ਹੀਲਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੀਲਾ (ਨਾਂ,ਪੁ) ਕੰਮ ਕਾਜ ਲਈ ਕੀਤਾ ਉਪਰਾਲਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3898, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹੀਲਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੀਲਾ [ਨਾਂਪੁ] ਯਤਨ, ਕੋਸ਼ਿਸ਼, ਚਾਰਾ , ਉਪਰਾਲਾ; ਬਹਾਨਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3888, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹੀਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੀਲਾ ਸੰਗ੍ਯਾ—ਛਲ. ਫਰੇਬ। ੨ ਦੁੱਖ. “ਮਨ ਨ ਸੁਹੇਲਾ ਪਰਪੰਚ ਹੀਲਾ.” (ਗਉ ਮ: ੫) “ਸਾਧਨ ਕੋ ਹਰਤਾ ਜੋਉ ਹੀਲੌ.” ਕ੍ਰਿਸਨਾਵ) ੩ ਅ਼ ਹ਼ੀਲਹ. ਬਹਾਨਾ. “ਹੀਲੜਾ ਏਹੁ ਸੰਸਾਰੋ.” (ਵਡ ਮ: ੧ ਅਲਾਹਣੀ) ੪ ਆਪਣੇ ਬਚਾਉ ਲਈ ਯੁਕਤਿ ਸੋਚਣ ਦੀ ਕ੍ਰਿਯਾ (ਤਦਬੀਰ).
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3742, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹੀਲਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਹੀਲਾ (ਸੰ.। ਅ਼ਰਬੀ ਹ਼ੀਲਾ) ੧. ਬਹਾਨਾ। ਯਥਾ-‘ਮਨ ਨ ਸੁਹੇਲਾ ਪਰਪੰਚੁ ਹੀਲਾ’ ਸੰਸਾਰ ਦੇ ਬਹਾਨਿਆਂ ਵਿਚ ਮਨ ਸੁਖੀ ਨਹੀਂ ਹੁੰਦਾ ।
੨. ਪੰਜਾਬੀ ਵਿਚ ਹੀਲਾ=ਪ੍ਰਯਤਨ ਕਰਨ ਨੂੰ ਬੋਲਦੇ ਹਨ ਤੇ ਸੰਪ੍ਰਦਾਈ -ਦੁਖ- ਅਰਥ ਬੀ ਸੁਣਾਉਂਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3647, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਹੀਲਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੀਲਾ, (ਅਰਬੀ) / ਪੁਲਿੰਗ : ੧. ਬਹਾਨਾ, ਪੱਜ, ਫ਼ਰੇਬ; ੨. ਆਪਣੇ ਬਚਾਉ ਲਈ ਕੀਤੀ ਜੁਗਤ; ੩. ਯਤਨ, ਕੰਮ ਕਾਜ, ਉੱਦਮ, ਚਾਰਾ, ਉਪਾਉ, ਉਪਰਾਲਾ (ਲਾਗੂ ਕਿਰਿਆ : ਸੋਚਣਾ, ਕਰਨਾ, ਬਣਾਉਣਾ)
–ਹਰ ਹੀਲੇ, ਕਿਰਿਆ ਵਿਸ਼ੇਸ਼ਣ : ਹਰ ਹਾਲਤ ਵਿੱਚ, ਕਿਸੇ ਨਾ ਕਿਸੇ ਤਰ੍ਹਾਂ
–ਹੀਲਾਸਾਜ਼ੀ, ਇਸਤਰੀ ਲਿੰਗ : ਬਹਾਨੇ ਬਣਾਉਣ ਦਾ ਭਾਵ ਜਾਂ ਕਿਰਿਆ
–ਹੀਲਾ ਹਵਾਲਾ, ਪੁਲਿੰਗ : ਉਪਰਾਲਾ, ਯਤਨ, ਕੋਸ਼ਸ਼ (ਲਾਗੂ ਕਿਰਿਆ : ਕਰਨਾ, ਬਣਾਉਣਾ)
–ਹੀਲਾ ਵਸੀਲਾ, ਪੁਲਿੰਗ : ਉਪਾਉ ਤੇ ਜ਼ਰੀਆ, ਕੋਸ਼ਸ਼ ਤੇ ਸਫ਼ਾਰਸ਼
–ਹੀਲੇ ਰਿਜ਼ਕ ਬਹਾਨੇ ਮੌਤ, ਅਖੌਤ : ਰੋਟੀ ਕਮਾਉਣ ਲਈ ਕੋਈ ਉਦਮ ਕਰਨਾ ਪੈਂਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1105, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-07-03-57-51, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First