ਖ਼ਰਬੂਜ਼ਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖ਼ਰਬੂਜ਼ਾ (ਨਾਂ,ਪੁ) ਵੇਖੋ : ਖੱਖੜੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1995, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖ਼ਰਬੂਜ਼ਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖ਼ਰਬੂਜ਼ਾ [ਨਾਂਪੁ] ਗਰਮੀ ਦੀ ਰੁੱਤ ਦਾ ਇੱਕ ਗੋਲ਼ਾਕਾਰ ਮਿੱਠਾ ਫਲ਼, ਖਰਬਾੜੂ, ਖੱਖੜੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1995, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖ਼ਰਬੂਜ਼ਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਖ਼ਰਬੂਜ਼ਾ : ਖ਼ਰਬੂਜ਼ਾ ਉੱਤਰੀ ਭਾਰਤ ਦਾ ਇਕ ਮਹੱਤਵਪੂਰਨ ਫ਼ਲ ਹੈ। ਕਾਸ਼ਤ ਦੇ ਢੰਗ ਸਬਜ਼ੀਆਂ ਵਾਲੇ ਹੋਣ ਕਾਰਨ ਸੰਸਾਰ ਦੇ ਬਹੁਤ ਸਾਰੇ ਭਾਗਾਂ ਵਿਚ ਖ਼ਰਬੂਜ਼ੇ, ਤਰਬੂਜ਼ ਤੇ ਕੱਕੜੀ ਆਦਿ ਨੂੰ ਸਬਜ਼ੀਆਂ ਵਿਚ ਹੀ ਗਿਣਿਆ ਜਾਂਦਾ ਹੈ। ਏਸ਼ੀਆ ਵਿਚ ਇਨ੍ਹਾਂ ਦੀ ਗਿਣਤੀ ਫ਼ਲਾਂ ਵਿਚ ਕੀਤੀ ਜਾਂਦੀ ਹੈ। ਭਾਰਤ ਵਿਚ ਖ਼ਰਬੂਜ਼ਿਆਂ ਦਾ ਅੰਤਰ-ਰਾਜੀ ਵਪਾਰ ਕਾਫ਼ੀ ਹੁੰਦਾ ਹੈ। ਬਿਹਾਰ, ਉੱਤਰ-ਪ੍ਰਦੇਸ਼, ਪੰਜਾਬ ਤੇ ਰਾਜਸਥਾਨ ਵਿਚ ਖ਼ਰਬੂਜ਼ਿਆਂ ਦੀ ਖੇਤੀ ਕਾਫ਼ੀ ਵੱਡੇ ਪੈਮਾਨੇ ਤੇ ਹੁੰਦੀ ਹੈ। ਦੱਖਣ ਵਿਚ ਇਹ ਆਂਧਰਾ ਪ੍ਰਦੇਸ਼ ਤੇ ਮਦਰਾਸ ਵਿਚ ਹੁੰਦੇ ਹਨ। ਖ਼ਰਬੂਜ਼ਾ ਬਹੁਤ ਬਲ-ਵਰਧਕ, ਪੌਸ਼ਟਿਕ ਅਤੇ ਕਬਜ਼-ਕੁਸ਼ਾਂ ਮੰਨਿਆ ਜਾਂਦਾ ਹੈ। ਵੱਖ ਵੱਖ ਕਿਸਮਾਂ ਦੇ ਖ਼ਰਬੂਜ਼ਿਆਂ ਵਿਚ ਭੋਜਨ ਤੱਤਾਂ ਦੀ ਮਿਕਦਾਰ ਵੱਖਰੀ ਵੱਖਰੀ ਹੁੰਦੀ ਹੈ। ਹੇਠਾਂ ਖ਼ਰਬੂਜ਼ੇ ਦੇ ਭੋਜਨ ਗੁਣਾਂ ਦਾ ਮੋਟਾ ਜਿਹਾ ਵਿਸ਼ਲੇਸ਼ਣ ਦਿਤਾ ਜਾਂਦਾ ਹੈ:-

ਤੱਤ

ਪ੍ਰਤੀਸ਼ਤ

ਪਾਣੀ

92.7% ''  ''

 

ਪ੍ਰੋਟੀਨ

0.6 ''  ''

 

ਚਰਬੀ

0.2 ''  ''

 

ਕੈਲਸ਼ੀਅਮ

0.017 ''  ''

 

ਕਾਰਬੋਹਾਈਡ੍ਰੇਟ

5.9 ''  ''

