਹਿੰਦੂਆਂ ਦਾ ਖ਼ਿਆਲ ਹੈ ਕਿ ‘ਹਰਿ ਕੀ ਪੌੜੀ’ ਵਿਖੇ ਇਸ਼ਨਾਨ ਕਰਨ ਨਾਲ ਸਾਰੇ ਪਾਪ ਉਤਰ ਜਾਂਦੇ ਹਨ। ‘ਹਰਿ ਕੀ ਪੌੜੀ ਤੋਂ ਇਲਾਵਾ ‘ਭੀਮ ਗੋਡਾ’ ਦੇ ਸਰੋਵਰ ਵਿਚ ਵੀ ਲੋਕ ਇਸ਼ਨਾਨ ਕਰਦੇ ਹਨ। ‘ਸਪਤ ਸਰੋਵਰ’ ਇਕ ਹੋਰ ਮਹੱਤਵਪੂਰਨ ਸਥਾਨ ਹੈ। ਕਿਹਾ ਜਾਂਦਾ ਹੈ ਕਿ ਇਥੇ ਸੱਤ ਰਿਸ਼ੀਆਂ ਨੇ ਤਪੱਸਿਆ ਕੀਤੀ ਸੀ। ਇਥੇ ਵੀ ਲੋਕ ਇਸ਼ਨਾਨ ਕਰਦੇ ਹਨ। ਭਾਰਤੀ ਹਿੰਦੂ ਲੋਕ ਮਿਰਤਕਾਂ ਦੇ ਫੁੱਲ ਪਾਉਣ ਲਈ ਇਥੇ ਆਉਂਦੇ ਹਨ। ਕੁਸ਼ਾਘਾਟ ਤੇ ਪਿੰਡ ਪੱਤਲ ਕਰਾਉਣ ਤੋਂ ਬਾਅਦ 4 ਕਿ. ਮੀ. ਦੂਰ ਕਨਖਲ ਤੇ ਫੁੱਲ ਤਾਰਦੇ ਹਨ। ਹਰ 12 ਸਾਲਾਂ ਤੋਂ ਬਾਅਦ ਇਥੇ ਕੁੰਭ ਦਾ ਮੇਲਾ ਲਗਦਾ ਹੈ ਅਤੇ ਛੇ ਸਾਲ ਬਾਅਦ ਅਰਥ ਕੁੰਭੀ ਦਾ ਮੇਲਾ ਲਗਦਾ ਹੈ। ਇਸ ਮੇਲੇ ਵਿਚ ਬਹੁਤ ਦੂਰ ਦੂਰ ਤੋਂ ਯਾਤਰੀ ਆਉਂਦੇ ਹਨ। ‘ਹਰਿ ਕੀ ਪੌੜੀ’ ਤੋਂ ਲਗਭਗ 3 ਕਿ. ਮੀ. ਦੂਰ ਪਹਾੜੀਆਂ ਉੱਪਰ ਚੰਡੀ ਮੰਦਰ ਹੈ। ਸਿੱਖਾਂ ਤੋਂ ਲਗਭਗ 3 ਕਿ. ਮੀ. ਦੂਰ ਪਹਾੜੀਆਂ ਉੱਪਰ ਚੰਡੀ ਮੰਦਰ ਹੈ। ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਹਰਿਦੁਆਰ ਆਏ ਸਨ। ਇਥੇ ਉਨ੍ਹਾਂ ਨੇ ਸੂਰਜ ਨੂੰ ਪਾਣੀ ਦੇਣ ਦੇ ਭਰਮ ਦਾ ਖੰਡਨ ਕੀਤਾ ਸੀ। ਇਸ ਘਟਨਾ ਦੀ ਯਾਦ ਵਿਚ, ‘ਹਰਿ ਕੀ ਪੌੜੀ’ ਦੇ ਨੇੜੇ ਇਕ ਗੁਰਦੁਆਰਾ ਬਣਿਆ ਹੋਇਆ ਹੈ। ਲੋਕ ਗੰਗਾ ਦਰਿਆ ਦੇ ਪਾਣੀ ਨੂੰ ਬਹੁਤ ਪਵਿੱਤਰ ਸਮਝਦੇ ਹਨ ਅਤੇ ਬੋਤਲਾਂ ਭਰ ਕੇ ਲੈ ਜਾਂਦੇ ਹਨ।

