ਹਾਫ਼ਿਜ਼ਾਬਾਦ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਾਫ਼ਿਜ਼ਾਬਾਦ (32°-4' ਉ, 73°-41' ਪੂ): ਪਾਕਿਸਤਾਨ ਦੇ ਗੁਜਰਾਂਵਾਲਾ ਜ਼ਿਲੇ ਵਿਚ ਇਕ ਉਪ ਮੰਡਲੀ ਸ਼ਹਿਰ ਹੈ। ਇੱਥੇ ਇਕ ਇਤਿਹਾਸਿਕ ਸਿੱਖ ਅਸਥਾਨ ਕਿਹਾ ਜਾਂਦਾ ਹੈ ਜੋ 1620 ਵਿਚ ਗੁਰੂ ਹਰਿਗੋਬਿੰਦ ਜੀ ਦੀ ਕਸ਼ਮੀਰ ਤੋਂ ਵਾਪਸੀ ਯਾਤਰਾ ਸਮੇਂ ਇੱਥੇ ਠਹਿਰਨ ਦੀ ਯਾਦ ਦਿਵਾਉਂਦਾ ਹੈ। ਪੰਜਾਬ ਦੀ ਵੰਡ (1947 ਈ.) ਤੋਂ ਪਹਿਲਾਂ ਇਹ ਗੁਰਦੁਆਰਾ ਜਿਸਨੂੰ ‘ਗੁਰਦੁਆਰਾ ਛੇਵੀਂ ਪਾਤਸ਼ਾਹੀ’ ਕਿਹਾ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਬੰਧਿਤ ਰਿਹਾ ਹੈ। ਸਿੱਖ ਪਰੰਪਰਾ ਵਿਚ ਹਾਫ਼ਿਜ਼ਾਬਾਦ ਸ਼ਹਿਰ ਇਕ ਜਨਮ ਸਾਖੀ ਨਾਲ ਸੰਬੰਧਿਤ ਹੋਣ ਕਰਕੇ ਵੀ ਮਸ਼ਹੂਰ ਹੈ। ਇਹ ਜਨਮ ਸਾਖੀ ਓਰੀਐਂਟਲ ਕਾਲਜ, ਲਾਹੌਰ ਦੇ ਭਾਈ ਗੁਰਮੁਖ ਸਿੰਘ ਨੂੰ 1884 ਵਿਚ ਇੱਥੋਂ ਲੱਭੀ ਸੀ। ਭਾਈ ਗੁਰਮੁਖ ਸਿੰਘ ਨੇ ਇਹ ਖਰੜਾ ਐਮ.ਏ. ਮੈਕਾਲਿਫ਼ ਨੂੰ ਦੇ ਦਿੱਤਾ ਸੀ। ਮੈਕਾਲਿਫ਼ ਨੇ ਇਸ ਨੂੰ ਪੱਥਰ ਦੇ ਛਾਪੇ ਨਾਲ ਛਾਪਿਆ। ਭਾਈ ਗੁਰਮੁਖ ਸਿੰਘ ਨੇ ਆਪਣੇ ਇਸ ਪੱਥਰ ਦੇ ਛਾਪੇ ਵਾਲੇ ਐਡੀਸ਼ਨ ਦੀ ਭੂਮਿਕਾ ਵਿਚ ਇਸ ਰਚਨਾ ਨੂੰ ਹਾਫ਼ਿਜ਼ਾਬਾਦ ਜਨਮ ਸਾਖੀ ਕਿਹਾ ਹੈ। ਇਸ ਦਾ ਮੂਲ ਪਾਠ ਕੋਲਬਰੁਕ ਦੇ ਖਰੜੇ ਵਲਾਇਤ ਵਾਲੀ ਜਨਮ ਸਾਖੀ ਨਾਲੋਂ ਬਹੁਤਾ ਭਿੰਨ ਨਹੀਂ ਹੈ।


ਲੇਖਕ : ਮ.ਗ.ਸ. ਅਤੇ ਅਨੁ.: ਰ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1003, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਹਾਫ਼ਿਜ਼ਾਬਾਦ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਹਾਫ਼ਿਜ਼ਾਬਾਦ :           ਇਹ ਸ਼ਹਿਰ ਪੱਛਮੀ ਪੰਜਾਬ (ਪਾਕਿਸਤਾਨ) ਦੇ ਗੁੱਜਰਾਂਵਾਲਾ ਜ਼ਿਲ੍ਹੇ ਵਿਚ, ਵਜ਼ੀਰਾਬਾਦ-ਲਾਇਲਪੁਰ ਰੇਲਵੇ ਲਾਈਨ ਉੱਤੇ, ਵਜ਼ੀਰਾਬਾਤ ਤੋਂ ਲਗਭਗ 40 ਕਿ.ਮੀ. ਦੂਰ ਸਥਿਤ ਹੈ। ਇਸ ਨੂੰ ਬਾਦਸ਼ਾਹ ਅਕਬਰ ਦੇ ਇਕ ਦਰਬਾਰੀ ਹਾਫ਼ਿਜ਼ ਨੇ ਵਸਾਇਆ ਸੀ।ਇਸ ਸ਼ਹਿਰ ਤੋਂ 4 ਕਿ. ਮੀ. ਦੀ ਦੂਰੀ ਤੇ ਚਨਾਬ ਦਰਿਆ ਵਗਦਾ ਹੈ।ਇਸ ਸ਼ਹਿਰ ਦਾ ਜ਼ਿਕਰ 'ਆਇਨੇ ਅਕਬਰੀ' ਵਿਚ ਵੀ ਮਿਲਦਾ ਹੈ।

     ਇਸ ਸ਼ਹਿਰ ਵਿਚ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਗੁਰਦੁਆਰਾ ਹੈ। ਜਿਥੇ ਗੁਰੂ ਸਾਹਿਬ ਕਸ਼ਮੀਰ ਤੋਂ ਵਾਪਸੀ ਸਮੇਂ ਠਹਿਰੇ ਸਨ।ਸਿੱਖ ਰਾਜ ਸਮੇਂ ਚਾਲੀ ਘੁਮਾਉਂ ਜ਼ਮੀਨ ਇਸ ਗੁਰਦੁਆਰੇ ਦੇ ਨਾਂ ਸੀ। ਹਾੜ੍ਹ ਦੇ ਮਹੀਨੇ ਦੀ ਪੰਦਰਾਂ ਤਾਰੀਕ ਨੂੰ ਇਥੇ ਭਾਰੀ ਮੇਲਾ ਲਗਦਾ ਸੀ। ਇਹ ਇਕ ਪ੍ਰਸਿੱਧ ਅਨਾਜ ਮੰਡੀ ਹੈ। ਇਥੇ ਕਪਾਹ ਵੇਲਣ ਅਤੇ ਆਟਾ ਪੀਹਣ ਦੇ ਵੱਡੇ ਕਾਰਖ਼ਾਨੇ ਵੀ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 617, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-27-04-49-32, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗ. ਇੰਡ. 5: ਮ. ਕੋ. : 272

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.