ਗ਼ੈਰ-ਸਰਕਾਰੀ ਸੰਗਠਨ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Non Government Orgnisation ਗ਼ੈਰ-ਸਰਕਾਰੀ ਸੰਗਠਨ: ਇਕ ਗ਼ੈਰ ਸਰਕਰੀ ਸੰਗਠਨ ਮੁਨਾਫ਼-ਰਹਿਤ ਸੰਗਠਨ ਦੀ ਇਕ ਕਿਸਮ ਹੈ ਜੋ ਮਾਨਵੀ ਭਲਾਈ ਲਈ ਕੰਮ ਕਰਦਾ ਹੈ। ਜਦੋਂ ਕਿ ਇਹ ਕਿਸੇ ਰਾਸ਼ਟਰੀ ਸਰਕਾਰ ਤਂ ਅਲੱਗ ਕੰਮ ਕਰ ਰਿਹਾ ਹੁੰਦਾ ਹੈ। ਗ਼ੈਰ-ਸਰਕਾਰੀ ਸੰਗਠਨ ਦੀ ਪਰਿਭਾਸ਼ਾ ਹਰ ਰਾਸ਼ਟਰ ਵਿਚ ਮਾਮੂਲੀ ਜਿਹੀ ਇਕ ਦੂਜੇ ਤੋਂ ਭਿੰਨ ਹੁੰਦੀ ਹੈ, ਪਰੰਤੂ ਬਹੁਤੇ ਗ਼ੈਰ-ਸਰਕਾਰੀ ਸੰਗਠਨ ਇਸੇ ਢਾਂਚੇ ਅਧੀਨ ਹੀ ਆਉਂਦੇ ਹਨ। ਇਸ ਅਸੱਪਸ਼ਟ ਪਰਿਭਾਸ਼ਾ ਕਾਰਨ ਸੰਸਾਰ ਭਰ ਵਿਚ ਗ਼ੈਰ-ਸਰਕਾਰੀ ਸੰਗਠਨਾਂ ਦੀ ਗਿਣਤੀ ਦਾ ਸਹੀ ਅਨੁਮਾਨ ਨਹੀਂ ਲਗਾਇਆ ਜਾ ਸਕਦਾ, ਭਾਵੇਂ ਇਸ ਸਬੰਧੀ ਵੱਖ-ਵੱਖ ਅਨੁਮਾਨ ਉਪਲੱਬਧ ਹਨ।

      ਕਈ ਗ਼ੈਰ-ਸਰਕਾਰੀ ਸੰਗਠਨ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਲਈ ਸਰਕਾਰਾਂ ਅਤੇ ਸੰਯੁਕਤ ਰਾਸ਼ਟਰ ਨਾਲ ਕੰਮ ਕਰਦੇ ਹਨ। ਜਦੋਂ ਕਿ ਕੁਝ ਗ਼ੈਰ-ਸਰਕਾਰੀ ਸੰਗਠਨਾਂ ਨੂੰ ਸੰਯੁਕਤ ਰਾਸ਼ਟਰ ਸਲਾਹਕਾਰੀ ਦਾ ਦਰਜਾ ਪ੍ਰਦਾਨ ਕਰਦਾ ਹੈ। ਸਲਾਹਕਾਰੀ ਦਾ ਦਰਜਾ ਗ਼ੈਰ-ਸਰਕਾਰੀ ਸੰਗਠਨ ਨੂੰ ਸੰਯੁਕਤ ਰਾਸ਼ਟਰ ਦੇ ਗਿਆਨ ਆਪਣੀ ਵਿਸ਼ੇਸ਼ਤਾ ਦੇ ਖੇਤਰ ਵਿਚ ਪ੍ਰਭਾਵੀ ਰੂਪ ਵਿਚ ਕੰਮ ਕਰਨ ਵਾਸਤੇ ਵਰਤਣ ਦੀ ਆਗਿਆ ਪ੍ਰਦਾਨ ਕਰਦਾ ਹੈ। ਇਹ ਸੰਯੁਕਤ ਰਾਸ਼ਟਰ ਨੂੰ ਵੀ ਗ਼ੈਰ-ਸਰਕਾਰੀ ਸੰਗਠਨ ਨੂੰ ਮਾਨਵੀ ਯਤਨ ਕਰਨ ਦੀ ਆਗਿਆ ਪ੍ਰਦਾਨ ਕਰਦਾ ਹੈ, ਜੇ ਗ਼ੈਰ-ਸਰਕਾਰੀ ਸੰਗਠਨ ਨੂੰ ਉਨ੍ਹਾਂ ਨੂੰ ਸੰਭਾਲਣ ਦੇ ਸਮਰੱਥ ਸਮਝਿਆ ਜਾਂਦਾ ਹੈ।

