ਹਾਲਾਤ ਵਿਚ ਤਬਦੀਲੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Change in circumstances_ਹਾਲਾਤ ਵਿਚ ਤਬਦੀਲੀ: ਇਹ ਵਾਕੰਸ਼ ਜ਼ਾਬਤਾ ਫ਼ੌਜਦਾਰੀ ਸੰਘਤ 1973 ਦੀ ਧਾਰਾ 127 (1) ਵਿਚ (1898 ਦੇ ਕੋਡ ਦੀ ਧਾਰਾ489) ਆਉਂਦਾ ਹੈ। ਇਲਾਹਾਬਾਦ ਉੱਚ ਅਦਾਲਤ ਨੇ ਸ਼ਾਹ ਅਬੂ ਇਲੀਆਸ ਬਨਾਮ ਉਲਫ਼ਤ ਬੀਬੀ ਦੇ ਕੇਸ ਵਿਚ ਪ੍ਰੇਖਣ ਕੀਤਾ ਹੈ ਕਿ ਇਸ ਵਾਕੰਸ਼ ਦਾ ਮਤਲਬ ‘‘ਭੱਤਾ ਦੇਣ ਜਾਂ ਲੈਣ ਵਾਲੀ ਧਿਰ ਦੇ ਮਾਇਕ ਹਾਲਾਤ ਵਿਚ ਅਜਿਹੀ ਤਬਦੀਲੀ ਹੈ ਜੋ ਮਾਹਵਾਰ ਭੱਤੇ ਵਿਚ ਵਾਧਾ ਜਾਂ ਘਾਟਾ ਉਚਿਤ ਠਹਿਰਾਉਂਦੇ ਹੋਣ ਨ ਕਿ ਧਿਰਾਂ ਦੇ ਸਟੇਟੱਸ ਵਿਚ ਅਜਿਹੀ ਤਬਦੀਲੀ ਹੈ ਜਿਸ ਵਿਚ ਭੱਤੇ ਦਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਣਾ ਆਉਂਦਾ ਹੈ।’’
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 968, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First