 

ਰੇਸ਼ੇ

0.5 ''  ''

 

ਸ਼ੱਕਰ

5.40 ''  ''

ਕਿਸਮ ਅਨੁਸਾਰ ਘੱਟ ਵੱਧ ਵੀ ਹੋ ਸਕਦੀ ਹੈ।

ਲੋਹਾ ਵਿਟਾਮਿਨ ਸੀ + +

0.0004 ''  ''

 

          ਖ਼ਰਬੂਜ਼ੇ ਦਾ ਮੂਲ ਸਥਾਨ -ਈਰਾਨ ਦੀਆਂ ਗਰਮ ਵਾਦੀਆਂ ਤੇ ਉੱਤਰ ਪੱਛਮੀ ਭਾਰਤ ਮੰਨਿਆ ਜਾਂਦਾ ਹੈ। ਖ਼ਰਬੂਜਾਂ ਕੁਕਰਬਿਟੇਸੀ ਕੁਲ, ਕਿਊਕੂਮਿਸ ਪ੍ਰਜਾਤੀ ਅਤੇ ਮੈਲੋ ਜਾਤੀ ਨਾਲ ਸਬੰਧਤ ਹੈ। ਫੁੱਟ ਤੇ ਕੱਕੜੀ ਵੀ ਇਸੇ ਜਾਤੀ ਵਿਚੋਂ ਹਨ। ਭਾਰਤ ਵਿਚ ਜਕੁੰਬਾ ਤੇ ਕੈਂਪੋ ਆਦਿ ਵਿਦੇਸ਼ੀ ਕਿਸਮਾਂ ਵੀ ਕਾਫ਼ੀ ਉਗਾਈਆਂ ਜਾਂਦੀਆਂ ਹਨ। ਇਸ ਸਮੇਂ ਯੂ. ਪੀ. ਦੀਆਂ ਲਖਨਊ ਸਫੈਦਾ, ਹਰੀ ਧਾਰੀ, ਫੈਜ਼ਾਬਾਦੀ ਆਦਿ, ਪੰਜਾਬ ਦੀਆਂ ਕੁਟਾਣਾਂ, ਅੰਮ੍ਰਿਤਸਰੀ; ਰਾਜਸਥਾਨ ਦੀਆਂ ਦੁਰਗਾਪੁਰ, ਮਧੂ ਤੇ ਟੋਂਕ ਕਿਸਮਾਂ ਆਮ ਉਗਾਈਆਂ ਜਾਂਦੀਆਂ ਹਨ। ਖ਼ਰਬੂਜ਼ੇ ਦੀ ਇਕ ਹੋਰ ਕਿਸਮ ਜਿਸ ਦਾ ਨਾਂ ਸਰਦਾ ਹੈ, ਅਫ਼ਗਾਨਿਸਤਾਨ ਵਿਚ ਉਗਾਈ ਜਾਂਦੀ ਹੈ। ਸਰਦਾ ਨਾਂ ਸਿਰਫ ਮਿੱਠੇ ਤੇ ਮੋਟੇ ਗੁੱਦੇ ਵਾਲਾ ਤੇ ਚੰਗੇ ਸੁਆਦ ਵਾਲਾ ਹੁੰਦਾ ਹੈ ਸਗੋਂ ਇਹ ਬਹੁਤ ਦੇਰ ਤਕ ਰਹਿ ਸਕਦਾ ਹੈ।

          ਪੌਣ ਪਾਣੀ – ਖ਼ਰਬੂਜ਼ੇ ਲਈ ਗਰਮ ਅਤੇ ਖ਼ੁਸ਼ਕ ਜਲਵਾਯੂ ਲੋੜੀਂਦੀ ਹੈ। ਇਸ ਨਾਲ ਇਸ ਦੀ ਖੁਸ਼ਬੂ ਚੰਗੀ ਹੋ ਜਾਂਦੀ ਹੈ। ਸਿੱਲ੍ਹੇ ਪੌਣਪਾਣੀ ਵਿਚ ਪੱਤਿਆਂ ਨੂੰ ਕਈ ਰੋਗ ਲਗ ਜਾਂਦੇ ਹਨ। ਖ਼ਰਬੂਜ਼ੇ ਦੇ ਪੱਕਣ ਸਮੇਂ ਜੇ ਜ਼ਮੀਨ ਵਿਚ ਨਮੀ ਜ਼ਿਆਦਾ ਹੋਵੇ, ਤਾਂ ਖ਼ਰਬੂਜ਼ੇ ਘਟੀਆ ਕਿਸਮ ਦੇ ਅਤੇ ਫਿੱਕੇ ਹੁੰਦੇ ਹਨ। ਇਹ ਫਸਲ ਕੁਹਰਾ ਨਹੀਂ ਝੱਲ ਸਕਦੀ।