      ਗ਼ੈਰ-ਸਰਕਾਰੀ ਸੰਗਠਨ ਹਰ ਰੂਪ ਅਤੇ ਆਕਾਰ ਦੇ ਹੁੰਦੇ ਹਨ। ਸਭ ਤੋਂ ਵੱਡਾ ਗ਼ੈਰ-ਸਰਕਾਰੀ ਸੰਗਠਨ ਰੈੱਡ ਕ੍ਰਾਸ ਸੋਸਾਇਟੀ ਹੈ। ਜੋ ਵਿਸ਼ਵ ਭਰ ਵਿਚ ਸਿਹਤ ਸੰਭਾਲ ਅਤੇ ਸੰਕਟ ਸਹਾਇਤਾ ਪ੍ਰਦਾਨ ਕਰਦਾ ਹੈ। ਰੈੱਡ ਕ੍ਰਾਸ 1863 ਵਿਚ ਹੋਂਦ ਵਿਚ ਆਇਆ ਸੀ , ਇਸ ਕਰਕੇ ਇਹ ਸਭ ਤੋਂ ਪੁਰਾਣਾ ਗ਼ੈਰ-ਸਰਕਾਰੀ ਸੰਗਠਨ ਹੈ। ਬਹੁਤ ਸਾਰੇ ਗ਼ੈਰ-ਸਰਕਾਰੀ ਸੰਗਠਨ ਵੀਹਵੀਂ ਸਦੀ ਦੇ ਪਿੱਛਲੇ ਅੱਧ ਵਿਚ ਹੋਂਦ ਵਿਚ ਆਏ, ਜਦੋਂ ਨਾਗਰਿਕ ਇਹ ਸੋਚਣ ਲੱਗਾ ਕਿ ਸਰਕਾਰਾਂ ਗ਼ਰੀਬਾਂ, ਭੁੱਖਿਆਂ ਅਤੇ ਬੀਮਾਰਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਰਹੀਆਂ ਹਨ। ਰੈੱਡ ਕ੍ਰਾਸ ਅੰਤਰ-ਰਾਸ਼ਟਰੀ ਗ਼ੈਰ-ਸਰਕਾਰੀ ਸੰਗਠਨ ਹੈ, ਜੋ ਜੀਵਨ ਸਥਿਤੀਆਂ ਵਿਚ ਸੁਧਾਰ ਲਿਆਉਣ ਲਈ ਪਾਲਿਸੀਆਂ ਅਤੇ ਕਾਰਜ-ਵਿਧੀਆਂ ਨੂੰ ਪ੍ਰਤੱਖ ਰੂਪ ਵਿਚ ਲਾਗੂ ਕਰਦਾ ਹੈ। ਐਮਿਨਸਿਟੀ ਇੰਟਰਨੈਸ਼ਨਲ ਇਕ ਹੋਰ ਅਜਿਹਾ ਸੰਗਠਨ ਹੈ ਜੋ ਵਿਸ਼ਵ ਮਾਨਵ ਅਧਿਕਾਰਾਂ ਨੂੰ ਉੱਨਤ ਕਰਨ ਲਈ ਸੰਯੁਕਤ ਰਾਸ਼ਟਰ ਅਤੇ ਵੱਖ-ਵੱਖ ਸਰਕਾਰਾਂ ਨਾਲ ਮਿਲਕੇ ਕੰਮ ਕਰਦਾ ਹੈ।

