ਹੱਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੱਦ [ਨਾਂਇ] ਸੀਮਾ, ਬੰਨਾ , ਕਿਨਾਰਾ, ਸਰਹੱਦ, ਬਾਰਡਰ, ਆਖ਼ਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26952, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੱਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੱਦ. ਅ਼ ਹ਼ੱਦ. ਸੰਗ੍ਯਾ—ਕਿਨਾਰਾ. ਸੀਮਾ. ਅਵਧਿ। ੨ ਤੇਜੀ. ਤੁੰਦੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26561, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੱਦ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੱਦ, ਅਰਬੀ / ਇਸਤਰੀ ਲਿੰਗ : ੧. ਕਿਨਾਰਾ, ਬੰਨਾ, ਅਖੀਰ; ੨. ਸਰਹੱਦ, ਸੀਮਾ, ਲਾਈਨ ਜੋ ਦੋ ਇਲਾਕਿਆਂ ਨੂੰ ਇੱਕ ਦੂਜੇ ਤੋਂ ਨਖੇੜੇ; ੩. ਆਖਰੀ ਮੁਕਾਮ; ੪. ਘੇਰਾ, ਜੂਹ, ਹਾਤਾ, ਵਾੜਾ, ਇਲਾਕਾ, ਰਕਬਾ; ੫. ਵੱਧ ਤੋਂ ਵੱਧ ਜਾਂ ਘੱਟ ਤੋਂ ਘੱਟ ਮਾਤਰਾ;੬. ਨਿਯਮ, ਮਰਯਾਦਾ, ਸੰਜਮ, ਸ਼ਰ੍ਹਾ, ਪਾਬੰਦੀ; ੭. ਅਖਤਿਆਰ, ਅਧਿਕਾਰ

–ਹੱਦ ਅੰਦਰ, ਕਿਰਿਆ ਵਿਸ਼ੇਸ਼ਣ : ਹੱਦ ਦੇ ਅੰਦਰ, ਆਪਣੇ ਅਖਤਿਆਰ ਜਾਂ ਤਾਕਤ ਤੋਂ ਬਾਹਰ ਨਾ ਹੋ ਕੇ

–ਹਦ ਹੋ ਜਾਣਾ, ਹੱਦ ਹੋਣਾ, ਮੁਹਾਵਰਾ : ਕਿਸੇ ਗੱਲ ਦੀ ਅਤਿ ਹੋ ਜਾਣਾ, ਕਿਸੇ ਗੱਲ ਦੀ ਅਤਿ ਤੇ ਅਸਚਰਜ ਪਰਗਟ ਕਰਨ ਲਈ ਕਹਿੰਦੇ ਹਨ

–ਹੱਦ ਕਰਨਾ, ਮੁਹਾਵਰਾ : ਗਜ਼ਬ ਕਰਨਾ, ਅਜੇਹੀ ਗੱਲ ਕਰਨਾ ਕਿ ਉਸ ਤੋਂ ਅੱਗੇ ਹੋਰ ਹੋਣੀ ਅਸੰਭਵ ਹੋਵੇ, ਓੜਕ ਨੂੰ ਪੁਚਾਉਣਾ, ਕਮਾਲ ਕਰਨਾ

–ਹੱਦ ਦੇ ਅੰਦਰ, ਕਿਰਿਆ ਵਿਸ਼ੇਸ਼ਣ : ੧. ਖਾਸ ਇਲਾਕੇ ਜਾਂ ਰਕਬੇ ਦੀ ਹਦੂਦ ਵਿੱਚ; ੨. ਅਧਿਕਾਰ ਜਾਂ ਅਖ਼ਤਿਆਰ ਤੋਂ ਬਾਹਰ ਨਾ ਹੋ ਕੇ, ਮਰਯਾਦਾ ਵਿੱਚ

–ਹੱਦਬਸਤ, ਫ਼ਾਰਸੀ / ਇਸਤਰੀ ਲਿੰਗ : ਹੱਦ ਵਿੱਚ ਆਇਆ ਹੋਇਆ, ਸੀਮਾਬੱਧ, ਹੱਦਾਂ ਦਾ ਫੈਸਲਾ, ਹਦਬੰਧੀ

–ਹਦਬੰਦੀ, ਇਸਤਰੀ ਲਿੰਗ : ਸੀਮੰਤਨ, ਸੀਮਨ, ਹਦਦਸਤ

–ਹਦਬੰਦੀ ਕਰਨਾ, ਮੁਹਾਵਰਾ : ੧. ਹਦਾਂ ਮਿਥਣਾ, ਕਿਸੇ ਹਦ ਦੇ ਨਿਸ਼ਾਨ ਲਾਉਣਾ, ਹਦ ਨਿਸ਼ਚਿਤ ਕਰਨਾ; ੨. ਰੋਕ ਲਾਉਣਾ

–ਹਦ ਬੰਨ੍ਹਣਾ, ਮੁਹਾਵਰਾ : ਹਦਬਸਤ ਕਰਨਾ, ਕੋਈ ਹਦ ਨਿਸ਼ਚਿਤ ਕਰਨਾ

–ਹਦ ਮੁਕਾਉਣਾ, ਮੁਹਾਵਰਾ : ਓੜਕ ਕਰਨਾ, ਬਹੁਤ ਅੱਗੇ ਵਧਣਾ, ਨਿਹੈਤ ਵਧੀਆ ਕੰਮ ਕਰਨਾ

–ਹਦ ਵੇਖਣਾ, ਮੁਹਾਵਰਾ : ਬੰਨ੍ਹੇ ਤੋੜੀਂ ਪੁਜਣਾ, ਅੰਤ ਦਾ ਪਤਾ ਲੈਣਾ

–ਹਦੋਂ ਬਾਹਰ, ਕਿਰਿਆ ਵਿਸ਼ੇਸ਼ਣ : ਵਿੱਤ ਤੋਂ ਵਧਕੇ, ਮਰਯਾਦਾ ਦੀ ਉਲੰਘਣਾ ਕਰ ਕੇ, ਅਖ਼ਤਿਆਰੋਂ ਜਾਂ ਵਸੋਂ ਬਾਹਰ

–ਹਦੋਂ ਬਾਹਰਾ, ਵਿਸ਼ੇਸ਼ਣ : ਜਿਸ ਤੋਂ ਵੱਧ ਕੇ ਕੋਈ ਨਾ ਹੋਵੇ, ਬਹੁੱਤ ਹੀ ਬੇਹਦ, ਬੇਓੜਕ, ਬੇਅੰਤ

–ਹਦੋਂ ਵਧ, ਵਿਸ਼ੇਸ਼ਣ : ਵਧੇਰਾ, ਬਹੁਤ ਜ਼ਿਆਦਾ

–ਬੇਹਦ, ਵਿਸ਼ੇਸ਼ਣ : ਹੱਦੋਂ ਬਾਹਰਾ, ਜਿਸ ਦੀ ਹੱਦ ਨਹੀਂ, ਬੇਅੰਤ, ਅਤੀ, ਅਪਾਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8182, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-12-03-58-52, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.