          ਇਸ ਸ਼ਹਿਰ ਦੀ ਪੁਰਾਤਨਤਾ ਦਾ ਅਨੁਮਾਨ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪ੍ਰਸਿੱਧ ਚੀਨੀ ਬੋਧੀ ਯਾਤਰੀ ਹਿਊਨਸਾਂਗ ਨੇ ਸੱਤਵੀਂ ਸਦੀ ਈ. ਵਿਚ ਇਸ ਸ਼ਹਿਰ ਦਾ ਜ਼ਿਕਰ ਮੋ–ਯੂ–ਲੋ ਦੇ ਨਾਂ ਨਾਲ ਕੀਤਾ ਹੈ। ਕਿਹਾ ਜਾਂਦਾ ਹੈ ਕਿ ਇਹ ਪੁਰਾਣਾ ਹਰਿਦੁਆਰਾ ਸੀ। ਇਸਦੇ ਖੰਡਰ ਹੁਣ ਦੇ ਹਰਿਦੁਆਰ ਤੋਂ ਦੱਖਣ ਵੱਲ ਕੁਝ ਦੂਰੀ ਤੇ ਮਾਇਆਪੁਰ ਦੇ ਸਥਾਨ ਤੇ ਮਿਲਦੇ ਹਨ। ਇਥੇ ਇਕ ਕਿਲੇ ਅਤੇ ਤਿੰਨ ਮੰਦਰਾਂ ਦੇ ਖੰਡਰਾਤ ਵੀ ਮੌਜੂਦ ਹਨ। ਅਬੁਲ ਫਜ਼ਲ ਵੀ ‘ਮਾਇਆਪੁਰ’ ਨੂੰ ਹੀ ਹਰਿਦੁਆਰਾ ਆਖਦਾ ਹੈ।

          ਹਰਿਦੁਆਰ ਦੀ ਆਬਾਦੀ ਉਨ੍ਹੀਵੀਂ ਸਦੀ ਤੋਂ ਬਾਅਦ ਲਗਾਤਾਰ ਵਧਦੀ ਰਹੀ ਹੈ। ਇਥੇ ਮਿਉਂਸਪਲ ਕਮੇਟੀ ਪਹਿਲੀ ਵਾਰ 1868 ਈ. ਵਿਚ ਕਾਇਮ ਹੋਈ ਸੀ। 1898 ਈ. ਤੋਂ ਬਾਅਦ ਯਾਤਰੀਆਂ ਦੀਆਂ ਜ਼ਰੂਰਤਾਂ ਨੂੰ ਮੁਖ ਰਖ ਕੇ ਸ਼ਹਿਰ ਵਿਚ ਬਹੁਤ ਸਾਰੇ ਸੁਧਾਰ ਕੀਤੇ ਗਏ ਹਨ। ਸ਼ਹਿਰ ਵਿਚ ਵਧੇਰੇ ਉਨ੍ਹਾਂ ਹੀ ਚੀਜ਼ਾਂ ਦਾ ਵਪਾਰ ਹੁੰਦਾ ਹੈ, ਜਿਨ੍ਹਾਂ ਦੀ ਯਾਤਰੀਆਂ ਨੂੰ ਲੋੜ ਪੈਂਦੀ ਹੈ।

          ਗੰਗਾ ਨਹਿਰ ਦਰਿਆ ਗੰਗਾ ਵਿਚੋਂ ਹਰਿਦੁਆਰ ਦੇ ਸਥਾਨ ਤੋਂ ਨਿਕਲਦੀ ਹੈ।

          ਆਬਾਦੀ––ਸ਼ਹਿਰ 114, 180(1981); ਮੈ. ਖੇ. 148,946 (1981).

          29º55' ਉ. ਵਿਥ; 78º10' ਪੂ. ਲੰਬ.

          ਹ. ਪੁ. ਐਨ. ਬ੍ਰਿ. ਮਾ. 5 : 700; ਇੰਪ. ਗਾ. ਇੰਡ. 13 : 51


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1628, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.