      ਗ਼ੈਰ-ਸਰਕਾਰੀ ਸੰਗਠਨਾਂ ਦੇ ਆਮ ਕਰਕੇ ਤਿੰਨ ਖੇਤਰ ਹੁੰਦੇ ਹਨ। ਜਿਥੇ ਉਹ ਆਪਣਾ ਪ੍ਰਭਾਵ ਪਾਉਂਦੇ ਹਨ। ਸਮੂਹਿਕ ਗ਼ੈਰ-ਸਰਕਾਰੀ ਸੰਗਠਨ ਲਘੂ ਪ੍ਰਾਦੇਸ਼ਿਕ ਖੇਤਰ ਵਿਚ ਕੰਮ ਕਰਦੇ ਹਨ। ਜਦੋਂ ਕਿ ਰਾਸ਼ਟਰੀ ਗ਼ੈਰ-ਸਰਕਾਰੀ ਸੰਗਠਨ ਰਾਸ਼ਟਰੀ ਪੱਧਰ ਤੇ ਕੰਮ ਕਰਦੇ ਹਨ। ਅੰਤਰ-ਰਾਸ਼ਟਰੀ ਗ਼ੈਰ-ਸਰਕਾਰੀ ਸੰਗਠਨ ਨੀਤੀ ਪਰਿਵਰਤਨ ਅਤੇ ਸਥਿਤੀਆਂ ਨੂੰ ਸੁਧਾਰਨ ਲਈ ਨਿਮਨ ਪੱਧਰ ਤੇ ਕੰਮ ਕਰਦੇ ਹਨ।

      ਕਈ ਗ਼ੈਰ-ਸਰਕਾਰੀ ਸੰਗਠਨਾਂ ਦੇ ਬੱਜਟ ਬਹੁਤ ਜ਼ਿਆਦਾ ਹੁੰਦੇ ਹਨ। ਜਦੋਂ ਕਿ ਹੋਰ ਸੀਮਿਤ ਫ਼ੰਡਾਂ ਨਾਲ ਕੰਮ ਕਰਦੇ ਹਨ। ਗ਼ੈਰ-ਸਰਕਾਰੀ ਸੰਗਠਨ ਸੰਯੁਕਤ ਰਾਸ਼ਟਰ, ਵਿਸ਼ਵ ਬੈਂਕ ਅਤੇ ਇੰਟਰਨੈਸ਼ਨਲ ਮੋਨੇਟਰੀ ਫ਼ੰਡ ਸਹਿਤ ਹੋਰ ਸੰਗਠਨਾਂ ਨਾਲ ਵੀ ਭਾਗੀਦਾਰੀ ਸਥਾਪਤ ਕਰਦੇ ਹਨ। ਇਹ ਭਾਗੀਦਾਰੀ ਗ਼ੈਰ-ਸਰਕਾਰੀ ਸੰਗਠਨ ਨੂੰ ਮਜ਼ਬੂਤ ਬਣਾਉਂਦੀ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1179, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਗ਼ੈਰ-ਸਰਕਾਰੀ ਸੰਗਠਨ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Non-Governmental organization (NGO) ਗ਼ੈਰ-ਸਰਕਾਰੀ ਸੰਗਠਨ: ਗ਼ੈਰ-ਸਰਕਾਰੀ ਸੰਗਠਨ ਸਾਧਾਰਣ ਜਾਂ ਕਾਨੂੰਨੀ ਵਿਅਕਤੀਆਂ ਦੁਆਰਾ ਕਾਨੂੰਨੀ ਰੂਪ ਵਿਚ ਸਥਾਪਤ ਕੀਤਾ ਜਾਂਦਾ ਹੈ ਅਤੇ ਇਹ ਕਿਸੇ ਵੀ ਸਰਕਾਰ ਤੋਂ ਸੁਤੰਤਰ ਰੂਪ ਵਿਚ ਕੰਮ ਕਰਦਾ ਹੈ। ਇਹ ਵਾਕੰਸ਼ ਆਮ ਕਰਕੇ ਸਰਕਾਰ ਦੁਆਰਾ ਉਨ੍ਹਾਂ ਸੰਗਠਨਾਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਦਾ ਕੋਈ ਸਰਕਾਰੀ ਦਰਜਾ ਨਹੀਂ ਹੁੰਦਾ। ਅਜਿਹੀਆਂ ਸੂਰਤਾਂ ਵਿਚ ਜਿਥੇ ਸੰਗਠਨਾਂ ਦੀ ਅੰਸ਼ਿਕ ਰੂਪ ਵਿਚ ਸਰਕਾਰਾਂ ਦੁਆਰਾ ਸਹਾਇਤਾ ਕੀਤੀ ਜਾਂਦੀ ਹੈ, ਉਥੇ ਹੀ ਐਨ.