ਹਵਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਵਨ (ਨਾਂ,ਪੁ) ਸ਼ੁਭ ਕਰਮ ਕਰਨ ਹਿਤ ਘਿਓ ਅਤੇ ਹੋਰ ਸਮੱਗਰੀ ਆਦਿ ਅਗਨੀ ਵਿੱਚ ਦਾਹ ਕਰਦੇ ਹੋਏ ਦੇਵਤਾ ਨਿਮਿੱਤ ਕੀਤਾ ਮੰਤਰ ਜਾਪ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2899, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹਵਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਵਨ [ਨਾਂਪੁ] ਕਿਸੇ ਇਸ਼ਟ ਜਾਂ ਦੇਵਤੇ ਨਮਿਤ ਮੰਤਰ ਪੜ੍ਹ ਕੇ ਘਿਓ ਜੋਂ ਆਦਿ ਸਮੱਗਰੀ ਅੱਗ ਵਿੱਚ ਪਾਉਣ ਦੀ ਕਿਰਿਆ , ਹੋਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2884, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਵਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਵਨ. ਸੰ. ਸੰਗ੍ਯਾ—ਦੇਵਤਾ ਨੂੰ ਵੇਦ ਮੰਤ੍ਰਾਂ ਦ੍ਵਾਰਾ ਬੁਲਾਕੇ ਘੀ ਆਦਿਕ ਪਦਾਰਥਾਂ ਦਾ ਅਗਨਿ ਵਿੱਚ ਪਾਉਣ ਦਾ ਕਰਮ. ਹੋਮ। ੨ ਅਗਨਿਕੁੰਡ। ੩ ਅੱਗ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2762, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਵਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਵਨ, (ਸੰਸਕ੍ਰਿਤ) : ਕਿਸੇ ਦੇਵਤਾ ਜਾਂ ਇਸ਼ਟ ਨਮਿਤ ਮੰਤਰ ਪੜ੍ਹ ਕੇ ਘਿਉ ਜੌਂ ਤਿਲ ਆਦਿ ਅੱਗ ਵਿੱਚ ਪਾਉਣ ਦੀ ਕਿਰਿਆ, ਹੋਮ, ਅਹੂਤੀ ਦੇਣ ਦਾ ਕਰਮ

–ਹਵਨਕੁੰਡ, ਪੁਲਿੰਗ : ਹੋਮ ਕਰਨ ਲਈ ਸ਼ਾਸਤਰ ਵਿਧੀ ਅਨੁਸਾਰ ਬਣਾਇਆ ਹੋਇਆ ਟੋਇਆ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 680, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-20-11-57-09, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.