          ਕਾਸ਼ਤ – ਖ਼ਰਬੂਜ਼ੇ ਆਮ ਤੌਰ ਤੇ ਦਰਿਆਵਾਂ ਦੇ ਪਾਟ ਦੀ ਰੇਂਤ ਜਾਂ ਰੇਤਲੀ ਭੂਮੀ ਵਿਚ ਉਗਾਏ ਜਾਂਦੇ ਹਨ ਪਰ ਇਹ ਰੇਤਲੀ ਮੈਰਾ, ਰੇਹਰਲੀ ਮੈਰਾ ਤੇ ਚੀਕਣੀ ਮੈਰਾ ਭੂਮੀ ਵਿਚ ਵੀ ਹੋ ਜਾਂਦੇ ਹਨ ਪਰ ਇਸ ਖਾਰੀਆਂ ਜ਼ਮੀਨਾਂ ਵਿਚ ਚੰਗੀ ਤਰ੍ਹਾਂ ਨਹੀਂ ਹੋ ਸਕਦੇ। ਖੀਰਾ, ਕੱਕੜੀ ਵਰਗ ਦੀਆਂ ਹੋਰ ਸਬਜ਼ੀਆਂ ਵਾਂਗ ਖ਼ਰਬੂਜ਼ੇ ਲਈ ਵੀ ਜ਼ਮੀਨ ਬਹੁਤ ਚੰਗੀ ਤਰ੍ਹਾਂ ਤਿਆਰ ਕਰਨੀ ਚਾਹੀਦੀ ਹੈ। ਰਸਾਇਣੀ ਖਾਦਾਂ ਮਿਣਤੀ ਕੀਤੀ ਮਿਕਦਾਰ ਵਿਚ ਰੇਤਲੀ ਧਰਤੀ ਵਿਚ ਰਲਾਈਆਂ ਜਾਂਦੀਆਂ ਹਨ। ਰੂੜੀ ਦੀ ਮਾਤਰਾ ਜ਼ਮੀਨ ਦੀ ਜ਼ਰਖੇਜ਼ੀ ਦੇ ਮੁਤਾਬਕ ਘੱਟ ਵੱਧ ਕੀਤੀ ਜਾ ਸਕਦੀ ਹੈ।

          ਬਿਜਾਈ ਦਾ ਸਮਾਂ ਤੇ ਬੀਜ-ਮਾਤਰਾ – ਖ਼ਰਬੂਜ਼ਾ ਗਰਮੀਆਂ ਦੀ ਫ਼ਸਲ ਹੈ। ਇਸ ਦੀ ਬਿਜਾਈ ਦਸੰਬਰ ਤੋਂ ਲੈ ਕੇ ਮਾਰਚ ਤਕ ਕੀਤੀ ਜਾਂਦੀ ਹੈ। ਬੰਗਾਲ, ਬਿਹਾਰ ਤੇ ਦੱਖਣੀ ਭਾਰਤ ਵਿਚ ਜਿਥੇ ਕੁਹਰੇ ਦਾ ਡਰ ਨਹੀਂ ਹੁੰਦਾ, ਇਸ ਦੀ ਬਿਜਾਈ ਨਵੰਬਰ-ਦਸੰਬਰ ਵਿਚ ਕੀਤੀ ਜਾਂਦੀ ਹੈ ਅਤੇ ਉੱਤਰੀ ਭਾਰਤ ਵਿਚ ਠੰਢ ਤੋਂ ਬਾਅਦ ਫ਼ਰਵਰੀ- ਮਾਰਚ ਵਿਚ ਇਹ ਬੀਜਿਆ ਜਾਂਦਾ ਹੈ। ਅਗੇਤੀ ਫ਼ਸਲ ਦੀ ਬਿਜਾਈ ਦਸੰਬਰ- ਜਨਵਰੀ ਵਿਚ ਕੀਤੀ ਜਾਂਦੀ ਹੈ ਪਰ ਇਸ ਫ਼ਸਲ ਨੂੰ ਕੁਹਰੇ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ।

