ਗੁਰ:-ਸ਼੍ਰੀ ਗੁਰੂ ਗ੍ਰੰਥ ਸਾਹਿਬ ਮੁਤਾਬਕ ਉਹ ਸ਼ਬਦ ਹੈ ਜਿਸ ਦੁਆਰਾ ਨਾਮੁ ਜਪਿਆ ਜਾਂਦਾ ਹੈ । ਹਰਿ ,ਰਾਮ, ਵਾਹ, ਆਦਿ ਸਭ ਗੁਰ ਹਨ।ਇਹ ਪਰਮਾਤਮਾ ਦੇ ਸੱਚੇ ਨਾਉਂ ਹਨ।ਹਰਿ ਦਾ ਭਾਵ ਹਰ ਇਕ ਵਿੱਚ, ਭਾਵ ਸਰਬ ਵਿਆਪਕ ਭਾਵ ਕਣ ਕਣ ਵਿੱਚ ਹੈ ।ਰਾਮ ਦਾ ਅਰਥ ਸਾਰੀ ਸ੍ਰਿਸ਼ਟੀ ਵਿੱਚ ਰਮਿਆ ਹੋਇਆ ।।ਸਬੂਤ ਵਜੋਂ ਹੇਠਾਂ ਗੁਰਬਾਣੀ ਦੀਆਂ ਤੁਕਾਂ ਦਿਤੀਆਂ ਜਾਂਦੀਆਂ ਹਨ ।
ਗੁਰ:---ਗੁਰੂ ਗ੍ਰੰਥ ਸਾਹਿਬ ਮੁਤਾਬਕ ਗੁਰ ਉਹ ਸ਼ਬਦ ਹਨ ਜਿਨ੍ਹਾਂ ਦੁਆਰਾ ਨਾਮੁ ਜਪਿਆ ਜਾਂਦਾ ਹੈ ।ਹਰਿ, ਰਾਮ, ਵਾਹ ਆਦਿ ਗੁਰ ਹਨ।ਹੇਠਾਂ ਗੁਰਬਾਣੀ ਵਿਚੋਂ ਸਬੂਤ ਦਿੱਤੇ ਜਾਂਦੇ ਹਨ । ਮੈਂ ਹਰਿ ਬਿਨੁ ਅਵਰੁ ਨ ਕੋਇ ।।ਹਰਿ ਗੁਰ ਸਰਣਾਈ ਪਾਈਐ ਵਣਜਾਰਿਆ ਮਿਤ੍ਰਾਂ ਵਡਭਾਗਿ ਪਰਾਪਤਿ ਹੋਇ ।।੧।।ਰਹਾਉ ਮਨਿ ਹਰਿ ਹਰਿ ਜਪਨੁ ਕਰੇ ।।ਹਰਿ ਗੁਰ ਸਰਣਾਈ ਭਜਿ ਪਉ ਜਿੰਦੂ ਸਭ ਕਿਲਵਿਖ ਦੁਖ ਪਰ ਹਰੇ।।੧।।ਰਹਾਉ ।। ਬਿਨੁ ਪਉੜੀ ਗੜਿ ਕਿਉ ਚੜਉ ਗੁਰੁ ਹਰਿ ਧਿਆਨ ਨਿਹਾਲ ।। ਅੰਗ17 ਰਾਮ ਗੁਰ ਸਰਨਿ ਪ੍ਰਭੂ ਰਖਵਾਰੇ।।ਜਿਉਂ ਕੁੰਚਰ ਤਦੂਐ ਪਕੜਿ ਚਲਾਇਉ ਕਰਿ ਊਪਰੁ ਕਢਿ ਨਿਸਤਾਰੈ ।।ਰਹਾਉ ।। ਨਟ ਮਹਲਾ ੪ ।। ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੇ ਨ ਕੋਈ ।। ਵਾਰ ਗਉੜੀ ਮਹਲਾ ੪ ਨਾਨਕ ਧ੍ਪੇ ਹਰਿ ਨਾਮ ਸੁਆਦਿ।।ਬਿਨੁ ਹਰਿ ਗੁਰ ਪ੍ਰੀਤਮ ਜਨਮ ਬਾਦਿ ।। ੮।।੭।। ਅਸਟਪਦੀ ਰਾਗੁ ਬਸੰਤੁ ਮ:੧ ਰਾਮ ਗੁਰ ਕੈ ਬਚਨਿ ਹਰਿ ਪਾਇਆ ।।ਅੰਗ੧੭੨