ਖ਼ੁਰਾਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖ਼ੁਰਾਕ 1 [ਨਾਂਇ] ਖਾਣ-ਪੀਣ ਵਾਲ਼ੀਆਂ ਚੀਜ਼ਾਂ, ਭੋਜਨ, ਖਾਣਾ, ਰਾਸ਼ਨ, ਰਸਦ; ਦਵਾਈ ਦੀ ਇੱਕ ਮਾਤਰਾ; ਜਾਨਵਰਾਂ ਦਾ ਖਾਣਾ 2 [ਨਾਂਪੁ] ਮੁਗ਼ਲ ਕਾਲ ਵਿੱਚ ਲਿਆ ਜਾਣ ਵਾਲ਼ਾ ਇੱਕ ਕਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4310, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖ਼ੁਰਾਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖ਼ੁਰਾਕ. ਫ਼ਾ ਸੰਗ੍ਯਾ—ਅਹਾਰ. ਭੋਜਨ. ਗਿਜਾ। ੨ ਸੰ. ਖੁਰ ਵਾਲਾ ਪਸ਼ੂ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4119, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖ਼ੁਰਾਕ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Food_ਖ਼ੁਰਾਕ: ਖ਼ੁਰਾਕ ਦਾ ਮਤਲਬ ਹੈ ਮਨੁਖ ਦੇ ਸਰੀਰ ਅਤੇ ਜੀਵਨ ਨੂੰ ਚਲਦਾ ਰਖਣ ਲਈ ਖਾਣ ਪੀਣ ਲਈ ਵਰਤੀ ਜਾਂਦੀ ਹਰੇਕ ਚੀਜ਼। ਇਸ ਸ਼ਬਦ ਦੇ ਅਰਥਾਂ ਵਿਚ ਹਰ ਉਹ ਚੀਜ਼ ਸ਼ਾਮਲ ਹੈ ਜੋ ਮਨੁੱਖੀ ਖ਼ੁਰਾਕ ਦੇ ਤੌਰ ਤੇ ਵਰਤੀ ਜਾਂਦੀ ਹੈ ਜਾਂ ਉਸ ਵਿਚ ਸ਼ਾਮਲ ਹੁੰਦੀ ਹੈ। ਲੂਣ ਵੀ ਖ਼ੁਰਾਕ ਦਾ ਲਾਜ਼ਮੀ ਤਤ ਹੈ।

       ਦ ਪ੍ਰੀਵੈਨਸ਼ਨ ਆਫ਼: ਫੂਡ ਐਡਲਟਰੇਸ਼ਨ ਐਕਟ, 1954 ਦੀ ਧਾਰਾ 2 (4) ਅਨੁਸਾਰ ਖ਼ੁਰਾਕ ਦਾ ਮਤਲਬ ਹੈ ਮਨੁਖੀ ਖਾਧ ਵਜੋਂ ਭੇਖਜਾਂ ਅਤੇ ਪਾਣੀ ਤੋਂ ਬਿਨਾਂ ਕੋਈ ਹੋਰ ਚੀਜ਼ ਜੋ ਖਾਣ ਜਾਂ ਪੀਣ ਲਈ ਵਰਤੀ ਜਾਂਦੀ ਹੈ ਅਤੇ ਇਸ ਵਿਚ ਸ਼ਾਮਲ ਹੈ-(ੳ) ਕੋਈ ਵੀ ਚੀਜ਼ ਜੋ ਸਾਧਾਰਨ ਤੌਰ ਤੇ ਮਨੁੱਖੀ ਖਾਣੇ ਦੀ ਬਣਤਰ ਜਾਂ ਤਿਆਰੀ ਲਈ ਵਰਤੀ ਜਾਂਦੀ ਹੈ ਅਤੇ (ਅ) ਕੋਈ ਖ਼ੁਸ਼ਬੋਈ ਚੀਜ਼ ਜਾਂ ਮਸਾਲਾ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4017, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਖ਼ੁਰਾਕ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖ਼ੁਰਾਕ, (ਫ਼ਾਰਸੀ : ਖੁਰਾਕ, √ਖ਼ੁਰ =ਖਾਣਾ) \ ਪੁਲਿੰਗ : ੧. ਖਾਣਾ, ਗਿਜ਼ਾ, ਭੋਜਨ ; ੨. ਖਾਣ ਪੀਣ ਦੀਆਂ ਵਸਤਾਂ, ਰਾਸ਼ਨ, ਰਸਦ ; ੩. ਖ਼ਰਚ ਭੱਤਾ; ੪. ਦਵਾ ਦੀ ਇੱਕ ਮਾਤਰਾ; ੫. ਇਕ ਵੇਲੇ ਦਾ ਖਾਣਾ; ੬. ਜਾਨਵਰਾਂ ਦਾ ਖਾਣਾ ; ੭. ਮਿਣਤੀ ਕਰਨ ਵਾਲਿਆਂ ਦੀ ਪਾਲਣਾ ਲਈ ਹਰ ਇਕ ਖੂਹ ਉੱਤੇ ਲਾਇਆ ਕਰ ਜੋ ਚਾਰ ਆਨੇ ਹੁੰਦੇ ਸੀ; ੮. ਇਕ ਕਰ ਜੋ ਮੁਗ਼ਲਾਂ ਦੇ ਜ਼ਮਾਨੇ ਵਿਚ ਲਿਆ ਜਾਂਦਾ ਸੀ

–ਖਾਧ ਖ਼ੁਰਾਕ, ਇਸਤਰੀ ਲਿੰਗ : ਖਾਣ ਪੀਣ ਦੀ ਚੀਜ਼ ਵਸਤੂ, ਖਾਧਾ ਪੀਤਾ

–ਖਾਧ ਖ਼ੁਰਾਕ ਨਾ ਲੱਗਣਾ, ਮੁਹਾਵਰਾ : ਖਾਣ ਪੀਣ ਦਾ ਚੰਗਾ ਅਸਰ ਨਾ ਹੋਣਾ

–ਖ਼ੁਰਾਕੀ, (ਖੁਰਾਕ+ਈ) ਵਿਸ਼ੇਸ਼ਣ / ਪੁਲਿੰਗ : ੧. ਖਾਣ ਯੋਗ ਖੁਰਾਕ ਬਣ ਸਕਣ ਯੋਗ; ੨. ਪੇਟੂ, ਬਹੁਤ ਖਾਣ ਵਾਲਾ; ੩. ਉਹ ਨਕਦ ਪੈਸੇ ਜੋ ਖੁਰਾਕ ਲਈ ਦਿੱਤੇ ਜਾਣ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 200, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-01-03-29-58, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.