ਜੀ.ਓ. ਆਪਣੇ ਗ਼ੈਰ-ਸਰਕਾਰੀ ਦਰਜੇ ਨੂੰ ਬਣਾਈ ਰੱਖਦਾ ਹੈ ਅਤੇ ਸੰਸਗਠਨ ਦੀ ਮੈਂਬਰਸ਼ਿਪ ਵਿਚ ਸਰਕਾਰੀ ਪ੍ਰਤਿਨਿਧਾਂ ਨੂੰ ਸ਼ਾਮਲ ਨਹੀਂ ਕਰਦਾ। ਇਹ ਵਾਕੰਸ਼ ਕੇਵਲ ਉਨ੍ਹਾਂ ਸੰਗਠਨਾਂ ਤੇ ਲਾਗੂ ਹੁੰਦਾ ਹੈ ਜੋ ਰਾਜਨੀਤਿਕ ਪੱਖ ਰੱਖਦੇ ਕਿਸੇ ਵਿਸ਼ਾਲ ਸਮਾਜਿਕ ਉਦੇਸ਼ ਲਈ ਹੁੰਦੇ ਹਨ, ਪਰੰਤੂ ਇਹ ਪ੍ਰਤੱਖ ਰੂਪ ਵਿਚ ਰਾਜਨੀਤਿਕ ਪਾਰਟੀਆਂ ਵਾਂਗ ਰਾਜਨੀਤਿਕ ਸੰਗਠਨ ਨਹੀਂ ਹੁੰਦੇ। ਅੰਤਰ-ਸਰਕਾਰੀ ਸੰਗਠਨਾਂ ਦੇ ਪ੍ਰਤਿਕੂਲ ਗ਼ੈਰ-ਸਰਕਾਰੀ ਸੰਗਠਨ ਦੀ ਆਮ ਕਰਕੇ ਕੋਈ ਸਹਿਮਤ ਕਾਨੂੰਨੀ ਪਰਿਭਾਸ਼ਾ ਨਹੀਂ ਹੈ। ਬਹੁਤ ਸਾਰੇ ਅਧਿਕਾਰ ਖੇਤਰਾਂਵਿਚ ਇਸ ਪ੍ਰਕਾਰ ਦੇ ਸੰਗਠਨਾਂ ਨੂੰ ਸਿਵਲ ਸੋਸਾਇਟੀ ਸੰਗਠਨ ਕਿਹਾ ਜਾਂਦਾ ਹੈ ਜਾਂ ਹੋਰ ਨਾਵਾਂ ਨਾਲ ਬੁਲਾਇਆ ਜਾਂਦਾ ਹੈ। ਅੰਤਰ-ਰਾਸ਼ਟਰੀ ਪੱਧਰ ਤੇ ਕੰਮ ਕਰ ਰਹੇ ਗ਼ੈਰ-ਸਰਕਾਰੀ ਸੰਗਠਨਾਂ ਦੀ ਗਿਣਤੀ ਲਗਭਗ 40,000 ਹੈ। ਰਾਸ਼ਟਰੀ ਗਿਣਤੀ ਇਸ ਤੋਂ ਵੀ ਅਧਿਕ ਹੈ। ਰੂਪ ਵਿਚ 277,000 ਗ਼ੈਰ-ਸਰਕਾਰੀ ਸੰਗਠਨ ਹਨ। ਭਾਰਤ ਵਿਚ ਲਗਭਗ 1.2 ਮਿਲੀਅਨ ਗ਼ੈਰ-ਸਰਕਾਰੀ ਸੰਗਠਨ ਹੋਣ ਦਾ ਅਨੁਮਾਨ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1178, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.