ਹੱਟੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੱਟੀ (ਨਾਂ,ਇ) ਘਰੇਲੂ ਚੀਜਾਂ ਵਸਤਾਂ ਦੀ ਦੁਕਾਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3647, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹੱਟੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੱਟੀ [ਨਾਂਇ] ਵੇਖੋ ਹੱਟ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3637, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹੱਟੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੱਟੀ ਦੇਖੋ, ਹਟ ੩.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3525, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹੱਟੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੱਟੀ, ਇਸਤਰੀ ਲਿੰਗ : ਛੋਟੀ ਹੱਟ, ਦੁਕਾਨ, ਉਹ ਜਗ੍ਹਾ ਜਿਥੋਂ ਜ਼ਿੰਦਗੀ ਦੀਆਂ ਲੋੜੀਂਦੀਆਂ ਵਸਤੂਆਂ ਖਰੀਦੀਆਂ ਜਾਣ (ਲਾਗੂ ਕਿਰਿਆ : ਖੁਲ੍ਹਣਾ, ਖੋਲ੍ਹਣਾ, ਬੰਦ ਕਰਨਾ, ਮਾਰਨਾ)
–ਹੱਟੀ ਕਰਨਾ, ਮੁਹਾਵਰਾ : ੧. ਦੁਕਾਨ ਚਲਾਉਣਾ, ਦੁਕਾਨਦਾਰੀ ਦਾ ਕੰਮ ਕਰਨਾ; ੨. ਦੁਕਾਨ ਖੋਲ੍ਹਣਾ ਜਾਂ ਕੱਢਣਾ
–ਹੱਟੀ ਕਰਾੜ ਜੰਗਲ ਬਘਿਆੜ, ਅਖੌਤ : ਕਰਾੜ ਦੇ ਗਲ ਉਸ ਦੀ ਹੱਟੀ ਤੇ ਨਹੀਂ ਪੈਣਾ ਚਾਹੀਦਾ ਤੇ ਜੰਗਲ ਵਿੱਚ ਬਘਿਆੜ ਨਾਲ ਨਹੀਂ ਛੇੜਖਾੜੀ ਕਰਨੀ ਚਾਹੀਦੀ, ਪੱਤਣ ਮੇਉ ਨਾ ਛੇੜੀਏ ਹੱਟੀ ਤੇ ਕਰਾੜ
–ਹੱਟੀ ਚਲ ਪੈਣਾ, ਮੁਹਾਵਰਾ : ਦੁਕਾਨ ਤੇ ਗਾਹਕ ਬਹੁਤ ਆਉਣ ਲੱਗ ਪੈਣਾ, ਬਹੁਤ ਵਿਕਰੀ ਹੋਣ ਲੱਗਣਾ
–ਹੱਟੀ ਚਲਾਉਣਾ, ਮੁਹਾਵਰਾ : ਵਪਾਰ ਤੋਰਨਾ, ਹੱਟੀ ਦਾ ਕੰਮ ਕਰਨਾ
–ਪੱਤਣ ਮੇਉ ਨਾ ਛੇੜੀਏ ਹੱਟੀ ਤੇ ਕਰਾੜ, ਅਖੌਤ : ਕਿਸੇ ਨਾਲ ਐਸੇ ਥਾਂ ਨਹੀਂ ਖੌਝਣਾ ਚਾਹੀਦਾ ਹੈ ਜਿਥੇ ਉਸ ਦਾ ਵਧੇਰੇ ਜ਼ੋਰ ਹੋਵੇ
–ਤੇਲ ਹੱਟੀ ਦਾ ਘਿਉ ਜੱਟੀ ਦਾ, ਅਖੌਤ : ਹੱਟੀ ਦਾ ਤੇਲ ਸਾਫ਼ ਤੇ ਜੱਟੀ ਦਾ ਘਿਉ ਖਰਾ ਹੁੰਦਾ ਹੈ
–ਹੱਟੀ ਪੱਟੀ, ਹੱਟੀ ਵੱਟੀ, ਹੱਟੀ ਪੱਖੀ, (ਮਲਵਈ) : ਬਪਾਰ, ਬਿਉਪਾਰ, ਦੁਕਾਨਦਾਰੀ
–ਹੱਟੀ ਪਾਉਣਾ, ਮੁਹਾਵਰਾ : ਨਵੀਂ ਦੁਕਾਨ ਖੋਲ੍ਹਣਾ, ਵਪਾਰ ਸ਼ੁਰੂ ਕਰਨਾ
–ਹੱਟੀ ਲਗਾਉਣਾ, ਹੱਟੀ ਲਾਉਣਾ, ਮੁਹਾਵਰਾ : ਹੱਟੀ ਖੋਲ੍ਹ ਕੇ ਸੌਦੇ ਦੀਆਂ ਚੀਜ਼ਾਂ ਥਾਉ ਥਾਈਂ ਸਜਾਉਣਾ, ਵਕਾਊ ਚੀਜ਼ਾਂ ਨੂੰ ਕਿਸੇ ਜਗ੍ਹਾ ਹੱਟੀ ਦੀ ਸ਼ਕਲ ਤੇ ਸਜਾ ਬਹਿਣਾ
–ਹੱਟੀ ਵਧਾਉਣਾ, ਮੁਹਾਵਰਾ : ਹੱਟੀ ਬੰਦ ਕਰਨਾ
–ਹੱਟੀ ਵੜਨਾ ਮਿਲੇ ਨਾ ਤੇ ਮਹਿਤਿਆ ਪੂਰਾ ਤੋਲ, ਅਖੌਤ : ਜਦ ਕਿਸੇ ਦੀ ਪੁੱਛਗਿੱਛ ਕੋਈ ਨਾ ਹੋਵੇ ਅਰ ਕੋਈ ਉਸ ਨੂੰ ਝੂਠੀ ਫੁਲਾਹੁਣੀ ਦਿੰਦਾ ਹੋਏ ਤਾਂ ਇਹ ਅਖਾਣ ਪਾਉਂਦੇ ਹਨ
–ਹੱਟੀ ਵਾਲਾ, ਪੁਲਿੰਗ : ਖਤਰੇਟਾ, ਹਟਵਾਣੀਆ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1163, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-04-04-42-19, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First