ਹਿੱਸਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਿੱਸਾ (ਨਾਂ,ਪੁ) 1 ਕਿਸੇ ਵੱਡੀ ਚੀਜ਼ ਦਾ ਨਿੱਕਾ ਭਾਗ 2 ਵੰਡ ਵਿੱਚ ਮਿਲੀ ਜਾਂ ਮਿਲਣ ਵਾਲੀ ਸੰਪਤੀ 3 ਗੱਡੇ ਦੇ ਤਲ ਥੱਲੇ ਲੱਗੀਆਂ ਦੋ ਲੰਮੀਆਂ ਲੱਕੜਾਂ ਦਾ ਜੋੜਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11440, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹਿੱਸਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਿੱਸਾ [ਨਾਂਪੁ] ਭਾਗ , ਅੰਗ; ਟੋਟਾ , ਟੁਕੜਾ; ਯੋਗਦਾਨ, ਸਹਿਯੋਗ, ਦੇਣ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹਿੱਸਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਿੱਸਾ. ਅ਼ ਹਿ਼ੱਹ. ਸੰਗ੍ਯਾ—ਭਾਗ. ਵਰਤਾਰਾ. ਛਾਂਦਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11178, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹਿੱਸਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਿੱਸਾ, (ਅਰਬੀ) / ਪੁਲਿੰਗ : ੧. ਭਾਗ, ਖੰਡ, ਟੁਕੜਾ, ਟੋਟਾ, ਅੰਗ, ਵੰਡ; ੨. ਵੰਡ ਵਿੱਚ ਆਈ ਢੇਰੀ; ੩. ਕਿਸੇ ਨਫ਼ੇ ਜਾਂ ਨੁਕਸਾਨ ਦੀ ਵੰਡ ਜੋ ਕਿਸੇ ਬਪਾਰ ਵਿਚੋਂ ਪਰਾਪਤ ਹੋਵੇ, (ਲਾਗੂ ਕਿਰਿਆ : ਹੋਣਾ, ਕੱਢਣਾ, ਦੇਣਾ, ਪਾਉਣਾ), ਕਿਸੇ ਸੀਰੀ ਦਾ ਦਾਣਿਆਂ ਉਤੇ ਕਿਸੇ ਜ਼ਿਮੀਂਦਾਰ ਦਾ ਕਾਮਾ ਹੋਣ ਦਾ ਭਾਵ (ਲਾਗੂ ਕਿਰਿਆ : ਕਰਨਾ)
–ਹਿੱਸਾ ਹਾਕਮੀ, ਪੁਲਿੰਗ : ਪੈਦਾਵਾਰ ਦਾ ਉਹ ਹਿੱਸਾ ਜੋ ਮਾਲਕ ਲੈਂਦਾ ਹੈ
–ਹਿੱਸਾ ਜੀਰਾ, (ਪੁਆਧੀ) / ਪੁਲਿੰਗ : ਉਹ ਹਿੱਸਾ ਜੋ ਕਾਮਾ ਜੱਟ ਨਾਲ ਖੇਤੀ ਦੇ ਕੰਮ ਦਾ ਕਰਦਾ ਹੈ
–ਹਿੱਸੇ ਆਇਆ, ਵਿਸ਼ੇਸ਼ਣ / ਪੁਲਿੰਗ : ਵੰਡ ਵਿੱਚ ਆਇਆ (ਭਾਗ)
–ਹਿੱਸੇ ਕਰਨਾ, ਕਿਰਿਆ ਸਕਰਮਕ : ਵੰਡਣਾ
–ਹਿੱਸੇ ਬਹਿੰਦਾ, ਵਿਸ਼ੇਸ਼ਣ / ਪੁਲਿੰਗ : ਵੰਡ ਵਿੱਚ ਆਉਂਦਾ (ਹਿੱਸਾ)
–ਹਿੱਸੇਦਾਰ, ਵਿਸ਼ੇਸ਼ਣ / ਪੁਲਿੰਗ : ਜੋ ਹਿੱਸਾ ਲਵੇ ਜਾਂ ਰੱਖੇ, ਬਟਵਾਰੇ ਜਾਂ ਨਫ਼ੇ ਨੁਕਸਾਨ ਦਾ ਅਧਿਕਾਰੀ, ਸਾਂਝੀ, ਸਾਂਝੀਵਾਲ, ਭਾਈਵਾਲ, ਸੀਰੀ
–ਹਿੱਸੇਦਾਰੀ, ਇਸਤਰੀ ਲਿੰਗ : ਭਾਈਵਾਲੀ, ਹਿੱਸੇਦਾਰ ਹੋਣ ਦਾ ਭਾਵ, ਸ਼ਿਰਕਤ, ਸਾਂਝ, ਸਾਂਝੀਵਾਲੀ
–ਹਿੱਸੇ ਰਲਣਾ, ਮੁਹਾਵਰਾ : ਜ਼ਿਮੀਂਦਾਰ ਦਾ ਕਾਮਾ ਬਣਨਾ
–ਹਿੱਸੇਵੰਡ, ਇਸਤਰੀ ਲਿੰਗ : ਵੰਡ, ਲਾਟ, ਬਟਵਾਰਾ, ਤਕਸੀਮ, ਅਲਾਟਮੈਂਟ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3172, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-31-04-21-03, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First