          ਸਿੰਜਾਈ – ਦਰਿਆਵਾਂ ਦੇ ਪਾਟਾਂ ਵਿਚ ਬੀਜੀ ਫ਼ਸਲ ਨੂੰ ਸਿੰਜਾਈ ਦੀ ਲੋੜ ਨਹੀਂ ਰਹਿੰਦੀ। ਪੌਦੇ ਜ਼ਮੀਨ ਵਿਚੋਂ ਨਮੀ ਖਿੱਚ ਲੈਂਦੇ ਹਨ। ਖ਼ਰਬੂਜ਼ੇ ਵੱਡਾ ਹੋਣ ਤੇ ਜ਼ਿਆਦਾ ਪਾਣੀ ਨਹੀਂ ਦੇਣਾ ਚਾਹੀਦਾ।

          ਖ਼ਰਬੂਜ਼ਿਆਂ ਦੀ ਤੁੜਾਈ – ਖ਼ਰਬੂਜ਼ੇ ਦੀ ਫ਼ਸਲ ਦੀ ਤੁੜਾਈ ਕਈ ਗੱਲਾਂ ਤੇ ਨਿਰਭਰ ਕਰਦੀ ਹੈ ਜਿਵੇਂ :- ਖ਼ਰਬੂਜ਼ੇ ਦੀ ਕਿਸਮ, ਤਾਪਮਾਨ, ਖੇਤ ਤੋਂ ਮੰਡੀ ਦੀ ਦੂਰੀ ਅਤੇ ਢੋਆ- ਢੁਆਈ ਦੇ ਸਾਧਨ ਆਦਿ।

          ਹ. ਪੁ. ਸਬਜ਼ੀਆਂ : ਚੌਧਰੀ : 162; ਵੈਜੀਟੇਬਲਜ਼- ਟਾਮਸਨ ਐਂਡ ਕੈਲੀ : 523


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1478, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no

ਖ਼ਰਬੂਜ਼ਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖ਼ਰਬੂਜ਼ਾ, (ਫ਼ਾਰਸੀ : ਖ਼ਰਬੂਜ਼: =ਖ਼ਰਵੱਡਾ+ਬੂਜ਼: =ਮਿੱਠਾ, ਖੁਸ਼ਬੂਦਾਰ ਫਲ) \ ਪੁਲਿੰਗ : ਖ਼ਰਬੂਜ਼ਾ, ਕੱਦੂ ਦੇ ਆਕਾਰ ਦਾ ਇੱਕ ਫਲ ਜੋ ਵੇਲ ਨੂੰ ਲੱਗਦਾ ਹੈ

–ਖ਼ਰਬੂਜ਼ੀ, ਵਿਸ਼ੇਸ਼ਣ : ਖ਼ਰਬੂਜ਼ੇ ਦੇ ਰੰਗ ਦਾ

–ਖ਼ਰਬੂਜ਼ੇ ਨੂੰ ਵੇਖ ਕੇ ਖ਼ਰਬੂਜ਼ਾ ਰੰਗ ਫੜਦਾ ਹੈ, ਅਖੌਤ : ਆਦਮੀ ਜਿਹੋ ਜਹੀ ਸੰਗਤ ਵਿੱਚ ਬੈਠੇ ਉਹੋ ਜਿਹਾ ਹੋ ਜਾਂਦਾ ਹੈ

–ਖੱਖੜੀਆਂ ਖ਼ਰਬੂਜ਼ੇ, ਪੁਲਿੰਗ : ਖ਼ਰਬੂਜ਼ੇ, ਨਿਕਚੁਕ, ਸਸਤੀਆਂ ਚੀਜ਼ਾਂ

–ਚਾਹੇ ਛੁਰੀ ਖ਼ਰਬੂਜ਼ੇ ਉੱਤੇ ਡਿੱਗੇ ਚਾਹੇ ਖ਼ਰਬੂਜ਼ਾ ਛੁਰੀ ਉੱਤੇ ਨੁਕਸਾਨ ਖ਼ਰਬੂਜ਼ੇ ਦਾ,  ਅਖੌਤ : ਤਕੜੇ ਦੇ ਟਾਕਰੇ ਤੇ ਕਮਜ਼ੋਰ ਸਦਾ ਹੀ ਘਾਟੇ ਵਿੱਚ ਰਹਿੰਦਾ ਹੈ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 213, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-26-12-28-09, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.