ਹੰਝੂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੰਝੂ (ਨਾਂ,ਪੁ) ਦੁੱਖ ਸੋਗ ਜਾਂ ਬੇਹਦ ਖੁਸ਼ੀ ਕਾਰਨ ਅੱਖਾਂ ਵਿੱਚੋਂ ਸਿੰਮਿਆਂ ਪਾਣੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12094, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹੰਝੂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੰਝੂ [ਨਾਂਪੁ] ਗ਼ਮ ਜਾਂ ਬਹੁਤੀ ਖ਼ੁਸ਼ੀ ਵੇਲ਼ੇ ਅੱਖਾਂ ਵਿੱਚੋਂ ਡਿੱਗੀ ਪਾਣੀ ਦੀ ਬੂੰਦ , ਅੱਥਰੂ , ਅਸ਼ਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12078, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੰਝੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੰਝੂ. ਸੰਗ੍ਯਾ—ਅਸ਼੍ਰੁ. ਆਂਸੂ. ਅਥ੍ਰੂ. “ਦੁਖ ਹੰਝੂ ਰੋਵੈ.” (ਭਾਗੁ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12006, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੰਝੂ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੰਝੂ, ਪੁਲਿੰਗ : ਪਾਣੀ ਜੋ ਅੱਖਾਂ ਵਿਚੋਂ ਬਹੁਤੇ ਗ਼ਮ ਦੁਖ ਜਾਂ ਖੁਸ਼ੀ ਵਿੱਚ ਨਿਕਲੇ, ਅੱਥਰੂ (ਲਾਗੂ ਕਿਰਿਆ : ਕੇਰਨਾ, ਡਿੱਗਣਾ, ਡੇਗਣਾ; ਥੰਮ੍ਹਣਾ, ਨਿਕਲਣਾ, ਵਹਾਉਣਾ, ਵਗਾਉਣਾ)

–ਹੰਝੂਆਂ ਦਾ ਹੜ੍ਹ ਵਗਾਉਣਾ, ਮੁਹਾਵਰਾ : ਬਹੁਤ ਰੋਣਾ, ਬਹੁਤ ਗਿਰੀਆਜ਼ਾਰੀ ਕਰਨਾ

–ਹੰਝੂਆਂ ਦਾ ਦਰਿਆ ਵਗਾਉਣਾ, ਮੁਹਾਵਰਾ : ਬਹੁਤ ਰੋਣਾ, ਜ਼ਾਰ ਜ਼ਾਰ ਹੋਣਾ

–ਹੰਝੂਆਂ ਦੀ ਝੜੀ ਲਾਉਣਾ, ਮੁਹਾਵਰਾ : ਬਹੁਤ ਗਿਰੀਆਜ਼ਾਰੀ ਕਰਨਾ

–ਹੰਝੂਆਂ ਦਾ ਹਾਰ ਪਰੋਣਾ, ਮੁਹਾਵਰਾ : ਬਹੁਤ ਗਿਰੀਆਜ਼ਾਰੀ ਕਰਨਾ

–ਹੰਝੂਆਂ ਨਾਲ ਮੂੰਹ ਧੋਣਾ, ਮੁਹਾਵਰਾ : ਬਹੁਤ ਰੋਣਾ, ਬਹੁਤ ਗਿਰੀਆਜ਼ਾਰੀ ਕਰਨਾ

–ਹੰਝੂ ਕੇਰਨਾ, ਮੁਹਾਵਰਾ : ਰੋਣਾ, ਰੋਣ ਲੱਗ ਪੈਣਾ, ਰੋ ਕੇ ਦੱਸਣਾ

–ਹੰਝੂ ਨਾ ਡਿਗਣਾ, ਮੁਹਾਵਰਾ : ਜ਼ਰਾ ਵੈਰਾਗ ਨਾ ਆਉਣਾ, ਬਹੁਤ ਕਠੋਰਚਿਤ ਹੋਣਾ

–ਹੰਝੂ ਨਾ ਥੰਮ੍ਹਣਾ, ਮੁਹਾਵਰਾ : ਰੋਈ ਜਾਣਾ, ਰੋਂਦੇ ਰਹਿਣਾ, ਬੇਹੱਦ ਗਿਰੀਆਜ਼ਾਰੀ ਕਰਨਾ

–ਹੰਝੂ ਭਰ ਆਉਣਾ, ਮੁਹਾਵਰਾ : ਰੋਣ ਆ ਜਾਣਾ, ਗਲੇਡੂ ਭਰ ਲੈਣਾ, ਅੱਖਾਂ ਵਿੱਚ ਪਾਣੀ ਆ ਜਾਣਾ

–ਹੰਝੂ ਭਰ ਲੈਣਾ, ਮੁਹਾਵਰਾ : ਅੱਖਾਂ ਵਿੱਚ ਗਲੇਡੂ ਆਉਣਾ, ਵੈਰਾਗ ਆਉਣਾ

–ਹੰਝੂ ਭਰ ਲਿਆਉਣਾ, ਮੁਹਾਵਰਾ : ਵੈਰਾਗ ਵਿੱਚ ਆਉਣਾ, ਰੋ ਪੈਣਾ

–ਖੂਨ ਦੇ ਹੰਝੂ ਰੋਣਾ, ਮੁਹਾਵਰਾ : ਜ਼ਾਰ ਜ਼ਾਰ ਰੋਣਾ, ਬੜੇ ਕਹਿਰ ਦਾ ਰੋਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3393, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-04-01-51-49, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.